17 ਫ਼ਰਵਰੀ ਤੋਂ 23 ਫਰਵਰੀ ਤੱਕ ਦਾ ਮੌਸਮ ਕਿਵੇਂ ਰਹੇਗਾ ,ਕਿਥੇ ਮੀਹ ਪਵੇਗਾ ,ਕਿੱਥੇ ਗੜੇ ,ਕਿੱਥੇ ਖੁਸ਼ਕ

ਸਤਿ ਸ੍ਰੀ ਅਕਾਲ ਜੀ, ਆਪਾਂ ਹੁਣ ਗੱਲ ਕਰਨ ਲਗੇ ਹਾਂ ਜੀ ਸਤਾਰਾਂ ਤੋਂ ਲੈ ਕੇ ਤੇਈ ਫਰਵਰੀ ਤੱਕ ਦੇ ਮੌਸਮ ਦੀ ,ਪਹਿਲਾਂ ਕੁਝ ਖ਼ਬਰਾਂ ਆ ਰਹੀਆਂ ਸੀ ਕਿ ਸਤਾਰਾਂ ਤੋਂ ਲੈ ਕੇ ਉਨੀ ਫਰਵਰੀ ਦੇ ਦੌਰਾਨ ਮੀਂਹ ਦੇ ਆਸਾਰ ਬਣਦੇ ਨਜ਼ਰ ਆ ਰਹੀ ਸੀ।  ਪਰ ਹੁਣ ਥੋੜ੍ਹਾ ਮੌਸਮ ਚ ਥੋੜਾ ਬਦਲਾਅ ਹੋਇਆ, ਉਹ ਕੀ ਹੋਇਆ ਉਹ ਜਾਣਦੇ ਜੇ ਆਪਾਂ ਗੱਲ ਕਰਦਿਆਂ ਸਤਾਰਾਂ ਅਠਾਰਾਂ ਅਤੇ ਉਨੀ ਫਰਵਰੀ ਦੀ ਇਹਦਾ ਜ਼ਿਆਦਾ ਜੋ ਪ੍ਰਭਾਵ ਕਸ਼ਮੀਰ ਦੇ ਇਲਾਕਿਆਂ ਚ ਪਵੇਗਾ ਉੱਥੇ ਬਰਫਬਾਰੀ ਹੋਣ ਦੇ ਜ਼ਿਆਦਾ ਚਾਂਸ ਹਨ ਪੰਜਾਬ ਵਿਚ ਮੌਸਮ ਸਾਫ ਰਹੇਗਾ।  ਥੋੜ੍ਹੀ ਬੱਦਲਵਾਈ ਰਹਿਣ ਦੇ ਆਸਾਰ ਹੋ ਸਕਦੇ ਵੀਹ ਅਤੇ ਇੱਕੀ ਫਰਵਰੀ ਨੂੰ ਵੀ ਮੌਸਮ ਸਾਫ਼ ਹੀ ਰਹਿਣ ਦੀ ਸੰਭਾਵਨਾ ਹੈ ਇੱਕੀ ਤਰੀਕ ਰਾਤ ਨੂੰ ਥੋੜ੍ਹਾ ਹਵਾਵਾਂ ਦੇ ਵਿੱਚ ਬਦਲਾਅ ਆ ਰਿਹਾ, ਬਾਈ ਅਤੇ ਤੇਈ ਤਰੀਕ ਨੂੰ ਪੰਜਾਬ ਦੇ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਬਣ ਰਹੀ ਹੈ ਪਰ ਇਹ ਜੋ ਬਾਰਸ਼ ਜ਼ਿਆਦਾ ਭਾਰੀ ਨਹੀਂ ਹੋ ਸਕਦੀ ਤੇ ਨਾ ਹੀ  ਗੜੇਮਾਰੀ ਇਸ ਵਿਚ ਹੋਵੇਗੀ। ਇਹ ਬਿਲਕੁਲ ਨਾਰਮਲ ਬਾਰਸ਼ ਰਹੇਗੀ ਅਤੇ ਕਿਤੇ ਕਿਤੇ ਕਿਣਮਿਣ ਰਹੇਗੀ ਅਤੇ ਕਿਤੇ ਥੋੜ੍ਹਾ ਮੋਟਾ ਮੀਂਹ ਪੈਣ ਦੇ ਆਸਾਰ ਹਨ ,ਇਸ ਲਈ ਜੇ ਤੁਸੀਂ ਕੋਈ ਕਿਸਾਨੀ ਦੇ ਇਹੋ ਜਿਹੇ ਕੰਮ ਕਰਨ ਬਾਰੇ ਸੋਚ ਰਹੇ ਹੋ  ਤੇ ਤੁਸੀਂ ਉਹ ਕਰ ਸਕਦੇ ਹੋ ਕਿਉਂਕਿ ਸਤਾਰਾਂ ਤੋਂ ਲੈ ਕੇ ਤੇਈ ਫਰਵਰੀ ਤਕ ਤਕਰੀਬਨ ਤਕਰੀਬਨ ਮੌਸਮ ਸਾਫ਼ ਹੀ ਰਹਿਣ ਵਾਲਾ ਹੈ ਜਿਹੜੀ ਬਾਰਸ਼ ਦੀ ਗੱਲ ਕੀਤੀ ਆ ਬਾਈ ਅਤੇ ਤੇਈ ਨੂੰ ਉਹ ਬਹੁਤ ਹੀ ਘੱਟ ਹੋਵੇਗੀ ਕਿਤੇ ਕਿਤੇ ਕਿਣਮਿਣ ਹੋਣ ਦੀ ਸੰਭਾਵਨਾ ਹੈ।  ਅੱਜ ਦੀ ਪੋਸਟ ਵਧੀਆ ਲੱਗੇ ਤਾਂ ਸ਼ੇਅਰ  ਲਾਜ਼ਮੀ ਕਰ ਦਿਓ ਜੀ ਆਪਾਂ ਸਮੇਂ ਸਮੇਂ ਤੇ ਇਹੋ ਜਿਹੀਆਂ ਜਾਣਕਾਰੀਆਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ।

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ  ਮਿਲਦੇ ਰਹਾਂਗੇ   ਫਿਰ ਮਿਲਦੇ ਹਾਂ  ਇਕ ਨਵੀਂ ਜਾਣਕਾਰੀ ਦੇ ਨਾਲ ਜਿਸ ਵੀਡੀਓ ਬਾਰੇ ਆਪਾਂ ਗੱਲ ਕੀਤੀ ਉਹ ਵੀਡੀਓ ਤੁਸੀਂ ਵੇਖੋ ਜੀ ਅਤੇ ਜੇ ਇਹ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ  ਜੀ ਸਾਡਾ ਪੇਜ਼  ਵੀ ਲਾਈਕ ਅਤੇ ਫੋਲੋ ਕਰਨਾ ਜੀ ਇਸ ਤਰਾਂ ਦੀਆਂ ਜਾਣਕਰੀ ਲਈ ਧਨਵਾਦ ਜੀ।

Leave a Comment