ਫਰਿੱਜ ਦੀ ਵਰਤੋਂ ਸਬੰਧੀ ਪੂਰਾ ਲੇਖ

ਫ੍ਰਿਜ ਕੀ ਹੈ?ਬਹੁਤ ਸਾਰੇ ਲੋਕਾਂ ਦੇ ਫਰਿਜ ਅਤੇ ਏ.ਸੀ ਵਾਰੇ ਸਵਾਲ ਹੁੰਦੇ ਹਨ । ਕਿਉਂਕਿ ਮੈਂ ਲੰਬਾ ਸਮਾਂ ਇਸ ਟਰੇਡ, ਰੈਫਰਿਜਰੇਸ਼ ਐਂਡ ਏਅਰਕਨਿੰਸ਼ਨ, ਨਾਲ ਜੁੜਿਆ ਰਿਹਾ ਹਾਂ । ਦੋਸਤੋ! ਸਭ ਤੋਂ ਪਹਿਲਾਂ ਇਹ ਕਿ ਫ੍ਰਿਜ ਆਮ ਵਰਤੋਂ ਵਾਸਤੇ ਬਣਿਆ ਹੀ ਨਹੀਂ ਅਤੇ ਨਾ ਹੀ ਇਸ ਵਿਚ ਰੱਖੀ ਚੀਜ ਤਾਜ਼ਾ ਜਾ ਸੇਫ ਰਹਿੰਦੀ ਹੈ । ਇਹ ਮਸ਼ੀਨ ਅਸਲ ਵਿੱਚ ਦੋ ਕੰਮਾਂ ਲਈ ਬਣਾਈ ਗਈ ਸੀ ।1. ਦਵਾਈਆਂ ਲਈ, ਕਿਓਂਕਿ ਦਵਾਈਆਂ ਨੂੰ ਅਕਸਰ ਠੰਡੇ ਤੇ ਹਨੇਰੇ ਜਗਾਹ ਤੇ ਹੀ ਰੱਖਣਾ ਪੈਂਦਾ ਹੈ2. ਮਾਸ ਨੂੰ ਸੁਰਖਿਅਤ ਰੱਖਣ ਲਈ, ਕਿਓਂਕਿ ਪਹਿਲੀ ਗੱਲ ਮਾਸ ਜਰੂਰਤ ਦੀ ਮਾਤਰਾ ਵਿਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ । ਜੇਕਰ ਅੱਧਾ ਕਿਲੋ ਮਾਸ ਚਾਹੀਦਾ ਹੈ ਤਾਂ ਜਾਨਵਰ ਜਿੰਨਾ ਵੀ ਵੱਡਾ ਹੋਵੇ, ਪੂਰੇ ਦਾ ਪੂਰਾ ਹੀ ਮਾਰਨਾ ਪਵੇਗਾ । ਮਾਸ ਨੂੰ ਸਿਰਫ 0 ਡਿਗਰੀ ਤੇ ਹੀ ਸਭਾਲਿਆ ਜਾ ਸਕਦਾ ਹੈ । ਫ੍ਰਿਜ ਦਾ ਫ੍ਰਿਜ਼ਰ ਮਾਈਨਸ 10 ਡਿਗਰੀ ਤੇ ਡਿਜ਼ਾਈਨ ਹੁੰਦਾ ਹੈ । ਸਾਡੇ ਲੋਕ ਇਸ ਨੂੰ ਬਰਫ ਜਮਾਉਣ ਵਾਲਾ ਖਾਨਾ ਹੀ ਸਮਝਦੇ ਹਨ, ਜੋ ਕਿ ਅਸਲੀਅਤ ਵਿਚ ਹੁੰਦਾ ਹੀ ਨਹੀਂ ।ਫ੍ਰਿਜ ਦੀ ਮਸ਼ੀਨ ਵਾਸ਼ਪੀਕਰਣ ਦੇ ਸਿਧਾਂਤ ਤੇ ਕੰਮ ਕਰਦੀ ਹੈ । ਸਾਡੇ ਫ ਫ੍ਰਿਜ ਵਿਚ ਰੱਖੇ ਸਮਾਨ ਜਿਵੇ ਕਿ ਸਬਜ਼ੀਆਂ ,ਫਲ ਵਗੈਰਾ ਵਿਚੋਂ ਲਗਾਤਾਰ ਨਮੀ ਉਡਦੀ ਰਹਿੰਦੀ ਹੈ। ਉਸ ਵਿਚ ਕੋਈ ਤਾਜ਼ਗੀ ਵਾਲੀ ਗੱਲ ਨਹੀਂ ਰਹਿੰਦੀ । ਮਿਸਾਲ ਦੇ ਤੋਰ ਤੇ, ਅਸੀਂ ਅਕਸਰ ਐਗ ਟ੍ਰੇ ਵਿੱਚ ਨਿੰਬੂ ਜਾਂ ਕੋਈ ਹੋਰ ਛੋਟੇ ਫ਼ਲ ਰੱਖ ਦਿੰਦੇ ਹਾਂ । ਕੁਝ ਦਿਨਾਂ ਤੋਂ ਬਾਅਦ ਇਹ ਬਿਲਕੁੱਲ ਸੁੱਕ ਜਾਂਦੇ ਹਨ । ਰਸ ਦਾ ਤੁਪਕਾ ਵੀ ਬਾਕੀ ਨਹੀਂ ਰਹਿੰਦਾ । ਜਿਵੇ ਅਸੀਂ ਜਾਣਦੇ ਹਾਂ ਕਿ ਹਰ ਫ਼ਲ ਸਬਜੀ ਦੇ ਆਪੋ ਆਪਣੇ ਸਾਲਟ ਹੁੰਦੇ ਹਨ । ਕਈ ਵਾਰੀ ਵੱਖ ਵੱਖ ਸਾਲਟਾਂ ਦਾ ਮਿਸ਼ਰਣ ਜਹਿਰ ਦਾ ਰੂਪ ਵੀ ਧਾਰਨ ਕਰ ਲੈਂਦਾ ਹੈ । ਫ੍ਰਿਜ ਇਹਨਾਂ ਸਾਲਟਾਂ ਨੂੰ ਮਿਲਾਉਣ ਦਾ ਕੰਮ ਫਰਿਜ ਬਾਖੂਬੀ ਕਰਦਾ ਰਹਿੰਦਾ ਹੈ । ਮਿਸਾਲ ਦੇ ਤੋਰ ਤੇ ਫ਼ਲ ਤੇ ਸਬਜ਼ੀਆਂ ਦਾ ਡੱਬਾ, ਜੋ ਕਿ ਸ਼ੀਸ਼ੇ ਨਾਲ ਢਕਿਆ ਹੁੰਦਾ ਹੈ, ਵਿਚ ਖਰਬੂਜਾ, ਅੰਬ, ਖੱਟੀ ਲਸੀ ਵਗੈਰਾ ਰੱਖ ਦਿਓ । ਫਰਿਜ ਵਿਚ ਰੱਖੀ ਹਰ ਚੀਜ ਵਿਚ ਇਹਨਾਂ ਦੀ ਗੰਧ ਆ ਜਾਵੇਗੀ । ਇਸ ਦਾ ਮਤਲਬ ਕਿ ਇਹ ਵੱਖ ਵੱਖ ਸਾਲਟਾਂ ਨੂੰ ਬਾਖੂਬੀ ਮਿਲਾ ਰਿਹਾ ਹੈ । ਐਵੇ ਹੀ ਆਟਾ ਜਾ ਸਬਜ਼ੀਆਂ ਇਸ ਵਿਚ ਤਾਜ਼ਾ ਨਹੀਂ ਰਹਿੰਦੀਆਂ । ਆਟਾ ਜਿਹੋ ਜਿਹਾ ਰੱਖੋਗੇ ,ਉਵੇਂ ਦਾ ਨਹੀਂ ਮਿਲੇਗਾ । ਉਪਰੋਂ ਸੁੱਕਾ ਹੋਇਆ ਤੇ ਅੰਦਰੋਂ ਬਹੁਤ ਹੀ ,ਸਿਰਫ ਸਵਾਦ ਬਹੁਤ ਘੱਟ ਬਦਲਦਾ ਹੈ।ਫਿਰ ਸਵਾਲ ਇਹ ਆਉਂਦਾ ਹੈ ਕਿ ਇਸ ਤੋਂ ਕੰਮ ਕੀ ਲਿਆ ਜਾਵੇ?1. ਫ੍ਰਿਜ ਅਸਲ ਵਿਚ ਡੱਬਾ ਬੰਦ ਚੀਜ਼ਾਂ ਨੂੰ ਹੀ ਸੁਰਖਿਅਤ ਰੱਖਦਾ ਹੈਂ ਜਾ ਨਿਰਧਾਰਤ ਮਾਣਕਾਂ ਤੇ ਸੰਭਾਲਦਾ ਹੈ । ਬੰਦ ਡੱਬੇ ਵਿੱਚ ਵੀ ਵਾਸ਼ਪੀਕਰਣ ਰੋਕਣ ਲਈ ਪਤਲੀ ਅਲਮੀਨੀਅਮ ਦੀ ਪਰਤ ਲਗਾਈ ਹੁੰਦੀ ਹੈ । ਜਿਵੇਂ ਪਹਿਲਾਂ ਦਸਿਆ ਸੀ ਕਿ ਫ੍ਰਿਜ ਵਿੱਚ ਜੇਕਰ ਕੁੱਝ ਰੱਖਣਾ ਹੀ ਹੈ ਤਾਂ ਪੂਰੀ ਤਰਾਂ ਸੀਲ ਕੀਤੀਆਂ ਚੀਜਾਂ ਹੀ ਰੱਖੀਆਂ ਜਾਣ ,ਇੱਕਲੇ ਢੱਕਣ ਨਾਲ ਕੰਮ ਨਹੀਂ ਚਲਦਾ । ਨੰਗਾ ਸਮਾਨ ਤੇ ਰੱਖਣਾ ਹੀ ਜੁਰਮ ਹੈ ।2. ਫ੍ਰਿਜ ਵਿੱਚ ਕਦੀ ਵੀ ਬਰਫ਼ ਜਮਾਉਣ ਵਾਲੀਆਂ ਟਰੇਆਂ ਗਲਤੀ ਨਾਲ ਵੀ ਨਾ ਰੱਖੋ ,ਕਿਓਂਕਿ ਇਹ ਖਾਨਾ ਬਰਫ਼ ਜਮਾਉਣ ਲਈ ਨਹੀਂ । ਜੇਕਰ ਬਰਫ਼ ਚਾਹੀਦੀ ਹੀ ਹੈ ਤਾਂ ਪਲਾਸਟਿਕ ਦੀਆਂ ਆਈਸ ਕਿਊਬ ਦੀ ਵਰਤੋਂ ਕਰੋ । ਇਹ ਚਕੋਰ ਟੁਕੜੀਆਂ ਦੇ ਰੂਪ ਵਿਚ ਹੁੰਦੀਆਂ ਹਨ ਅਤੇ ਇਕ ਖਾਸ ਕਿਸਮ ਦੇ ਪਲਾਸਟਿਕ ਦੀਆਂ ਬਣੀਆਂ ਹੁੰਦੀਆਂ ਹਨ । ਇਹਨਾਂ ਵਿੱਚ ਖਾਸ ਕਿਸਮ ਦਾ ਤਰਲ ਹੁੰਦਾ ਹੈ ਜੋ ਕਿ ਬਹੁਤ ਜਲਦੀ ਜਮਾਓ ਦਰਜੇ ਤੇ ਆ ਜਾਂਦਾ ਹੈ । ਦੇਖਣ ਨੂੰ ਇਹ ਕਿਊਬ ਬਿਲਕੁਲ ਪਾਣੀ ਤੋਂ ਬਣੀ ਬਰਫ਼ ਦੀ ਤਰਾਂ ਨਜਰ ਆਉਂਦੀਆਂ ਹਨ । ਜਦੋਂ ਪਾਣੀ, ਸ਼ਰਬਤ ਜਾ ਕੋਈ ਹੋਰ ਚੀਜ ਠੰਡਾ ਕਰਨਾ ਹੋਵੇ , ਇਹ ਉਸ ਵਿਚ ਸੁੱਟ ਦਿਤੀਆਂ ਜਾਂਦੀਆਂ ਹਨ । ਕਿਊਬਾਂ ਅੰਦਰਲਾ ਫਲਿਊਡ ਆਪਣੀ ਠੰਡ ਉਸ ਪਦਾਰਥ ਨੂੰ ਦੇ ਕੇ ਖੁਦ ਤਰਲ ਰੂਪ ਵਿੱਚ ਆ ਜਾਂਦਾ ਹੈ । ਇਸਦਾ ਫਾਇਦਾ ਇਹ ਹੁੰਦਾ ਹੈ ਕਿ ਚੀਜ ਠੰਡੀ ਵੀ ਹੋ ਜਾਂਦੀ ਹੈ ਅਤੇ ਖਾਣ ਪੀਣ ਵਾਲੀ ਚੀਜ਼ ਵਿਚ ਬਰਫ ਸਿੱਧਾ ਨਹੀਂ ਮਿਲਦੀ ,ਜੋ ਕਿ ਗਲੇ ਲਈ ਬਹੁਤ ਖਤਰਨਾਕ ਹੈ । ਇਹਨਾਂ ਕਿਊਬਾਂ ਦੀ ਵਰਤੋ ਕਰਨ ਨਾਲ ਪਾਣੀ ਦੀਆਂ ਟਰੇਆਂ ਵਿਚੋਂ ਪਾਣੀ ਦਾ ਵਾਸ਼ਪੀਕਰਣ ਨਹੀ ਹੁੰਦਾ, ਜਿਸ ਨਾਲ ਫ੍ਰਿਜ਼ਰ ਵਿਚ ਬਰਫ਼ ਦੀ ਮੋਟੀ ਤਹਿ ਨਹੀਂ ਲਗਦੀ ।3. ਫ੍ਰਿਜ਼ਰ ਵਿਚ ਬਰਫ ਦੀ ਤਹਿ 3 mm ਤੋਂ ਕਦੀ ਮੋਟੀ ਨਹੀਂ ਹੋਣੀ ਚਾਹੀਦੀ । ਜਿੰਨੀ ਮੋਟੀ ਤਹਿ ਹੋਵੇਗੀ, ਉਨ੍ਹਾਂ ਹੀ ਫ੍ਰਿਜ ਦੀ ਮੋਟਰ ਨੂੰ ਜਿਆਦਾ ਚਲਣਾ ਪੈਂਦਾ ਹੈ ਤੇ ਮਸ਼ੀਨ ਦੀ ਲਾਈਫ ਵੀ ਤੇਜੀ ਨਾਲ ਘਟਦੀ ਹੈ । ਕਿਓਂਕਿ ਬਰਫ਼ ਸਿਧੇ ਤੌਰ ਤੇ ਤਾਪਮਾਨ ਦੇ ਇੰਸੂਲੇਸ਼ਨ ਦੇ ਤੋਰ ਤੇ ਕੰਮ ਕਰਦੀ ਹੈ । ਮਸ਼ੀਨ ਨੂੰ ਲੋੜ ਤੋਂ ਕਈ ਗੁਣਾ ਜਿਆਦਾ ਚਲਣਾ ਪੈਂਦਾ ਹੈ । ਕਈ ਲੋਕ ਸਾਨੂੰ ਬੜੇ ਮਾਣ ਨਾਲ ਦਸਦੇ ਹਨ ਕਿ ਸਾਡਾ ਫ੍ਰਿਜ ਤੇ ਬਰਫ਼ ਦੇ ਪਹਾੜ ਹੀ ਬਣਾਉਂਦਾ ਹੈ । ਮੈਂ ਲੋਕਾਂ ਦੇ ਘਰਾਂ ਵਿਚ ਪੂਰੇ ਫ੍ਰਿਜ਼ਰ ਵਿਚ 50mm ਤੋਂ ਵੀ ਮੋਟੀ ਬਰਫ਼ ਦੇਖੀ ਹੈ । ਲੋਕ ਇਹ ਨਹੀਂ ਸੋਚਦੇ ਕਿ ਆਖਿਰਕਾਰ ਇਹ ਬਰਫ਼ ਆਓਂਦੀ ਕਿਥੋਂ ਹੈ ? ਦੋਸਤੋ ਇਹ ਬਰਫ਼ ਫ੍ਰਿਜ ਅੰਦਰ ਨੰਗੇ ਪਏ ਸਮਾਨ ਵਿਚੋਂ ਵਾਸ਼ਪੀਕਰਣ ਦੁਆਰਾ ਹੀ ਆਈ ਹੈ । ਇਸਨੇ ਵੱਖ ਵੱਖ ਕਿਸਮਾਂ ਦੇ ਸਾਲਟਾਂ ਨੂੰ ਇਕੱਠੇ ਕਰ ਦਿਤਾ ਹੈ । ਜਿਵੇ ਸ਼ਹਿਦ ਤੇ ਮੱਖਣ ਆਪਣੇ ਆਪ ਵਿਚ ਗੁਣਕਾਰੀ ਚੀਜ਼ਾਂ ਹਨ । ਪਰ ਜੇਕਰ ਇਹ ਇਕੱਠਿਆਂ ਹੋ ਜਾਣ ਤਾਂ ਇਹ ਬਹੁਤ ਹੀ ਖਤਰਨਾਕ ਕਿਸਮ ਦਾ ਜਹਿਰ ਬਣ ਜਾਂਦੀ ਹੈ । ਇਸੇ ਤਰਾਂ ਫਰਿਜ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਸ ਵਿਚ ਰਲਾਉਣ ਦੀ ਸਮਰੱਥਾ ਰੱਖਦਾ ਹੈ ।ਫ੍ਰਿਜ ਨੂੰ ਕਿਥੇ ਅਤੇ ਕਿਵੇਂ ਰਖਿਆ ਜਾਵੇ ?ਦੋਸਤੋ ਜਦੋ ਅਸੀਂ ਫ੍ਰਿਜ ਖਰੀਦ ਕੇ ਘਰ ਲੈ ਕੇ ਆਓਂਦੇ ਹਾਂ, ਸਵਾਲ ਹੁੰਦਾ ਹੈ ਕਿਥੇ ਰੱਖੀਏ? ਪਹਿਲੇ ਪਹਿਲ ਫ੍ਰਿਜ ਜਿਆਦਾਤਰ ਡ੍ਰਾਇੰਗਰੂਮ ਵਿੱਚ ਰੱਖਿਆ ਜਾਂਦਾ ਸੀ ,ਕਿਓਂਕਿ ਉਸ ਜਮਾਨੇ ਵਿੱਚ ਫ੍ਰਿਜ ਸਟੇਟਸ ਸਿੰਬਲ ਹੀ ਸੀ। ਜਿਆਦਾਤਰ ਇਸ ਦੀ ਵਰਤੋਂ ਗਵਾਂਢੀਆਂ ਨੂੰ ਬਰਫ਼ ਦੇਣ ਲਈ ਹੀ ਕੀਤੀ ਜਾਂਦੀ ਸੀ । ਪਰ ਹੁਣ ਇਹ ਸਾਡੀ ਰਸੋਈ ਦਾ ਹਿੱਸਾ ਬਣ ਚੁੱਕਿਆ ਹੈ ਜੋ ਕਿ ਖਤਰਨਾਕ ਰੁਝਾਨ ਹੈ । ਟੈਕਨੀਕਲੀ ਗੱਲ ਕਰੀਏ ਤਾਂ ਫ੍ਰਿਜ ਠੰਡ ਆਪਣੇ ਕੋਲੋ ਨਹੀਂ ਲੈ ਕੇ ਆਓਂਦਾ । ਇਹ ਸਿਰਫ ਅੰਦਰ ਰੱਖੇ ਸਮਾਨ ਵਿਚੋਂ ਗਰਮੀ ਖਿੱਚ ਕੇ ਬਾਹਰ ਕੱਢ ਦਿੰਦਾ ਹੈ । ਹੁਣ ਸੋਚੋ ਜੇਕਰ ਸਾਡੇ ਘਰ ਦਾ ਗੰਦਾ ਪਾਣੀ ਲੈ ਕੇ ਜਾਣ ਵਾਲੀ ਨਾਲੀ ਹੀ ਅਗਿਓ ਬੰਦ ਹੋਵੇ ,ਤਾਂ ਸਾਡੇ ਵਲੋਂ ਡੋਲਿਆ ਹੋਰ ਗੰਦਾ ਪਾਣੀ ਕਿਥੇ ਜਾਵੇਗਾ ? ਇਸੇ ਤਰਾਂ ਫ੍ਰਿਜ ਦੀ ਗਰਮੀ ਇਸ ਦੇ ਪਿੱਛੇ ਲਗੇ ਕੰਡੇਨਸਰ ਤੋਂ ਬਾਹਰ ਨਿਕਲਦੀ ਹੈ, ਜਿਸਨੂੰ ਅਸੀਂ ਅਕਸਰ ਕੰਧ ਦੇ ਨਾਲ ਲਗਾ ਦਿੰਦੇ ਹਾਂ । ਇਸ ਕਾਰਣ ਗਰਮੀ ਪੂਰੀ ਤਰਾਂ ਬਾਹਰ ਨਹੀਂ ਨਿਕਲਦੀ ਅਤੇ ਮਸ਼ੀਨ ਦੀ ਸਮਰੱਥਾ ਮੁਸ਼ਕਲ ਨਾਲ 20 ਤੋਂ 30 ਫੀਸਦੀ ਹੀ ਰਹਿ ਜਾਂਦੀ ਹੈ । ਬਿਜਲੀ ਫਾਲਤੂ ਜਲਦੀ ਰਹਿੰਦੀ ਹੈ ਅਤੇ 70 ਤੋਂ 80 ਫੀਸਦੀ ਜਿਆਦਾ ਚੱਲਣ ਕਾਰਨ ਮਸ਼ੀਨ ਦੀ ਲਾਈਫ ਵੀ ਘਟਦੀ ਹੈ ।ਇਹ ਤਾਂ ਸੀ ਨਫਾਂ ਨੁਕਸਾਨ । ਫ੍ਰਿਜ ਦੀ ਸਹੀ ਵਰਤੋਂ ਕਰਨ ਲਈ , ਇਸ ਨੂੰ ਕੰਧ ਨਾਲੋਂ ਘਟੋ ਘਟ ਇੱਕ ਫ਼ੁਟ ਦੀ ਦੂਰੀ ਤੇ ਰੱਖਣਾ ਚਾਹੀਦਾ ਹੈ । ਉਹ ਵੀ ਉਥੇ ਜਿਥੇ ਤਾਜੀ ਹਵਾ ਲਗਦੀ ਹੋਵੇ । ਧੁੱਪ ਕਿਸੇ ਹਾਲਤ ਵਿੱਚ ਫ੍ਰਿਜ ਤੇ ਨਹੀਂ ਪੈਣੀ ਚਾਹੀਦੀ। ਫ੍ਰਿਜ ਤੇ ਕਿਸੇ ਕਿਸਮ ਦਾ ਪਲਾਸਟਿਕ, ਕਪੜੇ ਵਗੈਰਾ ਦਾ ਕਵਰ ਨਹੀਂ ਪਾਉਣਾ ਚਾਹੀਦਾ। ਅੱਜ ਕੱਲ੍ਹ ਬਹੁਤ ਸਾਰੇ ਫਰਿਜਾਂ ਦੇ ਪਿੱਛੇ ਕੰਡੈਂਸਰ ਦਿਖਾਈ ਨਹੀਂ ਦਿੰਦਾ । ਇਸਦਾ ਮਤਲਬ ਇਹ ਨਹੀਂ ਕਿ ਇਸਨੂੰ ਕੰਧ ਨਾਲ ਲਗਾ ਦਿਓ । ਇਹਨਾਂ ਫ੍ਰਿਜ ਦੀਆਂ ਸਾਈਡਾਂ ਦੀਆਂ ਪਲੇਟਾਂ ਦੇ ਅੰਦਰ ਕੰਡੇਨਸਰ ਬਣਾਇਆ ਹੁੰਦਾ ਹੈ । ਇਹਨਾਂ ਫ੍ਰਿਜਾਂ ਦੇ ਸਾਈਡਾਂ ਤੇ ਹੱਥ ਲਗਾਓ ਤਾਂ ਗਰਮ ਮਹਿਸੂਸ ਹੋਵੇਗਾ ।ਕਈ ਲੋਕ ਸਾਨੂੰ ਅਕਸਰ ਪੁੱਛਦੇ ਹਨ ਕਿ ਸਾਡਾ ਪੁਰਾਣਾ ਫ੍ਰਿਜ ਵਧੀਆ ਕੰਮ ਕਰਦਾ ਸੀ,ਲਾਈਫ ਵੀ ਬਹੁਤ ਜਿਆਦਾ ਸੀ । ਆਪਣੇ ਘਰ ਦੇ ਨਾਲ ਨਾਲ ਗਵਾਂਢ ਦਾ ਕੰਮ ਵੀ ਸਾਰਦਾ ਸੀ । ਪਰ ਅੱਜ ਕੱਲ੍ਹ ਦੇ ਫ੍ਰਿਜ ਉਵੇਂ ਕੰਮ ਨਹੀ ਕਰਦੇ । ਦੋਸਤੋ ਇਹ ਸਾਰੀ ਮੇਹਰਬਾਨੀ ਸਾਡੀ ਇੰਸਟਾਲੇਸ਼ਨ ਦੀ ਹੈ । ਡਰਾਇੰਗ ਰੂਮ ਵਗੈਰਾ ਰਸੋਈ ਦੇ ਮੁਕਾਬਲੇ ਕਿਓਂਕਿ ਕੁਦਰਤੀ ਠੰਡੇ ਹੁੰਦੇ ਸਨ, ਇਸ ਕਰਕੇ ਪਹਿਲਾਂ ਫ੍ਰਿਜ ਉਥੇ ਵਧੀਆ ਕੰਮ ਕਰਦੇ ਰਹਿੰਦੇ ਸਨ । ਅਗਰ ਤੁਸੀਂ ਪ੍ਰੈਕਟੀਕਲ ਕਰਨਾ ਹੋਵੇ ਫਰਿਜ ਦੇ ਪਿੱਛੇ ਇੱਕ ਟੇਬਲ ਫੈਨ ਲਗਾ ਦਿਓ । ਤੁਸੀਂ ਹੈਰਾਨ ਹੋਵੋਗੇ ਜੋ ਬਰਫ਼ ਤਿੰਨ ਤੋਂ ਚਾਰ ਘੰਟੇ ਵਿਚ ਜੰਮਦੀ ਸੀ,ਉਹ ਇੱਕ ਘੰਟੇ ਵਿੱਚ ਹੀ ਜਮ ਜਾਵੇਗੀ । ਸੋ ਕੋਸ਼ਿਸ਼ ਕਰੋ ਕਿ ਫ੍ਰਿਜ ਵਾਰ ਵਾਰ ਨਾ ਖੁੱਲ੍ਹੇ । ਇਹ ਛਾਂਵੇਂ ਤੇ ਹਵਾਦਾਰ ਜਗਾਹ ਤੇ ਰੱਖਿਆ ਹੋਵੇ ।ਫ੍ਰਿਜ ਦੀ ਡੀਫ੍ਰਾਸਟਿੰਗਫ੍ਰਿਜ 2 ਤਰਾਂ ਦੇ ਹੁੰਦੇ ਹਨ:1. ਡਾਇਰੈਕਟ ਕੂਲ, ਜਿਨ੍ਹਾਂ ਦੇ ਅੰਦਰ ਇਕ ਐਲੂਮੀਨੀਅਮ ਦਾ ਫ੍ਰਿਜ਼ਰ ਹੁੰਦਾ ਹੈ । ਇਸਨੂੰ ਮੈਨੂਅਲ ਤਰੀਕੇ ਨਾਲ ਡੀਫ੍ਰਾਸਟ ਕਰਨਾ ਪੈਂਦਾ ਹੈ ।2. ਫ੍ਰੋਸਟ ਫ੍ਰੀ, ਜਿਸ ਵਿਚ ਪਲਾਸਟਿਕ ਦਾ ਘਟ ਤਾਪਮਾਨ ਵਾਲਾ ਖਾਨਾ ਹੁੰਦਾ ਹੈ । ਇਹ ਆਪਣੇ ਆਪ ਡੀਫ੍ਰਾਸਟ ਹੁੰਦਾ ਰਹਿੰਦਾ ਹੈ ।ਅਖੀਰ ਇਹ ਡੀਫ੍ਰਾਸਟਿੰਗ ਦਾ ਗੋਰਖ ਧੰਦਾ ਕੀ ਹੈ? ਆਓ ਜਾਣੀਏ ।ਇਹ ਗੱਲ ਜੋ ਕਿ ਤੁਹਾਨੂੰ ਹੈਰਾਨੀ ਵਾਲੀ ਲੱਗੇਗੀ ਕਿ ਬਰਫ਼ ਵੀ ਇਕ ਤਾਪ ਦਾ ਇੰਸੂਲੇਟਰ ਹੈ, ਜੋ ਕਿ ਗਰਮੀ ਜਾਂ ਠੰਡ ਨੂੰ ਆਪਣੇ ਆਰ ਪਾਰ ਨਹੀਂ ਜਾਣ ਦਿੰਦੀ । ਇਸੇ ਕਰਕੇ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਕਦੀ ਵੀ ਫ੍ਰਿਜ਼ਰ ਵਿੱਚ ਬਰਫ 2 mm ਤੋਂ ਮੋਟੀ ਨਹੀਂ ਹੋਣੀ ਚਾਹੀਦੀ, ਜੋ ਕਿ ਤੁਹਾਡੇ ਫ੍ਰਿਜ ਵਿਚ ਨੰਗੇ ਰੱਖੇ ਸਮਾਨ ਜਾ ਫ੍ਰਿਜ ਦਾ ਗੇਟ ਵਾਰ ਵਾਰ ਖੋਲਣ ਕਰਨ ਜਮਦੀ ਹੈ । ਜਦੋ ਬਰਫ 2 mm ਤੋਂ ਮੋਟੀ ਹੋ ਜਾਂਦੀ ਹੈ ਤਾਂ ਫ੍ਰਿਜ਼ਰ ਤੋਂ ਠੰਡ ,ਸਮਾਨ ਵੱਲ ਜਾਣੋ ਘਟ ਜਾਂਦੀ ਹੈ । ਜਦੋ ਹੇਠਲਾ ਸਮਾਨ ਠੰਡਾ ਨਹੀਂ ਹੁੰਦਾ ਤਾਂ ਅਸੀਂ ਫ੍ਰਿਜ ਦੀ ਥਰਮੋਸਟੇਟ ਤੋਂ ਸੈੱਟ ਪੁਆਇੰਟ ਹੋਰ ਵਧਾ ਦਿੰਦੇ ਹਾਂ, ਜਿਸ ਨਾਲ ਫ੍ਰਿਜ਼ਰ ਹੋਰ ਜ਼ਿਆਦਾ ਠੰਡਾ ਹੋ ਕਿ ਬਰਫ ਦੀ ਤਹਿ ਨੂੰ ਹੋਰ ਮੋਟਾ ਕਰ ਦਿੰਦਾ ਹੈ । ਗੱਲ ਮੁਕਾਓ, ਕਈ ਵਾਰੀ ਸੈਟਿੰਗ ਸਿਰੇ ਵੀ ਲਗਾ ਦਿੱਤੀ ਜਾਂਦੀ ਹੈ, ਪਰ ਹੇਠਲਾ ਸਮਾਨ ਚੰਗੀ ਤਰਾਂ ਠੰਡਾ ਨਹੀਂ ਹੁੰਦਾ । ਆਮ ਤੌਰ ਤੇ ਲੋਕ ਸਮਝਦੇ ਹਨ ਕਿ ਥਰਮੋਸਟੇਟ ਵਧਾਉਣ ਨਾਲ ਮਸ਼ੀਨ ਤੇਜੀ ਨਾਲ ਕੰਮ ਕਰੇਗੀ ,ਜਦ ਕਿ ਅਜਿਹਾ ਕੁੱਝ ਨਹੀਂ ਹੁੰਦਾ । ਇਹ ਸਿਰਫ ਫ੍ਰਿਜ਼ਰ ਦਾ ਕੂਲਿੰਗ ਸੈੱਟ ਪੁਆਇੰਟ ਹੀ ਹੁੰਦਾ ਹੈ । ਆਮ ਹਾਲਤ ਵਿਚ ਥਰਮੋਸਟੇਟ 2 ਜਾਂ 3 ਨੰਬਰ ਤੇ ਹੀ ਕਾਫੀ ਹੁੰਦਾ ਹੈ । ਜੇਕਰ ਨੰਬਰ ਨਹੀਂ ਹੈ ਤਾਂ ਇਸ ਨੂੰ ਮੀਡੀਅਮ ਤੋਂ ਵੀ ਘੱਟ ਤੇ ਹੀ ਰੱਖਣਾ ਚਾਹੀਦਾ ਹੈ । ਬਰਫ਼ ਜੰਮਣ ਦੀ ਸਥਿਤੀ ਤੋਂ ਬਚਣ ਲਈ ਹੀ ਫ੍ਰਿਜ ਡੀਫ੍ਰਾਸਟ ਕਰਨਾ ਪੈਂਦਾ ਹੈ । ਯਾਦ ਰੱਖੋ ਡੀਫ੍ਰਾਸਟ ਤੋਂ ਪਹਿਲਾਂ ਫਰਿਜ ਖਾਲੀ ਕਰ ਦੇਣਾ ਚਾਹੀਦਾ ਹੈ, ਕਿਓਂਕਿ ਜਿੰਨੀ ਦੇਰ ਸਾਰੇ ਫ੍ਰਿਜ਼ਰ ਦੀ ਬਰਫ ਪੰਘਰ ਕੇ ਨਾਰਮਲ ਤਾਪਮਾਨ ਤੇ ਨਹੀਂ ਆ ਜਾਂਦੀ, ਫਰਿਜ ਦੋਬਾਰਾ ਸਟਾਰਟ ਨਹੀਂ ਹੋਵੇਗਾ । ਇਸ ਨਾਲ ਅੰਦਰ ਪਿਆ ਸਮਾਨ ਖਰਾਬ ਵੀ ਹੋ ਸਕਦਾ ਹੈ ।ਡੀਫ੍ਰਾਸਟ ਦੇ ਦੋ ਤਰੀਕੇ ਹਨ1. ਪਹਿਲੇ ਤਰੀਕੇ ਵਿਚ ਚਿਲ ਟਰੇ ਦਾ ਫਲੈਪ ਪਿੱਛੇ ਵੱਲ ਸੁੱਟ ਕੇ ,ਥਰਮੋਸਟੇਟ ਦੇ ਵਿਚਕਾਰ ਇੱਕ ਲਾਲ ਰੰਗ ਦਾ ਬਟਨ ਹੁੰਦਾ ਹੈ, ਉਸ ਨੂੰ ਅੰਦਰ ਵੱਲ ਦਬਾ ਦਿਓ ਜਿਸ ਨਾਲ ਮੋਟਰ ਬੰਦ ਹੋ ਜਾਂਦੀ ਹੈ । ਬਰਫ਼ ਪੰਘਰ ਕੇ ਚਿਲ ਟਰੇ ਵਿਚ ਪਾਣੀ ਦੇ ਰੂਪ ਵਿਚ ਇਕੱਠੀ ਹੋ ਜਾਂਦੀ ਹੈ। ਦੋਬਾਰਾ ਮੋਟਰ ਚਲਣ ਤੋਂ ਪਹਿਲਾਂ ਚਿਲ ਟਰੇ ਦਾ ਸਾਰਾ ਪਾਣੀ ਬਾਹਰ ਡੋਲ ਦਿਓ ,ਨਹੀਂ ਤਾਂ ਮੋਟਰ ਚਾਲੂ ਹੋਣ ਤੇ ਸਾਰਾ ਪਾਣੀ ਦੋਬਾਰਾ ਫ੍ਰਿਜ਼ਰ ਵਿਚ ਜੰਮ ਜਾਵੇਗਾ । ਕਈ ਵਾਰ ਡੀਫ੍ਰਾਸਟ ਬਟਨ ਜੰਗ ਵਗੈਰਾ ਲੱਗਣ ਕਾਰਨ ਅੰਦਰ ਹੀ ਫਸ ਜਾਂਦਾ ਹੈ ਤੇ ਫ੍ਰਿਜ ਦੋਬਾਰਾ ਚਾਲੂ ਨਹੀਂ ਹੁੰਦਾ । ਇਸ ਹਾਲਤ ਵਿੱਚ ਮਕੈਨਿਕ ਤੋਂ ਥਰਮੋਸਟੇਟ ਨਵੀ ਪਵਾਓਨੀ ਪੈ ਜਾਂਦੀ ਹੈ ,ਜਿਸ ਨਾਲ ਆਰਥਿਕ ਨੁਕਸਾਨ ਦੇ ਨਾਲ ਨਾਲ ਪਰੇਸ਼ਾਨੀ ਖੜੀ ਹੋ ਜਾਂਦੀ ਹੈ । ਇਸਤੋ ਡਰਦੇ ਲੋਕ ਡੀਫ੍ਰਾਸਟ ਨਹੀਂ ਕਰਦੇ । ਉਸ ਹਾਲਤ ਵਿਚ ਮਸ਼ੀਨ ਦੀ ਕਾਰਜਕੁਸ਼ਲਤਾ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ ।2. ਦੂਸਰਾ ਤਰੀਕਾ ਬਹੁਤ ਹੀ ਆਸਾਨ ਹੈ । ਫ੍ਰਿਜ ਵਿਚੋਂ ਸਾਰਾ ਸਮਾਨ ਕੱਢ ਕੇ ਪੁਰਾ ਖਾਲੀ ਕਰ ਦਿਓ ਤੇ ਬਾਹਰੋਂ ਬਿਜਲੀ ਦਾ ਪਲੱਗ ਬੰਦ ਕਰ ਦਿਓ। ਫਰਿਜ ਦਾ ਗੇਟ ਪੁਰਾ ਖੋਲ ਕੇ ਛੱਡ ਦਿਓ । ਤਕਰੀਬਨ ਇੱਕ ਘੰਟੇ ਵਿੱਚ ਸਾਰੀ ਬਰਫ਼ ਪੰਘਰ ਜਾਵੇਗੀ । ਸਾਰੇ ਫ੍ਰਿਜ ਨੂੰ ਚੰਗੀ ਤਰਾਂ ਸਾਫ ਕਰਕੇ ਸੁਕਾ ਦਿਓ । ਸਾਰਾ ਸਮਾਨ ਦੁਬਾਰਾ ਵਿਚ ਰੱਖ ਕੇ ਮੁੜ ਤੋਂ ਬਿਜਲੀ ਦਾ ਸਵਿੱਚ ਚਾਲੂ ਕਰ ਦਿਓ । ਆਮ ਹਾਲਤਾਂ ਵਿਚ ਤਕਰੀਬਨ ਇੱਕ ਹਫਤੇ ਬਾਅਦ ਫ੍ਰਿਜ ਡੀਫ੍ਰਾਸਟ ਹੋਣਾ ਚਾਹੀਦਾ ਹੈ । ਜੇ ਬਰਫ਼ ਹਫਤੇ ਤੋਂ ਪਹਿਲਾਂ ਜਿਆਦਾ ਜੰਮ ਗਈ ਤਾਂ ਇਹ ਕੰਮ ਪਹਿਲਾ ਵੀ ਕਰ ਸਕਦੇ ਹੋ।ਅੱਜ ਕੱਲ ਕੁੱਝ ਫ੍ਰਿਜ ਫ੍ਰਾਸਟ ਫ੍ਰੀ ਵੀ ਆਓਂਦੇ ਹਨ ,ਪਰ ਇਹਨਾਂ ਨੂੰ ਪਬਲਿਕ ਜਿਆਦਾ ਪਸੰਦ ਨਹੀਂ ਕਰਦੀ ਕਿਓਂਕਿ ਅਸੀਂ ਤਾਂ ਪਾਣੀ ਨੂੰ ਬਰਫ਼ ਬਣਾਉਣਾ ਹੀ ਵਧੀਆ ਸਮਝਦੇ ਹਾਂ । ਇਹਨਾਂ ਮਸ਼ੀਨਾਂ ਵਿਚ ਫ੍ਰਿਜ਼ਰ ਸਾਹਮਣੇ ਨਹੀਂ ਹੁੰਦਾ. ਇਹ ਕੈਬਨਿਟ ਦੇ ਕਿਤੇ ਅੰਦਰ ਛੁਪਿਆ ਹੋਇਆ ਹੁੰਦਾ ਹੈ । ਇਕ ਛੋਟਾ ਪੱਖਾਂ ਲਗਾਤਾਰ ਫ੍ਰਿਜ਼ਰ ਤੋਂ ਹਵਾ ਫ੍ਰਿਜ ਦੇ ਅੰਦਰ ਘੁਮਾਉਂਦਾ ਰਹਿੰਦਾ ਹੈ ਜਿਸ ਨਾਲ ਕਿ ਸਮਾਂਨ ਠੰਡਾ ਹੁੰਦਾ ਰਹਿੰਦਾ ਹੈ । ਜੋ ਚੀਜ਼ਾਂ ਪੱਖੇ ਦੇ ਨੇੜੇ ਹੁੰਦੀਆਂ ਹਨ ਉਹ ਜਿਆਦਾ ਠੰਡੀਆਂ ਹੁੰਦੀਆਂ ਰਹਿੰਦੀਆਂ ਹਨ ਤੇ ਜਮਾਓ ਦਰਜੇ ਤੇ ਵੀ ਆ ਜਾਂਦੀਆਂ ਹਨ । ਹੇਠਾਂ ਰੱਖੀਆਂ ਚੀਜ਼ਾਂ ਜਿਵੇ ਫ਼ਲ ਸਬਜ਼ੀ ਵਗੈਰਾ ਘੱਟ ਠੰਡੀਆਂ ਹੁੰਦੀਆਂ ਹਨ। ਇਸ ਫ੍ਰਿਜ ਵਿਚ ਇਕ ਟਾਈਮਰ ਅਤੇ ਇਕ ਛੋਟਾ ਹੀਟਰ ਵੀ ਲਗਾ ਹੁੰਦਾ ਹੈ । ਇਹ ਟਾਈਮਰ ਇਕ ਖਾਸ ਸਮੇ ਬਾਅਦ ਕਈ ਵਾਰ 24 ਘੰਟੇ ਬਾਅਦ ਮਸ਼ੀਨ ਨੂੰ ਬੰਦ ਕਰਕੇ ਹੀਟਰ ਨੂੰ ਕੁੱਝ ਮਿੰਟ ਲਈ ਚਲਾ ਦਿੰਦਾ ਹੈ, ਜਿਸ ਨਾਲ ਸਾਰੀ ਬਰਫ਼ ਪੰਘਰ ਕੇ ਪਾਣੀ ਦੇ ਰੂਪ ਵਿਚ ਮੇਨ ਮੋਟਰ ਦੇ ਉੱਪਰ ਫਿੱਟ ਕੀਤੇ ਇਕ ਡੱਬੇ ਵਿੱਚ ਪਹੁੰਚ ਜਾਂਦਾ ਹੈ । ਇਹ ਡੱਬਾ ਡਾਇਰੈਕਟ ਕੂਲ ਵਿਚ ਵੀ ਹੁੰਦਾ ਹੈ । ਇਹ ਪਾਣੀ ਮੋਟਰ ਦੀ ਗਰਮੀ ਨਾਲ ਦੋਬਾਰਾ ਹਵਾ ਵਿਚ ਹੀ ਮਿਲ ਜਾਂਦਾ ਹੈ । ਟਾਈਮਰ ਨਿਯਤ ਸਮੇ ਤੇ ਹੀਟਰ ਬੰਦ ਕਰਕੇ ਮੋਟਰ ਦੋਬਾਰਾ ਤੋਂ ਚਾਲੂ ਕਰ ਦਿੰਦਾ ਹੈ । ਇਸ ਨਾਲ ਡੀਫ੍ਰਾਸਟ ਦੀ ਸਮੱਸਿਆ ਹੀ ਖਤਮ ਹੋ ਜਾਂਦੀ ਹੈ ਤੇ ਮਸ਼ੀਨ ਆਪਣਾ ਕੰਮ ਬਹਿਤਰ ਤਰੀਕੇ ਨਾਲ ਆਪਣੇ ਆਪ ਕਰਦੀ ਰਹਿੰਦੀ ਹੈ ।ਫ੍ਰਿਜ਼ਰ ਵਿਚ ਬਰਫ਼ ਜਿਆਦਾ ਜੰਮਣ ਨਾਲ ਕਈ ਵਾਰੀ ਬਰਫ ਵਾਲੇ ਭਾਂਡੇ ਫ੍ਰਿਜ਼ਰ ਦੇ ਤਲ ਨਾਲ ਚਿਪਕ ਜਾਂਦੇ ਹਨ । ਭਾਂਡੇ ਨੂੰ ਛੁਡਾਉਣ ਦੇ ਚੱਕਰ ਵਿਚ ਲੋਕ ਫਰਿਜਰ ਨਾਲ ਖਿੱਚ ਧੂਹ ਵੀ ਕਰਦੇ ਹਨ । ਜਿਆਦਾ ਤਰ ਤਿੱਖੇ ਬਰਫ ਭੰਨਣ ਵਾਲੇ ਸੂਏ ਜਾਂ ਪੇਚਕਸ ਮਾਰ ਕੇ ਭਾਂਡੇ ਨੂੰ ਛੁਡਵਾਉਣ ਦੇ ਚੱਕਰ ਵਿਚ ਫ੍ਰਿਜ਼ਰ ਦੀ ਗੈਸ ਵਾਲੀਆਂ ਲਾਈਨਾਂ ਵਿਚ ਮੋਰੀ ਹੋ ਜਾਂਦੀ ਹੈ, ਜਿਸ ਨਾਲ ਫ੍ਰਿਜ ਗੈਸ ਨਿਕਲ ਜਾਂਦੀ ਹੈ । ਕਈ ਵਾਰ ਮੋਟਰ ਵਿਚ ਪਾਣੀ ਵੀ ਚਲਾ ਜਾਂਦਾ ਹੈ ,ਜਿਸ ਨਾਲ ਬਹੁਤ ਹੀ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ । ਸੋ ਅਗਰ ਫ੍ਰਿਜ਼ਰ ਵਿਚ ਕੋਈ ਭਾਂਡਾ ਰੱਖਣਾ ਹੀ ਹੈ ਤਾ ਭਾਂਡੇ ਦੇ ਥੱਲੇ ਸਰੋਂ ਦਾ ਤੇਲ ਲਾ ਦੇਣਾ ਚਾਹੀਦਾ ਹੈ ,ਜਿਸ ਨਾਲ ਭਾਂਡਾ ਚਿਪਕੇਗਾ ਨਹੀਂ । ਜੇਕਰ ਗੁੰਨਿਆ ਹੋਇਆ ਆਟਾ ਰੱਖਣਾ ਹੀ ਹੈ ਤਾਂ ਆਟੇ ਦੇ ਉਪਰ ਘਿਓ ਦਾ ਹੱਥ ਫੇਰ ਦਿਓ ।ਇਸ ਨਾਲ ਆਟੇ ‘ਤੇ ਸਿੱਕਰੀ ਨਹੀਂ ਜੰਮੇਗੀ ਅਤੇ ਕਾਫੀ ਹੱਦ ਤਕ ਤਾਜਗੀ ਬਣੀ ਰਹੇਗੀ । ਸੋ ਇਹ ਸੀ ਡੀਫ੍ਰਾਸਟੰਗ ਸਬੰਧੀ ਜਾਣਕਾਰੀ ।ਫ੍ਰਿਜ ਵਿੱਚ ਸਟੈਬਲਾਇਜਰ ਦੀ ਵਰਤੋਂਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਜਾਂ ਕੰਪਨੀਆਂ ਵੱਲੋਂ ਪ੍ਰਚਾਰਿਆ ਜਾਂਦਾ ਹੈ ਕਿ, ਸਟੈਬਲਾਇਜਰ ਫ੍ਰਿਜ ਦੇ ਅੰਦਰ ਹੀ ਲੱਗਿਆ ਹੁੰਦਾ ਹੈ । ਪਰ ਅਸਲ ਵਿਚ ਅਜਿਹਾ ਨਹੀ ਹੁੰਦਾ । ਵੈਸੇ ਤਾ ਕਿਸੇ ਵੀ ਮਸ਼ੀਨ ਨੂੰ ਉਸ ਦੇ ਰੇਟਿਡ ਵੋਲਟੇਜ ਦੇ 10% ਘੱਟ ਵੱਧ ਤੇ ਚਲਾਇਆ ਜਾ ਸਕਦਾ ਹੈ । ਸਾਡੀਆਂ ਇਹ ਮਸ਼ੀਨਾਂ 230 ਵੋਲਟ ਤੇ ਕੰਮ ਕਰਨ ਲਈ ਡਿਜਾਇਨ ਹੁੰਦੀਆਂ । ਜੇਕਰ ਚੈਕ ਕੀਤਾ ਜਾਵੇ ਤਾ ਅਕਸਰ ਘਰਾਂ ਵਿਚ 240-250 ਵੋਲਟ ਦੇ ਵਿਚਕਾਰ ਸਪਲਾਈ ਰਹਿੰਦੀ ਹੈ, ਜਿਸ ਨਾਲ ਫ੍ਰਿਜ ਦੀ ਮੋਟਰ ਜਰੂਰਤ ਤੋਂ ਵੱਧ ਗਰਮ ਚਲਦੀ ਹੈ । ਅਕਸਰ ਅੰਦਰ ਲੱਗੇ ਬੱਲਬ ਵੀ ਫੀਊਜ਼ ਹੁੰਦੇ ਰਹਿੰਦੇ ਹੁੰਦੇ ਹਨ, ਅਤੇ ਬਿਜਲੀ ਦੀ ਖਪਤ ਵੀ ਵੱਧ ਹੁੰਦੀ ਹੈ । ਵੋਲਟੇਜ 220 ਤੋਂ ਘੱਟ ਚੱਲਣ ਦੀ ਸੂਰਤ ਵਿਚ ਵੀ ਮੋਟਰ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਇਹ ਜਰੂਰ ਤੋਂ ਵੱਧ ਗਰਮ ਚੱਲਦੀ ਹੈ । ਫ੍ਰਿਜ ਦੀਆਂ ਮੋਟਰਾਂ ਜਿੰਨਾ ਨੂੰ ਕਿ ਕਈ ਵਾਰ ਫੁੱਲ ਲੋਡ ਹੋਣ ਦੀ ਪੁਜੀਸ਼ਨ ਵਿਚ, ਜਲਦੀ ਚਲਾਉਣਾ ਪੈਂਦਾ ਹੈ, ਨਾਰਮਲ ਤੋਂ ਵੀ 5 ਤੋਂ 7% ਵੋਲਟੇਜ ਜਿਆਦਾ ਚਾਹੀਦੇ ਹੁੰਦੇ ਹਨ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਫ੍ਰਿਜ ਚਾਲੂ ਹੁੰਦਾ ਹੈ, ਤਾਂ ਘਰ ਦੀਆਂ ਲਾਇਟਾਂ ਇੱਕੋ ਦਮ ਘੱਟ ਜਾਂਦੀਆਂ ਹਨ । ਇਸ ਦੇ ਚੱਕਰ ਵਿਚ ਕਈ ਵਾਰ ਮੋਟਰ ਚਾਲੂ ਹੀ ਨਹੀਨਹੀ ਹੋ ਨਹੀ ਹੋ ਪਾਉਂਦੀ । ਉਸ ਹਾਲਤ ਵਿਚ ਫਰਿਜ ਦੀ ਔਵਰਲੋਡ ਰਿਲੇ ਕੱਟ ਕਰ ਜਾਂਦੀ ਹੈ । ਕਈ ਵਾਰ ਇਸੇ ਤਰਾਂ ਮੋਟਰ 5 ਜਾਂ 10 ਮਿੰਟ ਤੋਂ ਬਾਅਦ ਚੱਲਣ ਦੀ ਕੋਸ਼ਿਸ਼ ਕਰਦੀ ਹੈ, ਪਰ ਚੱਲ ਨੀ ਪਾਉਂਦੀ । ਇਸ ਨਾਲ ਔਵਰਲੋਡ ਰਿਲੇ ਬਹੁਤ ਜਲਦੀ ਖਰਾਬ ਹੋ ਜਾਂਦੀ ਹੈ, ਕਈ ਵਾਰ ਫ੍ਰਿਜ ਦੀ ਮੇਨ ਮੋਟਰ ਜਲ ਵੀ ਜਾੰਦੀ ਹੈ । ਜਦੋਂ ਅਸੀਂ ਨੋਰਮਲ ਵੋਲਟੇਜ ਚੈਕ ਕਰਦੇ ਹਾਂ, ਤਾ ਉਹ 220-230 ਵੋਲਟ ਹੁੰਦੇ ਹਨ । ਪਰ ਫ੍ਰਿਜ ਦੀ ਮੋਟਰ ਚਾਲੂ ਹੋਣ ਨਾਲ, ਕੁਝ ਸਕਿੰਟਾਂ ਲਈ ਇਹ 160-165 ਤੋਂ ਵੀ ਹੇਠਾਂ ਆ ਜਾਂਦੇ ਹਨ । ਇਹ ਸਥਿਤੀ ਫ੍ਰਿਜ ਦੀ ਮੋਟਰ ਲਈ ਬੜੀ ਖਤਰਨਾਕ ਹੁੰਦੀ ਹੈ ।ਅੱਜਕਲ ਕੁਝ ਨਵੇਂ ਫਰਿਜਾਂ ਵਿਚ, ਜਿਨ੍ਹਾਂ ਵਿਚ ਕਿ ਇੰਵਰਟਰ ਟੈਕਨਾਲਜੀ ਲੱਗੀ ਹੈ , ਇਸ ਤਰਾ ਦੀ ਕੋਈ ਸਮੱਸਿਆ ਨਹੀ ਹੁੰਦੀ । ਜੇਕਰ ਸਾਡੇ ਘਰ ਦੇ ਵਿਚ ਵੋਲਟੇਜ ਸਹੀ ਹਨ, ਤਾਂ ਫ੍ਰਿਜ, ਏ.ਸੀ ਜਾਂ ਘਰ ਦੀ ਸਮਰਸੀਬਲ ਚਾਲੂ ਹੋਣ ਤੇ ਵੋਲਟੇਜ ਝਪੱਕਾ ਨਹੀ ਮਾਰਦੀ । ਜੇਕਰ ਬਿਜਲੀ ਝਪੱਕਾ ਮਾਰਦੀ ਹੈ, ਤਾਂ ਇੱਥੇ ਸਟੈਬਲਾਇਜਰ ਦੀ ਜਰੂਰਤ ਰਹਿੰਦੀ ਹੈ । ਜਿਹਨਾਂ ਦੇ ਘਰਾਂ ਵਿਚ ਪਹਿਲਾ ਫ੍ਰਿਜ ਦੇ ਉੱਤੇ ਸਟੈਬਲਾਇਜਰ ਲੱਗੇ ਹੁੰਦੇ ਸੀ, ਉਹ ਦਸਦੇ ਸਨ ਕਿ ਇਹ ਲਗਾਤਾਰ ਟਿਕ ਟਿਕ ਦੀ ਅਵਾਜ ਕਰਦਾ ਰਹਿੰਦਾ ਹੈ । ਜੋ ਕਿ ਰੂਟੀਨ ਵੋਲਟੇਜ ਦੇ ਵਧਾਅ ਘਟਾ ਦੀ ਨਿਸ਼ਾਨੀ ਹੁੰਦੀ ਹੈ । ਬਿਲਜੀ ਦੇ ਇਹ ਹਲਾਤ ਸਰਕਾਰੀ ਟ੍ਰਾਂਸਫਾਰਮਰ ਦੇ ਉਵਰਲੋਡ ਹੋਣ, ਟ੍ਰਾਂਸਫਾਰਮਰ ਤੋਂ ਸਾਡੇ ਘਰ ਤੱਕ ਆਉਂਦੀਆਂ ਤਾਰਾਂ ਦੇ ਸਮਰੱਥਾ ਤੋਂ ਘੱਟ ਹੋਣ, ਜਾਂ ਇਸ ਲਾਇਨ ਦੇ ਜਿਆਦਾ ਲੰਬਾ ਹੋਣ ਕਾਰਣ ਹੁੰਦੇ ਹਨ । ਇਸਦਾ ਇੱਕੋ ਇੱਕ ਇਲਾਜ,ਆਟੋਮੈਟਿਕ ਵੋਲਟੇਜ ਸਟੈਬਲਾਇਜਰ ਹੈ ।ਇਹਨਾਂ ਦੀਆਂ ਵੀ ਦੋ ਕਿਸਮਾਂ ਹਨ । ਇਕ ਤਾਂ ਰਿਲੇ ਟਾਇਪ , ਜਿਸਦੀ ਨਿਸ਼ਾਨੀ ਹੈ ਕਿ ਉਹ ਅਕਸਰ ਟਿਕ ਟਿਕ ਕਰਦਾ ਰਹਿੰਦਾ ਹੈ । ਦੂਜਾ ਸਰਵੋ ਟਾਇਪ, ਜੋ ਕਿ ਵੋਲਟੇਜ ਘੱਟ ਵੱਧ ਹੋਣ ਦੀ ਸਥਿਤੀ ਵਿਚ ‘ਗੂੰਜਣ’ ਵਰਗੀ ਅਵਾਜ ਕਰਦਾ ਹੈ । ਇਹ ਸਟੈਬਲਾਇਜਰ ਪਹਿਲੇ (ਰਿਲੇ ਟਾਇਪ) ਨਾਲੋ ਕਾਫੀ ਮਹਿੰਗਾ ਹੁੰਦਾ ਹੈ, ਪਰ ਇਹ ਜਿਆਦਾ ਸੁਰੱਖਿਅਤ ਹੈ । ਉੱਪਰ ਦੱਸੀਆਂ ਨਿਸ਼ਾਨੀਆਂ ਮੁਤਾਬਕ ਅਗਰ ਜਰੂਰਤ ਸਮਝਦੇ ਹੋ ਤਾਂ ਸਟੈਬਲਾਇਜਰ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ ।ਫ੍ਰਿਜ ਦੇ ਟੋਪ ਦੀਆਂ ਤਿਨ ਤਾਰਾਂ ਵਿਚ ਇੱਕ ਪਿੰਨ ਮੋਟੀ ਹੁੰਦੀ ਹੁੰਦੀ ਹੈ, ਜੋ ਕਿ ਫਰਿਜ ਦੀ ਬਾਡੀ ਨਾਲ ਲੱਗੀ ਰਹਿੰਦੀ ਹੈ । ਬਹੁਤ ਸਾਰੇ ਲੋਗ ਇਸ ਦਾ ਟੋਪ ਕੱਟ ਕੇ 2 ਪਿੰਨ ਦਾ ਟੋਪ ਲਗਾ ਲੈਂਦੇ ਹਨ । ਇਸ ਨਾਲ ਕਈ ਵਾਰ ਬਹੁਤ ਬੁਰੇ ਹਾਦਸੇ ਹੋ ਜਾਂਦੇ ਹਨ, ਕਿਉਂਕਿ ਫ੍ਰਿਜ ਦੀ ਮੋਟਰ, ਥਰਮੋਸਟੇਟ ,ਬੱਲਬ ਜਾਂ ਕਿਸੇ ਵੀ ਕੰਪੋਨੈਂਟ ਦੇ ਬਾਡੀ ਨਾਲ ਅਰਥ ਹੋਣ ਕਾਰਣ ਸਿੱਧੇ ਫ੍ਰਿਜ ਵਿਚ ਪੂਰਾ ਕਰੰਟ ਆ ਜਾਂਦਾ ਹੈ, ਇਸ ਨਾਲ ਕਈ ਵਾਰ ਜਾਨਲੇਵਾ ਹਾਦਸੇ ਵੀ ਹੋ ਜਾਂਦੇ ਹਨ । ਜਿਹਨਾਂ ਫਰਿਜਾਂ ਨੂੰ ਅਰਥ ਨਹੀਂ ਕੀਤਾ ਜਾਂਦਾ, ਅਕਸਰ ਉਹਨਾ ਦੇ ਡੋਰ ਹੈਂਡਲ ਤੋਂ ਜਾਂ ਜਿੱਥੋਂ ਵੀ ਰੰਗ ਲੱਥਾ ਹੋਵੇ , ਫ੍ਰਿਜ ਹਲਕਾ ਜਿਹਾ ਕਰੰਟ ਮਾਰ ਦਿੰਦੇ ਹਨ । ਇਸ ਕਰਕੇ ਯਕੀਨੀ ਬਣਾਇਆ ਜਾਣਾ ਚਾਹੀਦਾ ਚਾਹੀਦਾ ਹੈ ਕਿ ਫਰਿਜ ਤੱਕ ਬਲਿਕੁਲ ਸਹੀ ਹਾਲਤ ਦੀ ਅਰਥ ਦੀ ਪਹੁੰਚ ਹੋਵੇ , ਨਹੀਂ ਤਾਂ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ । ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅੱਜ ਤੱਕ ਤਾਂ ਕੁਝ ਹੋਇਆ ਨਹੀ । ਪਰ ਯਾਦ ਰੱਖੋ, ਜਿਸ ਦਿਨ ਕੁਝ ਹੋ ਗਿਆ ਤਾਂ ਦੂਜਾ ਮੋਕਾ ਨਹੀ ਮਿਲੇਗਾ । ਇਸੇ ਤਰਾਂ ਫ੍ਰਿਜ ਨਾਲ ਜੇਕਰ ਸਟੈਬਲਾਇਜਰ ਲੱਗਾ ਹੈ, ਤਾਂ ਉਸਦਾ ਅਰਥ ਹੋਣਾ ਵੀ ਜਰੂਰੀ ਹੈ ।ਸਟਾਰ ਰੇਟਿੰਗ ਕੀ ਹੈ?ਬਿਊਰੋ ਆਫ ਐਨਰਜੀ ਵੱਲੋ ਨਿਰਧਾਰਤ ਮਾਨਕਾਂ ਨੂੰ ਪੂਰੇ ਕਰਨ ਦਾ ਨਾਮ ਹੀ ਸਟਾਰ ਰੇਟਿੰਗ ਹੈ । ਜੋ ਕਿ ਤਕਨੀਕ ਦੇ ਬਦਲਣ ਨਾਲੇ ਬਦਲਦੇ ਰਹਿੰਦੇ ਨੇ । ਜੋ ਚੀਜ ਅੱਜ 5 ਸਟਾਰ ਦੀ ਹੈ, ਹੋ ਸਕਦਾ ਹੈ ਆਉਣ ਵਾਲੇ ਕੁਝ ਸਮੇਂ ਵਿਚ ਉਹ 2 ਜਾਂ 3 ਸਟਾਰ ਦੀ ਰਹਿ ਜਾਵੇ । ਇਸ ਕਰਕੇ ਕੋਸ਼ਿਸ਼ ਕੀਤੀ ਜਾਵੇ, ਸਮੇਂ ਦੇ ਹਾਣ ਦੇ ਹੋ ਕੇ ਵੱਧ ਤੋਂ ਵੱਧ ਸਟਾਰਾਂ ਵਾਲੀ ਮਸ਼ੀਨ ਖਰੀਦੀ ਜਾਵੇ, ਤਾ ਜੋ ਬਿਜਲੀ ਖਰਚ ਕੇ ਸਾਨੂੰ ਪੂਰਾ ਕੰਮ ਮਿਲ ਸਕੇ । 5 ਸਟਾਰ ਰੇਟਿੰਗ ਉਹ ਹੁੰਦੀ ਹੈ ਜਿਸ ਵਿਚ ਕਿ ਕੋਈ ਮਸ਼ੀਨ 100% ਨਿਰਧਾਰਿਤ ਪੈਮਾਨਿਆਂ ਨੂੰ ਪੂਰਾ ਕਰਦੀ ਹੈ । ਇਸ ਵਿਚ ਬਿਜਲੀ ਦੀ ਖਪਤ ਅਤੇ ਮਸ਼ੀਨ ਵੱਲੋਂ ਖਰਚੀ ਗਈ ਬਿਜਲੀ ਦੇ ਅਨੁਪਾਤ ਵਿਚ ਕੀਤਾ ਗਿਆ ਕੰਮ ਦਿਖਾਈ ਦਿੰਦਾ ਹੈ । ਹੁਣ ਇਕ ਜਾਂ ਦੋ ਸਟਾਰ ਵਾਲੀਆਂ ਮਸ਼ੀਨਾਂ, 5 ਸਟਾਰ ਦੇ ਮੁਕਾਬਲੇ ਜਿਆਦਾ ਬਿਜਲੀ ਖਾ ਕੇ ਘੱਟ ਕੰਮ ਕਰਦੀਆਂ ਹਨ ।ਸਾਰਾਂਸ਼:1. ਫ੍ਰਿਜ ਵਿਚ ਮਾਸ ਤੇ ਦਵਾਇਆਂ ਤੋਂ ਬਿਨਾਂ ਕੋਈ ਚੀਜ ਨਾ ਹੀ ਰੱਖੀ ਜਾਵੇ ਤਾਂ ਬਹਿਤਰ ਹੈ । ਜੇਕਰ ਰੱਖਣੀ ਪੈ ਹੀ ਰਹੀ ਹੈ ਤਾਂ ਪੁਰੀ ਤਰਾ ਸੀਲ ਕੀਤੇ ਹੋਏ ਬਰਤਨ ਵਿਚ ਹੀ ਰੱਖੀ ਜਾਣੀ ਚਾਹੀਦੀ ਹੈ ।2. ਫ੍ਰਿਜ ਕਿਸੇ ਵੀ ਚੀਜ ਨੂੰ ਤਾਜੀ ਰੱਖਣ ਦੀ ਕੋਈ ਵੀ ਸਮਰੱਥਾ ਨਹੀ ਰੱਖਦਾ ।3. ਜੇਕਰ ਬਰਫ ਵੀ ਜਰੂਰਤ ਹੈ ਤਾਂ ਸਿਰਫ ਪਲਾਸਟਿਕ ਦੀ ਆਇਸ ਕਿਉਬ ਦੀ ਵਰਤੋਂ ਕੀਤੀ ਜਾਵੇ ।4. ਫ੍ਰਿਜਰ ਵਿਚ ਬਰਫ਼ ਜਿਆਦਾ ਜੰਮਣ ਤੇ ਤੁਰੰਤ ਡੀਫ੍ਰੋਸਟ ਕੀਤਾ ਜਾਵੇ ।5. ਫ੍ਰਿਜ ਨੂੰ ਸਿਰਫ ਤੇ ਸਿਰਫ ਠੰਡੀ, ਹਨੇਰੀ ਤੇ ਹਵਾਦਾਰ ਜਗਾਹ ਵਿਚ ਹੀ ਰੱਖਿਆ ਜਾਵੇ । ਜਿੰਨੀ ਤੁਸੀਂ ਫਰਿਜ ਨੂੰ ਠੰਡ ਦਿਉਂਗੇ, ਇਹ ਤੁਹਾਨੂੰ ਠੰਡ ਦਵੇਗਾ ਤੇ ਬਿਜਲੀ ਵੀ ਘੱਟ ਖਪਤ ਹੋਵੇਗੀ ।6. ਜਰੂਤਰ ਮਹਿਸੂਸ ਹੋਣ ਤੇ ਸਟੈਬਲਾਇਜ਼ਰ ਦੀ ਵਰਤੋ ਕਰੋ ਅਤੇ ਫ੍ਰਿਜ ਨੂੰ ਚੰਗੀ ਤਰਾਂ ਅਰਥ ਕਰੋ ।ਜੈ ਸਿੰਘ ਕੱਕੜਵਾਲ ਧੂਰੀ ਫੋਨ 9815026985

Leave a Comment