ਛੋਟੀ ਜਿਹੀ ਕਾਲੀ ਮਿਰਚ ਹਜ਼ਾਰ ਰੋਗ ਖਤਮ ਕਰ ਦਿੰਦੀ ਪੋਸਟ ਪੜ ਕੇ ਸ਼ੇਅਰ ਵੀ ਜਰੂਰ ਕਰਿਓ

ਕਾਲੀ ਮਿਰਚ ਵਿੱਚ ਅਨੇਕਾਂ ਖ਼ਤਰਨਾਕ ਰੋਗਾਂ ਤੋਂ ਬਚਾਅ ਕਰਨ ਵਾਲੇ ਐਂਟੀ ਔਕਸੀਡੈਂਟਸ ਹੁੰਦੇ ਹਨ। ਇਹ ਖਾਣੇ ਵਿਚਲੇ ਜਾਂ ਖ਼ੂਨ ਵਿਚਲੇ ਉਹਨਾਂ ਖ਼ਤਰਨਾਕ ਫਰੀ ਰੈਡੀਕਲਜ਼ ਨੂੰ ਨਸ਼ਟ ਕਰਦੇ ਹਨ ਜੋ ਮਨੁੱਖੀ ਸੈੱਲਜ਼ ਨੂੰ ਨਸ਼ਟ ਕਰਕੇ ਕੈਂਸਰ ਵਰਗੇ ਭਿਆਨਕ ਰੋਗ ਬਣਾਉਂਦੇ ਹਨ। ਸਵੇਰੇ ਖਾਲੀ ਪੇਟ ਜਾਂ ਦੁਪਹਿਰ ਦੇ ਖਾਣੇ ਤੋਂ ਠੀਕ ਪਹਿਲਾਂ ਇੱਕ ਗਿਲਾਸ ਬਲੈਕ ਪੈੱਪਰ ਡਰਿੰਕ ਪੀਂਦੇ ਰਹਿਣ ਨਾਲ ਸੁੱਕੀ ਖੰਘ, ਬਲਗਮੀ ਜਾਂ ਅਲੱਰਜੀ ਦੀ ਖੰਘ, ਜ਼ੁਕਾਮ, ਰੇਸ਼ਾ, ਗਲਾ ਖ਼ਰਾਬੀ, ਅਵਾਜ਼ ਬੈਠਣੀ, ਹੱਥ ਪੈਰ ਸੌਣੇ, ਅੱਧਾ ਸਿਰ ਦਰਦ, ਪਿਸ਼ਾਬ ਲੱਗ ਕੇ ਆਉਣਾ, ਵਿਗੜਿਆ ਪੁਰਾਣਾ ਲਿਕੋਰੀਆ, ਨੱਕ ਦੀ ਹੱਡੀ ਵਧਣੀ, ਪੇਟ ਗੈਸ, ਖੁਰਾਕ ਨਾ ਲੱਗਣੀ, ਕਿਸੇ ਵੀ ਰੋਗ ਕਾਰਨ ਸੈੱਲ ਘਟਣੇ, ਭੁੱਖ ਨਾ ਲੱਗਣੀ ਆਦਿ ਤਕਲੀਫ਼ਾਂ ਤੋਂ ਤੁਰੰਤ ਫ਼ਾਇਦਾ ਪਹੁੰਚਦਾ ਹੈ। ਇਹ ਡਰਿੰਕ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਦਿੱਤਾ ਜਾ ਸਕਦਾ ਹੈ। ਦੁੱਧ ਚੁੰਘਦੇ ਬੱਚੇ ਦੀ ਮਾਂ ਜੇ ਇਹ ਡਰਿੰਕ ਪੀਵੇ ਤਾਂ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਣੋਂ ਹਟਦੀ ਹੈ। ਕਾਲੀ ਮਿਰਚ ਵਿੱਚ ਕਾਫ਼ੀ ਸਾਰੇ ਐਸੇ ਐਂਟੀ ਇਨਫਲਾਮੇਟਰੀ ਤੱਤ ਹੁੰਦੇ ਹਨ ਜੋ ਅੰਦਰੂਨੀ ਅੰਗਾਂ ਦੀ ਸੋਜ਼ ਵਿਗੜਨੋਂ ਬਚਾਉਂਦੇ ਹਨ। ਇਉਂ ਕਾਲੀ ਮਿਰਚ ਲਿਵਰ ਫੇਲ੍ਹ ਹੋਣ ਤੋਂ ਬਚਾਅ ਕਰਦੀ ਹੈ। ਇਹ ਪ੍ਰੌਸਟਾਇਟਿਸ, ਪਿੱਤਾ ਸੋਜ਼, ਤਿਲੀ ਸੋਜ਼, ਮਸਾਨਾ ਸੋਜ਼ ਜਾਂ ਜੋੜਾਂ ਦੀ ਸੋਜ਼ ਆਦਿ ਤੋਂ ਬਚਾਅ ਕਰਦੀ ਹੈ।ਤਣਾਉ ਕਾਰਨ ਦਿਮਾਗ਼ ਚ ਨੁਕਸ ਪੈਣੋਂ ਵੀ ਕਾਲੀ ਮਿਰਚ ਬਚਾਅ ਕਰਦੀ ਹੈ। ਤੇ ਛੋਟੀ ਛੋਟੀ ਗੱਲ ਤੇ ਤਣਾਉ ਹੋਣ ਤੋਂ ਵੀ ਬਚਾਉਂਦੀ ਹੈ। ਤਣਾਉ ਦੌਰਾਨ ਜੇ ਇੱਕ ਕਾਲੀ ਮਿਰਚ ਮੂੰਹ ਵਿੱਚ ਰੱਖਕੇ ਚੂਸੀ ਜਾਏ ਜਾਂ ਬਲੈਕ ਪੈੱਪਰ ਡਰਿੰਕ ਪੀਣ ਲਈ ਦਿੱਤਾ ਜਾਏ ਤਾਂ ਕੁੱਝ ਹੀ ਸਮੇਂ ਚ ਤਣਾਉ ਲੈਵਲ ਘਟ ਜਾਂਦਾ ਹੈ। ਕਾਲ਼ੀ ਮਿਰਚ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਚ ਰਖਦੀ ਹੈ ਤੇ ਪੈਂਕਰੀਆਜ਼ ਦੀ ਸ਼ੂਗਰ ਰੋਗ ਦੌਰਾਨ ਸੋਜ਼ ਹੋਣੋਂ ਵੀ ਬਚਾਅ ਕਰਦੀ ਹੈ। ਸ਼ੂਗਰ ਰੋਗੀ ਰੋਜ਼ਾਨਾ ਇੱਕ ਵਾਰ ਕਿਸੇ ਵੀ ਟਾਈਮ ਬਲੈਕ ਪੈੱਪਰ ਡਰਿੰਕ ਲਵੇ ਤਾਂ ਖ਼ਾਲੀ ਪੇਟ ਬਲੱਡ ਸ਼ੂਗਰ ਵਧਣੋਂ ਹਟਦੀ ਹੈ। ਇਸ ਵਿਚ ਕੋਲੈਸਟਰੋਲ ਨੂੰ ਕੰਟਰੋਲ ਕਰਨ ਵਾਲੇ ਤੱਤ ਵੀ ਹੁੰਦੇ ਹਨ ਤੇ ਬੀਪੀ ਨੂੰ ਸਹੀ ਰੱਖਣ ਵਾਲੇ ਵੀ ਤੱਤ ਹੁੰਦੇ ਹਨ। ਹਾਈ ਬੀਪੀ, ਹਾਈ ਕੋਲੈਸਟਰੋਲ ਵਾਲਿਆਂ ਨੂੰ ਰੋਜ਼ਾਨਾ ਸਵੇਰ ਦੇ ਖਾਣੇ ਤੋਂ ਠੀਕ ਪਹਿਲਾਂ ਇੱਕ ਗਿਲਾਸ ਬਲੈਕ ਪੈੱਪਰ ਡਰਿੰਕ ਪੀਣ ਨਾਲ ਕੁੱਝ ਹੀ ਦਿਨਾਂ ਚ ਫ਼ਾਇਦਾ ਹੋਣ ਲਗਦਾ ਹੈ। ਇਹ ਡਰਿੰਕ ਇਕੱਲਾ ਵਧਿਆ ਪੇਟ ਵੀ ਘਟਾਉਂਦਾ ਹੈ।

kali mich

ਕਿਸੇ ਇੱਕ ਖਾਣੇ ਵਿਚ ਰੋਜ਼ਾਨਾ ਕਾਲੀ ਮਿਰਚ ਵਰਤਣ ਨਾਲ ਕੋਈ ਵੀ ਇਨਫੈਕਸ਼ਨ ਵਾਰ ਵਾਰ ਹੋਣੋਂ ਹਟਦੀ ਹੈ। ਬਣ ਚੁੱਕੀ ਕਿਸੇ ਵੀ ਇਨਫੈਕਸ਼ਨ ਨੂੰ ਜਲਦੀ ਠੀਕ ਕਰਨ ਚ ਵੀ ਇਹ ਫ਼ਾਇਦਾ ਕਰਦੀ ਹੈ। ਕੈਂਸਰ ਤਾਂ ਕਿਸੇ ਵੀ ਕਿਸਮ ਦਾ ਛੇਤੀ ਕੀਤਿਆਂ ਬਣਨ ਹੀ ਨਹੀਂ ਦਿੰਦੀ। ਇਸੇ ਤਰ੍ਹਾਂ ਕੈਂਸਰ ਰੋਗੀ ਨੂੰ ਵੀ ਜੇ ਇਹ ਰੋਜ਼ਾਨਾ ਲਾਲ ਮਿਰਚ ਦੀ ਜਗ੍ਹਾ ਖਾਣੇ ਚ ਦਿੱਤੀ ਜਾਵੇ ਜਾਂ ਬਲੈਕ ਪੈੱਪਰ ਡਰਿੰਕ ਪੀਣ ਲਈ ਦਿਨ ਚ ਇੱਕ ਵਾਰ ਰੋਜ਼ਾਨਾ ਦਿੱਤਾ ਜਾਏ ਤਾਂ ਕੈਂਸਰ ਅੱਗੇ ਵਧਣੋਂ ਰੋਕਦੀ ਹੈ। ਇਹ ਰਸੌਲੀ, ਗੰਢ, ਗਿਲ੍ਹਟੀ ਆਦਿ ਵੀ ਨਹੀਂ ਬਣਨ ਦਿੰਦੀ। ਅਤੇ ਗੰਢ ਗਿਲ੍ਹਟੀ ਨੂੰ ਕੈਂਸਰ ਚ ਵੀ ਨਹੀਂ ਬਦਲਣ ਦਿੰਦੀ। ਇਸੇ ਤਰ੍ਹਾਂ ਕਿਸੇ ਵੀ ਨਸ਼ੇ ਦੇ ਆਦੀ ਨੂੰ ਵੀ ਬਲੈਕ ਪੈੱਪਰ ਡਰਿੰਕ ਰੋਜ਼ਾਨਾ ਇੱਕ ਦੋ ਵਾਰ ਖਾਣੇ ਤੋਂ ਪਹਿਲਾਂ ਦੇਣਾ ਚਾਹੀਦਾ ਹੈ। ਉਸਦੀ ਨਸ਼ੇ ਦੀ ਭਲ ਘਟਦੀ ਹੈ। ਕਾਲੀ ਮਿਰਚ ਪੰਜਾਬ ਵਿੱਚ ਕਿਤੇ ਵੀ ਉਗਾਈ ਜਾ ਸਕਦੀ ਹੈ। ਇਹ ਗਮਲੇ ਵਿਚ ਵੀ ਉਗਾਈ ਜਾ ਸਕਦੀ ਹੈ ਤੇ ਛੱਤ ਤੇ ਵੀ ਉਗਾਈ ਜਾ ਸਕਦੀ ਹੈ। ਇੱਕ ਗਿਲਾਸ ਪਾਣੀ ਚ ਛੇ ਸੱਤ ਕਾਲੀ ਮਿਰਚ ਇੱਕ ਮਿੰਟ ਕੁ ਕਿਸੇ ਸਟੀਲ ਦੇ ਭਾਂਡੇ ਚ ਢਕਕੇ ਉਬਾਲੋ। ਇਸਨੂੰ ਪੁਣ ਲਵੋ।ਇਹ ਬਲੈਕ ਪੈੱਪਰ ਡਰਿੰਕ ਹੈ। ਡਾ ਕਰਮਜੀਤ ਕੌਰ ਬੈਂਸ ਡਾ ਬਲਰਾਜ ਬੈਂਸ ਬੈਂਸ ਹੈਲਥ ਸੈਂਟਰ ਅਕਾਲਸਰ ਰੋਡ ਰਾਮਾ ਕਲੋਨੀ ਮੋਗਾ 94654-12596, 94630-38229 ਅਕਸਰ ਕਿਹਾ ਜਾਂਦਾ ਹੈ ਕਿ ਸਮੁੰਦਰ ਵੱਡਾ ਹੋ ਕੇ ਵੀ ਅਪਣੀ ਔਕਾਤ ਚ ਰਹਿੰਦਾ ਹੈ ਤੇ ਮਨੁੱਖ ਬਹੁਤ ਛੋਟਾ ਹੋ ਕੇ ਵੀ ਔਕਾਤ ਭੁੱਲ ਜਾਂਦਾ ਹੈ। ਜਦੋਂ ਕਿ ਸ਼ਾਂਤ ਰਹਿਣ ਵਾਲਾ ਸਮੁੰਦਰ ਵੀ ਕਦੇ ਕਦੇ ਬਹੁਤ ਜ਼ਿਆਦਾ ਗਰੀਬ ਮਾਰ ਕਰ ਦਿੰਦਾ ਹੈ ਤੇ ਬਹੁਤ ਛੋਟਾ ਇਨਸਾਨ ਵੀ ਕਦੇ ਕਦੇ ਬਹੁਤ ਵੱਡੀ ਕੁਰਬਾਨੀ ਕਰ ਜਾਇਆ ਕਰਦਾ ਹੈ।

Leave a Comment