ਸਤੰਬਰ ਮਹੀਨੇ ਵਿੱਚ ਬਿਜਲੀ ਵਾਲੇ ਸਕੂਟਰ ਦੀ ਵਿੱਕਰੀ ਕੀ ਰਹੀ ਟਾਪ ਦੀਆਂ 3 ਕੰਪਨੀ ਬਜਾਜ ਚੇਤਕ ,ਟੀ ਵੀ ਐਸ ,ਹੀਰੋ

ਸਤਿ ਸ੍ਰੀ ਅਕਾਲ ਜੀ  ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਦੇ ਕਾਰਨ ਲੋਕਾਂ ਦਾ ਜ਼ਿਆਦਾ ਧਿਆਨ ਬਿਜਲੀ ਵਾਲੇ ਸਕੂਟਰਾਂ ਦੀ ਵੱਲ  ਗਿਆ ਹੈ | ਜਿਸ ਦੀ ਵਜ੍ਹਾ ਦੇ ਨਾਲ ਇਹ ਇਹ ਕਾਫ਼ੀ ਵੱਡੀ ਸੰਖਿਆ ਵਿਚ ਸਕੂਟਰ ਵਿੱਕ ਰਹੇ ਹਨ ਅੱਜ ਦੀ ਪੋਸਟ ਵਿੱਚ ਗੱਲ ਕਰਨ ਲੱਗੇ ਹਾਂ , ਭਾਰਤ ਦੇ ਵਿੱਚ ਬਿਜਲੀ ਵਾਲੇ ਸਕੂਟਰਾਂ ਦੀ ਕਿੰਨੀ ਕੁ ਵਿਕਰੀ ਹੋਇਆ ਖਾਸ ਕਰਕੇ ਟਾਪ ਦੀਆਂ 3 ਕੰਪਨੀਆਂ ਨੂੰ ਲੈ ਕੇ ਅੱਜ ਆਪਾਂ ਪੋਸਟ ਬਣਾ ਰਹੇ ਹਾਂ | ਜਿਸ ਵਿਚ ਕੇ ਹੀਰੋ ਇਲੈਕਟ੍ਰਿਕ ਸਕੂਟਰ ,ਟੀ ਵੀ ਐਸ  ਕੰਪਨੀ ਦਾ  ਆਈਕਿਊਬ ਮਾਡਲ  ਅਤੇ ਬਜਾਜ ਚੇਤਕ  ਦਾ ਬਿਜਲੀ ਵਾਲਾ ਸਕੂਟਰ | ਪਿਛਲੇ ਮਹੀਨੇ ਸਤੰਬਰ 2021 ਵਿੱਚ ਕਿੰਨੇ ਵਿੱਕੇ , ਅੱਜ ਦੀ ਪੋਸਟ ਵਿੱਚ ਆਪਾਂ ਇਹ ਗੱਲ ਕਰਾਂਗੇ ਜੀ ਹੀਰੋ ਦਾ ਜੋ ਬਿਜਲੀ ਵਾਲਾ ਸਕੂਟਰ ਉਸ ਤੋਂ ਬਾਦ  ਟੀ ਵੀ ਐੱਸ ਦਾ ਆਈਕਿਊਬ  ਅਤੇ ਬਜਾਜ ਚੇਤਕ ਇਨ੍ਹਾਂ ਚ ਪਿਛਲੇ ਮਹੀਨਿਆਂ ਦੇ ਵਿੱਚ ਜ਼ਬਰਦਸਤ ਮੁਕਾਬਲਾ ਰਿਹਾ ਹੈ | ਇਨ੍ਹਾਂ ਤਿੰਨਾਂ ਕੰਪਨੀਆਂ ਵਿੱਚ  ਸਭ ਤੋਂ ਜ਼ਿਆਦਾ ਸਕੂਟਰ ਵੇਚਣ ਵਾਲੀ ਕੰਪਨੀ  ਹੀਰੋ ਇਲੈਕਟ੍ਰਿਕ ਸਕੂਟਰ ਜੀਹਦੀ ਬੰਪਰ ਵਿਕਰੀ ਹੋ ਰਹੀ ਹੈ | ਹਾਲ ਹੀ ਵਿੱਚ ਓਲਾ  ਸਕੂਟਰ ਅਤੇ ਸੈਂਪਲ ਵਨ  ਕੰਪਨੀ ਵੀ ਜਲਦੀ ਹੀ ਆਪਣੇ ਸਕੂਟਰ ਲੈ ਕੇ ਆ ਰਹੀਆਂ ,ਪਰ ਅੱਜ ਜੋ ਤਿੰਨਾਂ ਦਾ ਮੁਕਾਬਲਾ ਹੋ ਰਿਹਾ ਤਿੰਨਾਂ ਵਿੱਚੋਂ ਹੀਰੋ ਇਲੈਕਟ੍ਰਿਕ ਸਭ ਤੋਂ ਅੱਗੇ ਜਾ ਰਿਹਾ ਹੈ ਬਜਾਜ ਆਟੋ ਨੇ ਆਪਣਾ ਬਿਜਲੀ ਵਾਲਾ ਸਕੂਟਰ ਬਜਾਜ ਚੇਤਕ ਨੂੰ ਪਿਛਲੇ ਮਹੀਨੇ ਸਤੰਬਰ ਦੇ ਵਿਚ ਛੇ ਸੌ ਬਿਆਲੀ 642 ਸਕੂਟਰ ਵੇਚੇ ਹਨ ਜੋ ਕਿ ਅਗਸਤ 2021 ਤੋਂ 72 ਫੀਸਦੀ ਜ਼ਿਆਦਾ ਹਨ |ਚੇਤਕ ਦੀ ਕੁੱਲ ਕੀਮਤ ਸਵਾ ਲੱਖ ਰੁਪਿਆ ਹੈ ਜੋ ਬਜਾਜ ਚੇਤਕ ਸਕੂਟਰ ਹੈ | ਇਸ ਤੋਂ  ਬਾਦ ਗੱਲ ਕਰਦੇ ਹਾਂ  ਟੀ ਵੀ ਐੱਸ ਨੇ ਵੀ ਸਤੰਬਰ ਮਹੀਨੇ ਵਿੱਚ ਸੱਤ ਸੌ ਛਿਆਹਠ 766 ਸਕੂਟਰ ਵੇਚਿਆ ਇਸ ਦੀ ਕੀਮਤ ਤਕਰੀਬਨ ਪਚੱਤਰ ਹਜਾਰ 75 ਰੁਪਏ ਹੈ | ਅਤੇ ਇਨ੍ਹਾਂ ਦੋਵਾਂ ਕੰਪਨੀਆਂ ਤੋਂ ਜੋ ਜ਼ਿਆਦਾ ਸਕੂਟਰ ਵੇਚਿਆ  ਉਹ ਹੈ ਹੀਰੋ ਬਿਜਲੀ ਵਾਲਾ ਸਕੂਟਰ ਇਹਦੀ ਬੰਪਰ ਵਿਕਰੀ ਹੋਇਆ ਸਤੰਬਰ 2021 ਵਿੱਚ ਸੇਲ ਰਿਪੋਰਟ ਮੁਤਾਬਕ ਹੀਰੋ ਇਲੈਕਟ੍ਰਿਕ ਸਕੂਟਰ ਵੇਚਣ  ਦੀ ਗਿਣਤੀ 6500 ਯੂਨਿਟ ਹੈ ਜੋ ਕਿ ਕਾਫੀ ਵੱਡੀ ਮਾਤਰਾ ਹੈ |ਹੀਰੋ ਦੇ ਜ਼ਿਆਦਾ ਸਕੂਟਰ ਵਿਕਣ ਦਾ ਕਾਰਨ ਇਹ ਬਜਾਜ ਚੇਤਕ ਤੇ ਟੀ ਵੀ ਐੱਸ ਦੇ ਮੁਕਾਬਲੇ ਘੱਟ ਰੇਟ ਅਤੇ ਸ਼ਾਨਦਾਰ ਦਿੱਖ ਅਤੇ ਵਧੀਆ ਫੀਚਰ ਹਨ ਜਿਸ ਦੇ ਕਾਰਨ ਇਹ ਉਨ੍ਹਾਂ ਦੋਨਾਂ ਕੰਪਨੀਆਂ ਤੋਂ ਜ਼ਿਆਦਾ ਵਿਕਿਆ ਹੈ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਣ ਦੀ ਵਜ੍ਹਾ ਦੇ ਨਾਲ ਛੋਟੇ ਵੱਡੇ ਸ਼ਹਿਰਾਂ ਵਿੱਚ ਲੋਕ ਬਿਜਲੀ ਵਾਲੇ ਸਕੂਟਰ ਉਪਰ ਜ਼ਿਆਦਾ ਧਿਆਨ ਦੇ ਰਹੇ ਹਨ ਆਪਾਂ ਇਸ ਤਰ੍ਹਾਂ ਦੀਆਂ ਪੋਸਟਾਂ ਲੈ ਕੇ ਹੀ ਅਕਸਰ ਹੀ ਆਉਂਦੇ ਰਹਿੰਦੇ ਹਾਂ | ਜੇ ਤੁਹਾਨੂੰ ਸਾਡੀਆਂ ਪੋਸਟਾਂ ਵਧੀਆ ਲੱਗਦੀਆਂ ਅਤੇ ਅੱਗੇ ਸ਼ੇਅਰ ਵੀ ਲਾਜ਼ਮੀ ਕਰੋ ਤੇ ਜੇ ਤੁਸੀਂ ਸਾਨੂੰ ਫਾਲੋ ਨਹੀਂ ਕੀਤਾ ਤੇ ਸਾਡੇ ਪੇਈ ਨੂੰ ਫੌਲੋ ਵੀ ਲਾਜ਼ਮੀ ਕਰੋ ਧੰਨਵਾਦ ਜੀ|

Leave a Comment