ਬਹੁਤ ਜਿਆਦਾ ਫ਼ੀਚਰ ਅਤੇ ਬਹੁਤ ਪਾਵਰ ਫੁੱਲ ਹੋਣ ਦੇ ਬਾਵਜੂਦ ਇਹ ਗੱਡੀਆਂ ਫੇਲ ਹੋ ਗਈਆਂ ਕਿਉਂ ਆਓ ਜਾਣੀਏ

ਸ੍ਰੀ ਅਕਾਲ ਅੱਜ ਦੀ ਪੋਸਟ  ਵਿੱਚ ਆਪਾਂ ਗੱਲ ਕਰਾਂਗੇ ਪੰਜ ਉਨ੍ਹਾਂ ਕਾਰਾਂ ਦੀ ਜੋ ਕਿ ਕੰਪਨੀ ਨੇ ਬਹੁਤ ਵੱਡੇ ਪੱਧਰ ਤੇ ਬਹੁਤ ਸੋਹਣੀਆਂ ਤੇ ਬਹੁਤ ਫੀਚਰ ਨਾਲ ਬਣਾਈਆਂ ਸੀ | ਪਰ ਉਹ ਕਾਰਾਂ ਬਾਜ਼ਾਰ ਦੇ ਵਿੱਚ ਲੋਕਾਂ ਦੇ ਦਿਲ ਵਿੱਚ ਘਰ ਨਹੀਂ ਕਰ ਸਕੀਆਂ, ਭਾਰਤ ਦੇ ਵਿਚ ਕੁਝ ਇਹੋ ਜਿਹੀਆਂ ਗੱਡੀਆਂ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਗੁਣ ਹੋਣ ਦੇ ਬਾਵਜੂਦ ਵੀ ਉਹ ਭਾਰਤ ਦੇ ਵਿਚ ਵਧੀਆ ਵਪਾਰ ਨਹੀਂ ਕਰ ਪਾਈਆਂ, ਆਪਾਂ ਜਾਣਦੇ ਉਹ  ਕਿਹੜੀਆਂ ਕਿਹੜੀਆਂ ਗੱਡੀਆਂ ਸਨ | ਸਭ ਤੋਂ ਪਹਿਲਾਂ ਗੱਡੀ ਦਾ ਨਾਮ ਹੈ Mitsubishi Pajero Sport ਇਸ ਦਾ ਗੱਡੀ 2000 ਦੇ ਦਹਾਕੇ ਵਿਚ ਇਕ ਬਹੁਤ ਹੀ ਵੱਡਾ ਨਾਮ ਸੀ ਲੋਕ ਇਸ ਗੱਡੀ ਨੂੰ ਆਫ ਰੋਡ ਦਾ ਬਾਦਸ਼ਾਹ ਮੰਨਦੇ ਸੀ,ਸੰਨ ਦੋ ਹਜਾਰ ਬਾਰਾਂ ਵਿੱਚ ਇਸ ਗੱਡੀ ਦਾ ਪਜੈਰੋ ਸਪੋਰਟ ਦੇ ਰੂਪ ਵਿੱਚ ਨਵਾਂ ਵਰਜ਼ਨ ਵੀ ਆਇਆ ਸੀ ਗੱਡੀ ਦਾ ਨਵਾਂ ਵਰਜ਼ਨ ਪੁਰਾਣੇ ਵਰਜ਼ਨ ਜਿੰਨਾ ਦਮਦਾਰ ਪਰ ਬਦਕਿਸਮਤੀ ਨਾਲ ਇਹ ਗੱਡੀਆਂ ਚੰਗੀ ਮਾਰਕੀਟ ਨਾ ਕਰ ਸਕੀਆਂ ਜੀਹਦੇ ਕਰਕੇ ਇਹ ਗੱਡੀ ਫੇਲ੍ਹ ਹੋ ਗਈ| ਉਸ ਤੋਂ ਬਾਅਦ Mahindra Alturas G4 ਇਹ ਗੱਡੀ ਨੂੰ ਸੰਨ 2019 ਦੇ ਵਿਚ ਬਣਾਇਆ ਗਿਆ ਸੀ ਅਤੇ ਇਹ ਗੱਡੀ ਬਹੁਤ ਹੀ ਸੋਹਣੀ ਸੀ, ਕੰਪਨੀ ਨੇ ਇਹ ਗੱਡੀ ਫੋਰਡ ਅੰਡੈਵਰ ਅਤੇ ਟੋਇਟਾ ਫਾਰਚੂਨਰ ਨੂੰ ਟੱਕਰ ਦੇਣ ਲਈ ਬਣਾਈ ਸੀ | ਮਹਿੰਦਰਾ ਕੰਪਨੀ ਦੀ ਇਸ ਐਸਯੂਵੀ ਦੀ ਕੀਮਤ ਉਣੱਤੀ ਲੱਖ ਰੁਪਏ ਤੋਂ ਲੈ ਕੇ ਬੱਤੀ ਲੱਖ ਰੁਪਏ ਤੱਕ ਸੀ | ਇਸ ਗੱਡੀ ਵਿੱਚ 2.0 ਲੀਟਰ ਦਾ ਚਾਰ ਸਿਲੰਡਰ ਡੀਜ਼ਲ ਇੰਜਣ ਸੀ ਇਸ ਦੇ ਵਿੱਚ 7 ਸਪੀਡ ਦਾ ਗਿਅਰਬਾਕਸ ਲਗਾਇਆ ਗਿਆ ਸੀ| ਇਸ ਵਿੱਚ ਕਰੂਜ਼ ਕੰਟਰੋਲ ਤੇ ਐਡਜਸਟੇਬਲ ਡਰਾਈਵਰ ਸੀਟ ਐਡੀਸ਼ਨਲ ਫੀਚਰਸ ਪਰ ਭਾਰਤ ਵਿਚ ਇਹ ਗੱਡੀਆਂ ਚੰਗਾ ਵਪਾਰ ਨਹੀਂ ਕਰ ਸਕੀਆਂ | ਉਸ ਤੋਂ ਬਾਅਦ Skoda Superb ਸਕੋਡਾ ਸੁਪਰਬ ਇਹ ਪ੍ਰੀਮੀਅਮ ਸੇਡਾਨ ਕਾਰ ਹੈ ਜੀਹਦੇ ਵਿੱਚ 2.0 ਟਰਬੋ ਪੈਟਰੋਲ ਇੰਜਣ ਹੈ ਸੱਤ ਸਪੀਡ ਡੀਐਸਜੀ ਦੇ ਨਾਲ ਜੋੜਿਆ ਗਿਆ ਸੀ ਐਡੀਸ਼ਨਲ ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿਚ ਤਿੱਨ ਸੌ ਸੱਠ ਡਿਗਰੀ 360 ਕੈਮਰਾ, ਅਡਜਸਟੇਬਲ ਐਲਈਡੀ ਵ੍ਹਾਈਟ ਹੈੱਡਲੈਂਪ, ਵਾਇਰਲੈੱਸ ਕਾਰ ਚਾਰਜਰ ਐਪਲ ਕਾਰ ਪਲੇਅ ,ਐਂਡ੍ਰਾਇਡ ਆਟੋ ਅਤੇ ਵਾਇਰਲੈੱਸ ਸਮਾਰਟਫੋਨ ਆਦਿ ਬਹੁਤ ਸਾਰੇ ਫ਼ੀਚਰ ਹਨ ਪਰ ਇੰਨੇ ਫੀਚਰ ਹੋਣ ਦੇ ਬਾਵਜੂਦ ਵੀ ਇਹ ਗੱਡੀਆਂ ਲੋਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚ ਸਕੀਆਂ| ਇਸ ਤੋਂ ਬਾਅਦ Tata Hexa ਟਾਟਾ ਹੈਕਸਾ ਐਸਯੂਵੀ ਵਿੱਚ ਟਾਟਾ ਨੇ ਇਕ ਇਹੋ ਜਿਹਾ ਮਾਡਲ ਬਣਾਇਆ ਸੀ ਜਿਸ ਨੂੰ ਤੁਸੀਂ ਆਫ ਰੋਡ ਅਤੇ ਹਾਈਵੇਅ ਦੇ ਵਿੱਚ ਬਹੁਤ ਆਸਾਨੀ ਨਾਲ ਚਲਾਈ ਜਾ ਸਕਦੀ ਸੀ| ਇਸ ਵਿਚ 2200 ਸੀਸੀ ਦਾ ਡੀਜ਼ਲ ਇੰਜਣ ਦਿੱਤਾ ਗਿਆ ਸੀ ਜੋ ਕਿ ਮੈਨੁਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਆਉਂਦਾ ਸੀ| ਬੀ ਐਸ 6 ਲਾਗੂ ਹੋਣ ਤੋਂ ਪਹਿਲਾਂ ਹੀ 2020 ਤੋਂ ਪਹਿਲਾਂ ਹੀ ਇਸ ਗੱਡੀ ਨੂੰ ਬੰਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ Mahindra TUV300 ਮਹਿੰਦਰਾ ਟੀਯੂਵੀ 300 ਇੱਕ ਕਫਾਇਤੀ ਤੇ ਕੈਪੇਬਲ ਐਸਯੂਵੀ ਹੋਣ ਦੇ ਬਾਵਜੂਦ ਲੋਕਾਂ ਦੇ ਦਿਲ ਦੇ ਵਿੱਚ ਘਰ ਨਹੀਂ ਕਰ ਸਕੀ ਮਹਿੰਦਰਾ ਨੇ ਹੁਣੇ ਹੀ ਇਸ ਕਾਰ ਨੂੰ ਅਪਡੇਟ ਕਰਕੇ ਬਲੈਰੋ ਨਿਊ ਦਾ ਨਾਮ ਦੇ ਦਿੱਤਾ ਹੈ ਇਸ ਵਿੱਚ ਪਿਛਲੇ ਟਾਇਰਾਂ ਦੀ ਖਿਚਾਈ ਲਈ ਦਾ 4 ਵ੍ਹੀਲ ਡਰਾਈਵ ਸਿਸਟਮ ਦਿੱਤਾ ਗਿਆ ਹੈ| ਨਵੀਂ ਕਾਰ ਦੇ ਵਿਚ ਤਿੱਨ ਸਿਲੰਡਰ 1.5 ਟਰਬੋ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ ਕੇ 100 ਹਾਰਸ ਪਾਵਰ ਆਊਟਪੁੱਟ ਤੇ ਦੋ ਸੌ ਚਾਲੀ ਐੱਨ ਐੱਮ ਦਾ ਪੀਕ ਟਾਰਕ ਦਿੰਦਾ ਹੈ ਆਪਾਂ ਇਸੇ ਤਰ੍ਹਾਂ ਦੀਆਂ ਹੋਰ ਪੋਸਟਾਂ ਲੈ ਕੇ ਉਹ ਵੀ ਲਵਾਂਗੇ ਜੇ ਤੁਸੀਂ ਸਾਡੀਆਂ ਪੋਸਟਾਂ ਨੂੰ ਵਧੀਆ ਲੱਗਦੀਆਂ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫਾਲੋ ਕਰ ਸਕਦੇ ਉਹ ਧੰਨਵਾਦ ਜੀ|

Leave a Comment