ਕੀ ਬਾਹਰਲੇ ਮੁੱਲਕਾਂ ਚ ਪੰਜਾਬੀਆਂ ਲਈ ਆਉਣਾ ਸਹੀ ਹੈ ? ਅੱਜ ਹਰ ਪੰਜਾਬੀ ਸੋਚ ਰਿਹਾ ਹੈ ਕੇ ਮੇਰਾ ਕਿਵੇ ਨਾ ਕਿਵੇ ਬਾਹਰ ਜਾਣ ਲਈ ਦਾਅ ਲੱਗ ਜਾਵੇ

ਕੀ ਬਾਹਰਲੇ ਮੁੱਲਕਾਂ ਚ ਪੰਜਾਬੀਆਂ ਲਈ ਆਉਣਾ ਸਹੀ ਹੈ ? ਅੱਜ ਹਰ ਪੰਜਾਬੀ ਸੋਚ ਰਿਹਾ ਹੈ ਕੇ ਮੇਰਾ ਕਿਵੇ ਨਾ ਕਿਵੇ ਬਾਹਰ ਜਾਣ ਲਈ ਦਾਅ ਲੱਗ ਜਾਵੇ,ਕੁਝ ਸਿੱਧੇ ਤਰੀਕੇ ਨਾਲ ਆ ਰਹੇ ਤੇ ਕੁਝ ਬਹੁਤ ਵੱਡਾ ਰਿਸਕ ਲੈ ਕੇ ਆ ਰਹੇ,ਮੰਨ ਲਿਆ ਕੇ ਜਿਸਨੂੰ ਬਹੁਤ ਜ਼ਰੂਰਤ ਹੈ ਉਹ ਤਾਂ ਆਵੇ ਪਰ ਜੋ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਉਹ ਵੀ ਵਹੀਰਾਂ ਘੱਤੀ ਆ ਰਹੇ ਅਫਸਰ,ਜੱਜ,ਵਕੀਲ ,ਵੱਡੇ ਵੱਡੇ ਕਾਰੋਬਾਰੀਆਂ ਤੇ ਇੱਕੋ ਭੂਤ ਸਵਾਰ ਹੈ ਕੇ ਬਾਹਰ ਜਾਣਾ ਇੱਥੋਂ ਦੀ ਜ਼ਿੰਦਗੀ ਏਨੀ ਸੌਖੀ ਨਹੀ ਜਿੰਨੀ ਸਮਝਕੇ ਆ ਰਹੇ ਏਥੇ ਵੀ ਬਹੁਤ ਵੱਡਾ ਸੰਘਰਸ਼ ਕਰਨਾ ਪੈਂਦਾਂ ਸਰਦੇ ਪੁੱਜਦੇ ਘਰਾਂ ਦੀਆ ਬੀਬੀਆਂ ਤੇ ਬੰਦਿਆਂ ਨੇ ਕਦੇ ਉੱਥੋਂ ਚੱਕ ਡੱਕਾ ਨਹੀ ਰੱਖਿਆ ਹੋਣਾ,ਵੱਡੇ ਵੱਡੇ ਅਫ਼ਸਰਾਂ ਨੇ ਹਮੇਸਾਂ ਹੁਕਮ ਹੀ ਚਲਾਇਆ ਸਾਰੀ ਉਮਰ,ਕਈਆ ਕੋਲ ਏਹਨਾ ਪੈਸਾ ਕੇ ਉਹ ਦੋ ਪੀਹੜੀਆ ਵਧੀਆ ਜ਼ਿੰਦਗੀ ਬਿਨਾ ਕੰਮ ਤੋ ਕੱਟ ਸਕਦੇ,ਉਹ ਫੇਰ ਵੀ ਇਹਨਾਂ ਦੇਸ਼ਾਂ ਚ ਆਉਣ ਦਾ ਸੁਪਨਾ ਦੇਖ ਰਹੇ,ਤੇ ਏਥੇ ਆਕੇ ਨੌਕਰ ਬਣ ਜਾਦੇ ਬਾਹਰਲੇ ਮੁੱਲਕਾਂ 10 ਪਰਸੈਂਟ ਉਹ ਜਨਤਾ ਜਿੰਨਾ ਦਾ ਕੁਦਰਤੀ ਲੋਟ ਆ ਗਿਆ ਜਾਂ ਮੰਨ ਲਉ ਉਹ ਦੂਜਿਆ ਨਾਲ਼ੋਂ ਜ਼ਿਆਦਾ ਸਮਾਰਟ ਹੋ ਸਕਦੇ,ਉਹਨਾਂ ਨੇ ਚੰਗਾ ਪੈਸਾ ਬਣਾ ਲਿਆ ਪਰ 90ਪਰਸੈਂਟ ਜਨਤਾ ਜੋ ਬਾਹਰ ਰਹਿ ਰਹੀ ਉਹਨਾਂ ਦੀ ਦੌੜ ਸਿਰਫ ਤੇ ਸਿਰਫ ਇੱਕ ਘਰ ਦੀਆ ਕਿਸ਼ਤਾਂ ਲਾਉਣ ਤੱਕ ਹੁੰਦੀ ,ਕੋਈ ਟਰੱਕ ਚਲਾ ਕੇ ਲਾਹ ਰਿਹਾ,ਕੋਈ ਮਾੜਾ ਮੋਟਾ ਬਿਜਨਿਸ ਲੈਕੇ,ਕੋਈ ਫ਼ੈਕਟਰੀਆਂ ਚ ਕੰਮ ਕਰਕੇ ਸਾਰਿਆ ਦਾ ਇੱਕ ਹੀ ਨਿਸ਼ਾਨਾ ਹੁੰਦਾ ਕੇ ਘਰ ਦੀਆ ਸਾਰੀਆਂ ਕਿਸ਼ਤਾਂ ਲਾਹੀਏ ,ਜੋ ਤੀਹ ਸਾਲ ਬਾਅਦ ਲੈਹਦੀਆ,ਸਾਰੀ ਉਮਰ ਆਪਦਾ ਇੱਕ ਘਰ ਬਣਾਉਣ ਲਈ ਦੋਹਾਂ ਜੀਆ ਨੂੰ ਬਹੁਤ ਸਖ਼ਤ ਮਿਹਨਤ ਕਰਨੀ ਪੈਦੀ|ਉਹ ਨਾ ਦਿਨ ਦੇਖਦੇ ਨਾ ਰਾਤ ਨਾ ਧੁੱਪ ਦੇਖਦੇ ਨਾ ਰਾਤ ਤੇਜ ਰਫ਼ਤਾਰ ਜ਼ਿੰਦਗੀ ਚ ਉਹ ਇੱਕ ਮਸ਼ੀਨ ਵਾਂਗ ਕੰਮ ਕਰਦੇ ਕਰਦੇ ਕਿਸ਼ਤਾਂ ਲਾਉਣ ਤੱਕ ਬੁੱਢੇ ਹੋ ਜਾਦੇ|ਜਦੋਂ ਕਿਸ਼ਤਾਂ ਦੇ ਕੇ ਵੇਹਲੇ ਹੁੰਦੇ ਉਦੋ ਨੂੰ ਅਨੇਕਾਂ ਬਿਮਾਰੀਆਂ ਨੇ ਘੇਰ ਲਿਆ ਹੁੰਦਾ ਜੋ ਸਰਦੇ ਪੁੱਜਦੇ ਲੋਕ ਆਪਣੇ ਬੱਚੇ ਭੇਜ ਰਹੇ ਹਨ|ਕੀ ਤੁਸੀ ਆਪਣੇ ਪੈਰੀ ਆਪ ਕੁਹਾੜਾ ਤਾਂ ਨਹੀਂ ਮਾਰ ਰਹੇ ਬਹੁਤ ਔਖੇ ਹੋਕੇ ਸਾਰੇ ਬੱਚੇ ਭੇਜ ਰਹੇ ਕੇ ਅਸੀ ਔਖੇ ਹੋ ਜਾਈਏ ਪਰ ਤੁਸੀ ਬਾਹਰ ਜਾਉ |ਕੀ ਅਸੀ ਆਪਣੀਆਂ ਜੜਾਂ ਆਪ ਤਾ ਨਹੀਂ ਵੱਢ ਰਹੇ ਜ਼ਰੂਰੀ ਨਹੀਂ ਸਾਰੇ ਜਾਣੇ ਏਥੇ ਕਾਮਯਾਬ ਹੋ ਜਾਣ ਕਈ ਏਥੇ ਆਕੇ ਟੁੱਟ ਜਾਦੇ ਹਨ,ਬਿਖਰ ਜਾਦੇ ਏਥੇ ਮਸ਼ੀਨਾਂ ਵਾਂਗੂੰ ਕੰਮ ਕਰਨਾ ਪੈਂਦਾਂ |ਇਹ ਸਾਨੂੰ ਮਸ਼ੀਨ ਤੋ ਉਪ ਕੁਝ ਨਹੀਂ ਸਮਝਦੇ ਢਿੱਲੇ ਬੰਦੇ ਨੂੰ ਏਥੇ ਕੋਈ ਕੰਮ ਦੇਕੇ ਰਾਜੀ ਨਹੀਂ ਹੁੰਦਾ ਇਹ ਮੁੱਲਕ ਆਪਣੇ ਲਈ ਨਹੀਂ ਬਣੇ|ਇਹਨਾਂ ਦੀ ਸੱਭਿਅਤਾ ਹੋਰ ਹੈ,ਆਪਾ ਅਗਲੀਆਂ ਪੀਹੜੀਆ ਇਹਨਾਂ ਚ ਜਜ਼ਬ ਹੋ ਜਾਵਾਂਗੇ|ਇਹਨਾਂ ਦੇਸਾਂ ਦੀ ਚਕਾਚੌਂਧ ਵਿੱਚ ਗੁਆਚ ਜਾਵਾਗੇ|ਜਿੰਨੀ ਮਰਜ਼ੀ ਕੋਈ ਕੋਸ਼ਿਸ਼ ਕਰ ਲਵੇ ਇੱਕ ਅੱਧੀ ਪੀਹੜੀ ਨੂੰ ਤੁਸੀ ਰੋਕ ਕੇ ਰੱਖ ਸਕਦੇ ਹੋ,ਪਰ ਤੁਸੀ ਹੋਰ ਅੱਗੇ ਨਹੀਂ ਰੋਕ ਸਕਦੇ ਜਿਹਨਾਂ ਲਈ ਏਹਨਾਂ ਕੁਝ ਕਰ ਰਹੇ,ਉਹਨਾਂ ਦੇ ਪੁੱਤ ਪੋਤਿਆਂ ਨੂੰ ਪਤਾ ਵੀ ਨਹੀਂ ਹੋਣਾ ਕੇ ਸਾਡੇ ਦਾਦੇ ਪੜਦਾਦੇ ਕੌਣ ਸਨ ਤੇ ਉਹ ਉਦੋ ਨੂੰ ਇੱਕ ਨਵੀਂ ਕੌਮ ਚ ਰਹਿ ਰਹੇ ਹੋਣਗੇ ਅਸੀ ਦੁਨੀਆ ਦੀਆ ਅਵੱਲ ਕੌਮਾਂ ਚੋ ਆਉਂਦੇ ਹਾਂ ਸਾਡੇ ਚ ਸਾਰੇ ਚੰਗੇ ਗੁਣ ਹਨ ਜੋ ਦੁਨੀਆ ਦੀਆ ਚੰਗੀਆਂ ਕੌਮਾਂ ਚ ਹੁੰਦੇ|ਅਸੀ ਟਾਈਆਂ ਨਾਲ ਨਹੀਂ ਪੈਂਟ ਜੀਨਾਂ ਨਾਲ ਨਹੀਂ ਅਸੀ ਮੁਕਤਸਰੀ ਕੁੜਤੇ ਪਜਾਮੇ ਨਾਲ ਤੇ ਪਟਿਆਲ਼ਾ ਸਲਵਾਰ ਕਮੀਜ਼ ਨਾਲ ਵੀ ਦੁਨੀਆ ਚ ਛਾਅ ਸਕਦੇ ਜਿਸ ਕੌਮ ਨੇ ਸਾਰੇ ਮੁੱਲਕ ਦਾ ਢਿੱਡ ਭਰਿਆ,ਯੂਪੀ ਚ ਜਾਕੇ ਜੰਗਲ਼ਾ ਚ ਮੰਗਲ ਲਾਏ ,ਉਹ ਅੱਜ ਗੋਰਿਆ ਦੇ ਮੁੱਲਕ ਚ ਇੱਕ ਦੂਜੇ ਤੋ ਅੱਗੇ ਲੰਘਕੇ ਆਉਣ ਲਈ ਤਿਆਰ ਹਨ ਅਸੀ ਮਿਹਨਤੀ ਹਾਂ,ਸਾਡੇ ਚ ਜੋਸ ਹੈ,ਸਿਰੜ ਹੈ|ਬੱਸ ਘਾਟ ਹੈ ਮਨੈਜਮੈਟ ਦੀ,ਘਾਟ ਹੈ ਲੀਡਰ ਚੁਨਣ ਦੀ ਘਾਟ ਹੈ ਕਿਸੇ ਨੂੰ ਜੁਆਬਦੇਹ ਬਣਾਉਣ ਲਈ ਆਉ ਰਲਕੇ ਲੀਡਰਾਂ ਦੇ ਗੱਲ ਅੰਗੂਠਾ ਦੇਈਏ ਕੇ ਸਾਨੂੰ ਪ੍ਰਾਈਵੇਟ ਸਕੂਲ ਨਹੀਂ ਪਿੰਡ ਵਾਲੇ ਵਧੀਆ ਸਕੂਲ ਬਣਾ ਕੇ ਦਿਉ ਸਾਨੂੰ ਆਈ ਟੀ ਆਈ ਵਰਗੀਆ ਸੰਸਥਾਵਾਂ ਨੂੰ ਹੋਰ ਐਕਟਿਵ ਕਰਨ ਦੀ ਜ਼ਰੂਰਤ ਹੈ ਜਿੱਥੋਂ ਬੱਚੇ ਸਿੱਖ ਕੇ ਆਪਣਾ ਕਾਰੋਬਾਰ ਕਰ ਸਕਣ,ਸਾਡੇ ਕੋਲ ਆਪਦੇ ਘਰ ਹਨ ਆਪਣੀਆਂ ਜਾਇਦਾਦਾਂ ਹਨ ਸਭ ਕੁਝ ਹੁੰਦੇ ਹੋਏ ਅਸੀ ਗੋਰਿਆ ਦੇ ਮੁੱਲਕ ਚ ਸਿਰਫ ਇੱਕ ਘਰ ਬਣਾਉਣ ਲਈ ਸਾਰੀ ਜ਼ਿੰਦਗੀ ਦਾਅ ਤੇ ਲਾਅ ਦਿੰਦੇ ਘਰ ਤੋ ਬਿਨਾ ਏਥੇ ਕੁਝ ਵੀ ਪੱਲੇ ਨਹੀਂ ਰਹਿੰਦਾ ਮੇਰੀ ਗੱਲ ਮੰਨ ਲਉ ਜਗਰੂਪ ਸਿੰਘ ਬਾਠ

Leave a Comment