ਅੱਜਕਲ ਸੇਬ ਦਾ ਸੀਜ਼ਨ ਚੱਲ ਰਿਹਾ ਇਸ ਦੇ ਫਾਇਦੇ ਨੁਕਸਾਨ ਜਾਨਣਾ ਵੀ ਜਰੂਰੀ ਹਨ ਆਓ ਜਾਣੀਏ

ਕਾਫ਼ੀ ਲੋਕ ਸੇਬ ਰੋਜ਼ਾਨਾ ਖਾਂਦੇ ਹਨ ਜਾਂ ਬਾਕੀ ਫਲਾਂ ਦੇ ਮੁਕਾਬਲੇ ਸੇਬ ਵੱਧ ਖਾਂਦੇ ਹਨ। ਲੇਕਿਨ ਬਹੁਤ ਨੂੰ ਸੇਬ ਪਸੰਦ ਨਹੀਂ ਅਤੇ ਅਨੇਕਾਂ ਨੂੰ ਇਹ ਅਲੱਰਜੀ ਵੀ ਕਰਦਾ ਹੈ। ਫ਼ਲ ਹਮੇਸ਼ਾ ਬਦਲ ਕੇ ਹੀ ਖਾਣੇ ਚਾਹੀਦੇ ਹਨ ਅਤੇ ਜ਼ਿਆਦਾ ਵੀ ਨਹੀਂ ਖਾਣੇ ਚਾਹੀਦੇ। ਹਰ ਫ਼ਲ ਚੋਂ ਵੱਖਰੇ ਤੱਤ ਮਿਲਦੇ ਹਨ। ਇਸ ਲਈ ਮਿਕਸ ਫ਼ਲ ਵੀ ਖਾਧੇ ਜਾ ਸਕਦੇ ਹਨ ਅਤੇ ਰੋਜ਼ਾਨਾ ਕਦੇ ਕੋਈ ਤੇ ਕਦੇ ਕੋਈ ਫ਼ਲ ਬਦਲ ਕੇ ਵੀ ਖਾਧਾ ਜਾ ਸਕਦਾ ਹੈ ਤਾਂ ਕਿ ਸਰੀਰ ਨੂੰ ਜ਼ਿਆਦਾ ਵਰਾਇਟੀ ਚ ਤੱਤ ਮਿਲਣ। ਸੇਬ ਵਿੱਚ ਵਿਟਾਮਿਨ ਬੀ6, ਵਿਟਾਮਿਨ ਸੀ, ਪੁਟਾਸ਼ੀਅਮ, ਆਇਰਨ ਆਦਿ ਅਨੇਕਾਂ ਤੱਤ ਹੁੰਦੇ ਹਨ। ਇਹ ਵਾਰ ਵਾਰ ਇਨਫੈਕਸ਼ਨ ਹੋਣੋਂ ਬਚਾਉਂਦੇ ਹਨ, ਵਾਲਾਂ, ਚਮੜੀ ਤੇ ਮਾਸਪੇਸ਼ੀਆਂ ਸੰਬੰਧੀ ਰੋਗ ਬਣਨੋਂ ਬਚਾਉਂਦੇ ਹਨ। ਇਹ ਹਾਰਮੋਨ ਸਹੀ ਤਰ੍ਹਾਂ ਰਿਸਣ ਲਾਉਂਦੇ ਹਨ। ਦਿਲ ਰੋਗ ਅਤੇ ਦਿਮਾਗ਼ੀ ਤਣਾਉ ਤੋਂ ਵੀ ਬਚਾਉਂਦੇ ਹਨ। ਇਹ ਹਾਜ਼ਮਾ ਵਧਾਉਂਦੇ ਹਨ ਅਤੇ ਕਬਜ਼ ਤੋਂ ਵੀ ਬਚਾਉਂਦੇ ਹਨ। ਬਹੁਤੇ ਲੋਕ ਸਵੇਰੇ ਖਾਲੀ ਪੇਟ ਸੇਬ ਖਾਂਦੇ ਹਨ ਜਦੋਂ ਕਿ ਇਹ ਖਾਣੇ ਨਾਲ ਖਾਣ ਤੇ ਖਾਣੇ ਵਿਚਲੇ ਤੱਤ ਸਹੀ ਤਰ੍ਹਾਂ ਹਜ਼ਮ ਹੋਣ ਲਾਉਂਦੇ ਹਨ। ਰਾਤ ਨੂੰ ਦੁੱਧ ਪੀਣ ਦੀ ਬਜਾਏ ਸੇਬ ਖਾਣਾ ਜ਼ਿਆਦਾ ਸਿਹਤਵਰਧਕ ਹੈ।ਸੇਬ ਵਿਚਲਾ ਪੁਟਾਸ਼ੀਅਮ, ਐਸਕੌਰਬਿਕ ਐਸਿਡ ਅਤੇ ਪਾਇਰੀਡੌਕਸਿਨ ਨੀਂਦ ਡੂੰਘੀ ਅਤੇ ਵਧੀਆ ਲਿਆਉਣ ਚ ਮਦਦ ਕਰਦੇ ਹਨ। ਜਿੱਥੇ ਦੁੱਧ ਵਿਚਲੇ ਤੱਤ ਸੁੱਤੇ ਪਿਆਂ ਦੇ ਬੀ ਪੀ ਵਧਾਉਂਦੇ ਹਨ ਉਥੇ ਸੇਬ ਵਿਚਲੇ ਤੱਤ ਬੀਪੀ ਕੰਟਰੋਲ ਚ ਰਖਦੇ ਹਨ।
ਦੁੱਧ ਪੀ ਕੇ ਸੁੱਤੇ ਪਏ ਲੋਕਾਂ ਦੇ ਘੁਰਾੜੇ ਜ਼ਿਆਦਾ ਵਜਦੇ ਹਨ ਕਿਉਂਕਿ ਦੁੱਧ ਵਿਚਲੀਆਂ ਐਨੀਮਲ ਪ੍ਰੋਟੀਨਜ਼ ਅਤੇ ਸੈਚੁਰੇਟਿਡ ਫੈਟੀ ਐਸਿਡਜ਼ ਸਾਹ ਲੈਣ ਚ ਦਿੱਕਤ ਵਧਾਉਂਦੇ ਹਨ। ਜਦੋਂ ਕਿ ਸੇਬ ਵਿਚਲੇ ਤੱਤ ਸਾਹ ਵੀ ਸਹੀ ਤਰ੍ਹਾਂ ਆਉਣ ਲਾਉਂਦੇ ਹਨ ਅਤੇ ਘੁਰਾੜਿਆਂ ਦਾ ਨੁਕਸ ਵੀ ਹਟਾਉਂਦੇ ਹਨ ਤੇ ਵਿਅਕਤੀ ਨੂੰ ਸੁੱਤੇ ਪਏ ਹਾਰਟ ਅਟੈਕ ਜਾਂ ਅਧਰੰਗ ਆਦਿ ਤੋਂ ਵੀ ਬਚਾਉਂਦੇ ਹਨ। ਕਿਉਂਕਿ ਇਸ ਵਿਚਲੇ ਤੱਤ ਬੈਡ ਕੋਲੈਸਟਰੋਲ ਘਟਾਉਂਦੇ ਹਨ ਅਤੇ ਗੁੱਡ ਕੋਲੈਸਟਰੋਲ ਵਧਾਉਂਦੇ ਹਨ। ਇਸਦੇ ਇਲਾਵਾ ਸੇਬ ਕੈਂਸਰ ਤੋਂ ਵੀ ਬਚਾਅ ਕਰਦਾ ਹੈ ਕਿਉਂਕਿ ਇਸ ਵਿਚਲੇ ਅਨੇਕਾਂ ਤੱਤ ਕੈਂਸਰ ਬਣਾਉਣ ਵਾਲੇ ਫਰੀ ਰੈਡੀਕਲਜ਼ ਨੂੰ ਨਸ਼ਟ ਕਰਦੇ ਹਨ। ਸੇਬ ਬਲੱਡ ਸ਼ੂਗਰ ਵਧਣੋਂ ਵੀ ਰੋਕਦਾ ਹੈ। ਸੇਬ ਵਿਚਲੇ ਪੌਲੀ ਫਿਨੌਲਜ਼ ਪੈਂਕਰੀਆਜ਼ ਦੇ ਬੀਟਾ ਸੈੱਲਜ਼ ਨੂੰ ਖ਼ਰਾਬ ਹੋਣੋਂ ਬਚਾਉਂਦੇ ਹਨ। ਇਹੋ ਸੈੱਲਜ਼ ਹੀ ਲੋੜੀਂਦੀ ਇੰਸੁਲਿਨ ਬਣਾਉਂਦੇ ਹਨ। ਜੇ ਇਹ ਇੰਸੁਲਿਨ ਬਣਨੋਂ ਘਟ ਜਾਏ ਤਾਂ ਖ਼ੂਨ ਚੋਂ ਬਲੱਡ ਗੁਲੂਕੋਜ਼ ਸੈੱਲਜ਼ ਨੂੰ ਜਾਣੋਂ ਹਟ ਜਾਂ ਘਟ ਜਾਂਦੀ ਹੈ। ਤਦ ਵਿਅਕਤੀ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਖ਼ੂਨ ਚ ਬਲੱਡ ਸ਼ੂਗਰ ਵਧਣ ਲੱਗ ਪੈਂਦੀ ਹੈ।
ਅਸੀਂ ਬਹੁਤ ਸ਼ੂਗਰ ਰੋਗੀਆਂ ਤੇ ਖ਼ੁਰਾਕ ਅਤੇ ਢੰਗ ਸਿਰ ਵਰਜਿਸ਼ ਦੇ ਸਫ਼ਲ ਤਜ਼ਰਬੇ ਕੀਤੇ। ਅਸੀਂ ਹਰ ਸ਼ੂਗਰ ਮਰੀਜ਼ ਨੂੰ ਹਰ ਖਾਣੇ ਨਾਲ ਥੋੜ੍ਹਾ ਜਿਹਾ ਮਿਕਸ ਸਲਾਦ ਅਤੇ ਕੋਈ ਫ਼ਲ ਖਾਣ ਲਈ ਕਹਿੰਦੇ ਸਾਂ। ਸਲਾਦ ਵੀ ਥੋੜ੍ਹਾ ਅਤੇ ਫ਼ਲ ਵੀ ਥੋੜ੍ਹਾ ਹੀ ਅਤੇ ਕਿਸੇ ਇੱਕ ਖਾਣੇ ਨਾਲ ਸ਼ੁਰੂ ਚ ਖਾਣ ਲਈ ਕਹਿੰਦੇ ਸਾਂ। ਜਿਹਨਾਂ ਮਰੀਜ਼ਾਂ ਦੇ ਦੰਦ ਜਾੜਾਂ ਖ਼ਰਾਬ ਸੀ ਉਹਨਾਂ ਨੂੰ ਰੋਟੀ ਦੀ ਬਜਾਏ ਦਲੀਆ ਪੁਲਾਉ ਖਿਚੜੀ ਇਡਲੀ ਆਦਿ ਖਾਣ ਲਈ ਕਹਿੰਦੇ ਸਾਂ ਤੇ ਸਲਾਦ ਅਤੇ ਫ਼ਲ ਨੂੰ ਮਿਕਸੀ ਚ ਦਰੜ ਫਰੜ ਕਰਕੇ ਖਾਣ ਲਈ ਕਹਿੰਦੇ ਸਾਂ। ਪੋਸਟ ਲੰਮੀ ਹੋਣ ਡਰੋਂ ਬਾਕੀ ਜਾਣਕਾਰੀ ਕਿਤੇ ਫੇਰ ਲਿਖਾਂਗੇ। ਸਦਾ ਅਪਣਾ ਧਿਆਨ ਰੱਖੋ ਤੇ ਅਪਣਿਆਂ ਦਾ ਅਪਣੇ ਤੋਂ ਵੀ ਜ਼ਿਆਦਾ ਧਿਆਨ ਰੱਖੋ। ਕਿਉਂਕਿ ਜੋ ਵੀ ਤੁਹਾਡੇ ਦਿਲ ਦੇ ਨੇੜੇ ਹਨ ਉਹੀ ਅੰਤ ਤੱਕ ਤੁਹਾਡਾ ਸਾਥ ਦਿਲੋਂ ਨਿਭਾਉਣਗੇ। ਅਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਵੀ ਸਿਹਤ ਦਾ ਧਿਆਨ ਰੱਖਣ ਲਈ ਕਹਿੰਦੇ ਰਹੋ ਕਿਉਂਕਿ ਜੇ ਉਹਨਾਂ ਨੇ ਵੀ ਤੁਹਾਡੇ ਬਹੁਤ ਕੰਮ ਆਉਣਾ ਹੁੰਦਾ ਹੈ। ਉਹਨਾਂ ਦੀ ਵੀ ਉਮਰ ਲੰਮੀ ਹੋਣੀ ਚਾਹੀਦੀ ਹੈ।
ਇਸਲਈ ਚੰਗਾ ਖਾਣ, ਘੱਟ ਖਾਣ ਅਤੇ ਹੱਥੀਂ ਕੰਮ ਕਰਨ ਦੀ ਆਦਤ ਆਪ ਜ਼ਰੂਰ ਪਾਉ ਅਤੇ ਅਪਣਿਆਂ ਨੂੰ ਵੀ ਚੰਗੀਆਂ ਆਦਤਾਂ ਪਾਉਣ ਲਈ ਕਹੋ। ਰਲ ਮਿਲ ਖਾਉ ਪੀਉ ਤੇ ਰਲ ਮਿਲ ਕੰਮ ਕਰੋ। ਕੋਈ ਵੀ ਫ਼ਲ ਚੰਗੀ ਤਰ੍ਹਾਂ ਧੋ ਕੇ ਸਾਫ ਕਰਕੇ ਕੱਟੋ। ਕਿਸੇ ਥਾਲ਼ੀ ਪਲੇਟ ਚ ਰੱਖੋ ਤੇ ਸਾਰੇ ਜਣੇ ਰਲ ਮਿਲ ਖਾਉ। ਕੰਮ ਚ ਲੱਗੀ ਫਿਰਦੀ ਪਤਨੀ ਨੂੰ ਵੀ ਸੱਦੋ ਤੇ ਪੜਾਈ ਚ ਲੱਗੇ ਜਾਂ ਟੀਵੀ ਚ ਮਸਤ ਬੱਚਿਆਂ ਨੂੰ ਵੀ ਸੱਦੋ। ਜੇ ਘਰ ਚ ਕੋਈ ਬਜ਼ੁਰਗ ਹਨ ਤਾਂ ਉਹਨਾਂ ਕੋਲ ਹੀ ਸਾਰੇ ਇਕੱਠੇ ਹੋ ਕੇ ਰਲ ਮਿਲ ਖਾਉ। ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ ਬੈਂਸ ਹੈਲਥ ਸੈਂਟਰ, ਅਕਾਲਸਰ ਰੋਡ, ਰਾਮਾ ਕਲੋਨੀ, ਰਤਨ ਸਿਨੇਮਾ ਦੇ ਬੈਕਸਾਈਡ, ਮੋਗਾ 94630-35229, 94654-12596 ਪਲੀਜ਼ ਸਾਨੂੰ ਫ਼ੋਨ ਕਰਕੇ ਹੀ ਮਿਲਣ ਆਉ ਕਿਉਂਕਿ ਕਿਸੇ ਕਿਸੇ ਦਿਨ ਅਸੀਂ ਪੂਰਾ ਦਿਨ ਕਲਿਨਿਕ ਤੇ ਨਹੀਂ ਹੁੰਦੇ। ਉਂਝ ਅਸੀਂ ਸਵੇਰੇ ਗਿਆਰਾਂ ਤੋਂ ਸ਼ਾਮ ਚਾਰ ਵਜੇ ਤੱਕ ਮਿਲਦੇ ਹਾਂ।

Leave a Comment