ਸੁੱਕੇ ਮੇਵੇ ਅਖ਼ਰੋਟ ਜੇ ਸਹੀ ਤਰੀਕੇ ਨਾਲ ਖਾਦੇ ਜਾਣ ਤਾਂ ਸਰੀਰ ਦੇ ਨੇੜੇ ਕੋਈ ਰੋਗ ਨਹੀਂ ਆਉਣਾ

ਸੁੱਕੇ  ਮੇਵੇ  ਅਖਰੋਟ ਸਭ ਤੋਂ ਵਧੀਆ ਅਖਰੋਟ ਉਹ ਹੁੰਦੇ ਹਨ ਜੋ ਦੰਦਾਂ ਨਾਲ ਹੀ ਟੁੱਟ ਸਕਦੇ ਹੋਣ ਜਾਂ ਆਸਾਨੀ ਨਾਲ ਟੁੱਟ ਸਕਦੇ ਹੋਣ ਅਤੇ ਜੋ ਸਾਈਜ਼ ਚ ਵੱਡੇ ਹੋਣ।ਛਿਲਕੇ ਚੋਂ ਤੁਰੰਤ ਗਿਰੀ ਕੱਢਕੇ ਖਾਣੀ ਹੋਵੇ ਤਾਂ ਧੋਣ ਦੀ ਜ਼ਰੂਰਤ ਨਹੀਂ ਹੁੰਦੀ। ਪ੍ਰੰਤੂ ਜੇ ਕੱਢੀਆਂ ਕਢਾਈਆਂ ਗਿਰੀਆਂ ਬਾਜ਼ਾਰ ਚੋਂ ਲਿਆਂਦੀਆਂ ਹੋਣ ਤਾਂ ਜ਼ਰੂਰ ਧੋ ਕੇ ਜਾਂ ਕੁੱਝ ਦੇਰ ਪਾਣੀ ਚ ਭਿਉਂ ਕੇ ਹੀ ਖਾਣੀਆਂ ਚਾਹੀਦੀਆਂ ਹਨ।ਅਖਰੋਟ ਵਿੱਚ ਅਜੇਹੇ ਤੱਤ ਪਾਏ ਜਾਂਦੇ ਹਨ ਜੋ ਛਾਤੀ ਕੈਂਸਰ, ਪ੍ਰੌਸਟੇਟ ਕੈਂਸਰ, ਦਮਾਂ, ਅਲੱਰਜੀ, ਸਰੀਰ ਦਰਦ, ਜਲਦੀ ਬੁਢਾਪੇ ਆਦਿ ਤੋਂ ਬਚਾਅ ਕਰਦੇ ਹਨ।ਵਾਲ ਝੜਨੇ, ਵਾਰ ਵਾਰ ਜ਼ੁਕਾਮ ਲੱਗਣਾ, ਹੱਥ ਪੈਰ ਸੌਣੇ, ਥਕਾਵਟ, ਚਿੜਚਿੜਾਪਨ, ਸ਼ਾਮ ਨੂੰ ਲੱਤਾਂ ਬਾਹਾਂ ਦਰਦ ਹੋਣੀਆਂ, ਕਮਜ਼ੋਰ ਯਾਦਾਸ਼ਤ, ਵਾਰ ਵਾਰ ਪਥਰੀ ਬਣਨਾ, ਸ਼ੂਗਰ ਦਾ ਵਿਗੜਨਾ, ਪੈਂਕਰੀਆਜ਼ ਦੀ ਸੋਜ਼, ਲਿਵਰ ਦਾ ਘੱਟ ਕੰਮ ਕਰਨਾ, ਨਰਵਸ ਸਿਸਟਮ ਦੀ ਕਮਜ਼ੋਰੀ, ਸ਼ੁਕਰਾਣੂੰ ਨੁਕਸਦਾਰ ਬਣਨਾ ਆਦਿ ਤੋਂ ਫਾਇਦੇਮੰਦ ਰਹਿੰਦੇ ਹਨ।ਕਣਕ ਅਲੱਰਜੀ, ਨਿਮੋਨੀਆ ਵਿਗੜਨਾ, ਖਾਰਿਸ਼ ਦਾ ਵਿਗੜਨਾ, ਵਾਰ ਵਾਰ ਟਾਇਫਾਇਡ ਹੋਣਾ, ਚਮੜੀ ਦਾ ਧੁੱਪ ਵਿਚ ਜਲਦੀ ਕਾਲੇ ਪੈਣਾ, ਲੜਕੀਆਂ ਦੇ ਅੰਦਰੂੰਨੀ ਅੰਗਾਂ ਦਾ ਸਹੀ ਤਰਾਂ ਵਿਕਾਸ ਨਾਂ ਹੋਣਾ, ਮਾਹਵਾਰੀ ਘੱਟ ਜਾਂ ਵੱਧ ਜਾਂ ਦਰਦ ਨਾਲ ਆਦਿ ਰੋਗਾਂ ਵਿੱਚ ਵੀ ਅਖਰੋਟ ਖਾਣੇ ਬਹੁਤ ਲਾਭਦਾਇਕ ਹੁੰਦੇ ਹਨ।ਰੋਜ਼ਾਨਾ ਦੋ ਦੋ ਅਖਰੋਟ ਦਿਨ ਵਿੱਚ ਕੋਈ ਵੀ ਦੋ ਵਾਰ ਖਾ ਸਕਦਾ ਹੈ। ਇਹ ਖਾਣੇ ਤੋਂ ਤੁਰੰਤ ਬਾਅਦ ਚੰਗੀ ਤਰ੍ਹਾਂ ਚਬਾਕੇ ਖਾਧੇ ਜਾਣ ਜਾਂ ਖਾਣੇ ਦੇ ਨਾਲ ਸਲਾਦ ਵਾਂਗ ਖਾਧੇ ਜਾਣ ਤਾਂ ਇਹ ਆਪ ਵੀ ਵਧੀਆ ਤਰਾਂ ਹਜ਼ਮ ਹੁੰਦੇ ਹਨ ਅਤੇ ਖਾਣੇ ਨੂੰ ਵੀ ਚੰਗੀ ਤਰ੍ਹਾਂ ਹਜ਼ਮ ਕਰਦੇ ਹਨ।ਬਜ਼ੁਰਗ ਨੂੰ ਦਿਨ ਭਰ ਵਿੱਚ ਤਿੰਨ ਅਖਰੋਟ ਦਿੱਤੇ ਜਾ ਸਕਦੇ ਹਨ। ਇਹ ਖਾਣੇ ਨਾਲ ਦਿੱਤੇ ਜਾਣ ਤਾਂ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਸੇ ਤਰਾਂ ਗਰਭਵਤੀ ਔਰਤ ਨੂੰ ਵੀ ਤਿੰਨ ਅਖਰੋਟ ਪੂਰੇ ਦਿਨ ਚ ਖਾਣੇ ਨਾਲ ਚੰਗੀ ਤਰ੍ਹਾਂ ਚਬਾਕੇ ਖਾਣੇ ਚਾਹੀਦੇ ਹਨ। ਬੱਚਿਆਂ ਨੂੰ ਦਿਨ ਭਰ ਵਿੱਚ ਇੱਕ ਇੱਕ ਅਖਰੋਟ ਦੋ ਤਿੰਨ ਵਾਰ ਦਿੱਤੇ ਜਾ ਸਕਦੇ ਹਨ।ਜਿਸ ਉਮਰ ਚ ਪੀਰੀਅਡ ਸ਼ੁਰੂ ਹੋ ਜਾਣ ਉਦੋਂ ਤੋਂ ਹਰ ਸਾਲ ਸਰਦੀਆਂ ਦੇ ਸ਼ੁਰੂ ਵਿੱਚ ਹੀ ਹਰ ਲੜਕੀ ਨੂੰ ਦੋ ਤਿੰਨ ਅਖਰੋਟ ਰੋਜ਼ਾਨਾ ਖਾਣ ਨੂੰ ਦਿੱਤੇ ਜਾਣ ਤਾਂ ਉਹਦੇ ਅੰਦਰੂੰਨੀ ਅੰਗਾਂ ਦਾ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ।ਸਾਰੀ ਉਮਰ ਕਿਸੇ ਵੀ ਹਾਲਤ ਉਹਦੇ ਕੈਂਸਰ ਨਹੀੰ ਬਣਦਾ ਤੇ ਨਾਂ ਹੀ ਉਹ ਬੇਔਲਾਦ ਰਹੇ। ਕਿਉਂਕਿ ਇਸ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਲੜਕੀਆਂ ਦੀਆਂ ਓਵਰੀਜ਼ ਦਾ ਵਿਕਾਸ ਸਹੀ ਤਰ੍ਹਾਂ ਕਰਦੇ ਹਨ।ਇਸੇ ਤਰਾਂ ਜਿਹਨਾਂ ਬੱਚਿਆਂ ਨੂੰ ਹਰ ਸਰਦੀ ਇੱਕ ਦੋ ਅਖਰੋਟ ਖਾਣੇ ਨਾਲ ਖੁਆਏ ਜਾਣ ਉਹ ਜ਼ਿਆਦਾ ਕੱਦ ਕਾਠ ਵਾਲੇ, ਜ਼ਿਆਦਾ ਦਿਮਾਗੀ, ਜ਼ਿਆਦਾ ਮਿਹਣਤੀ ਹੁੰਦੇ ਹਨ। ਅਜੇਹੇ ਬੱਚਿਆਂ ਨੂੰ ਇਨਫੈਕਸ਼ਨਜ਼ ਵੀ ਬਹੁਤ ਘੱਟ ਹੁੰਦੀ ਹੈ ਤੇ ਉਹ ਲੰਮੀ ਉਮਰ ਭੋਗਦੇ ਹਨ।ਪੀਲੀ ਮੂੰਗੀ ਦਾ ਇੱਕ ਵੱਡਾ ਚਮਚ ਇੱਕ ਕੱਪ ਪਾਣੀ ਚ ਰਾਤ ਭਰ ਭਿਉਂ ਕੇ ਰੱਖੋ। ਅਗਲੇ ਦਿਨ ਸਵੇਰੇ ਪਾਣੀ ਡੋਲ੍ਹ ਕੇ ਹੋਰ ਇੱਕ ਕੱਪ ਪਾਣੀ ਪਾਕੇ ਉਬਲਣਾ ਰੱਖੋ ਤੇ ਇਸ ਚ ਦੋ ਕੁ ਕਾਲੀ ਮਿਰਚ ਇਕ ਚੁਟਕੀ ਜੀਰਾ ਇਕ ਚੁਟਕੀ ਅਜਵੈਣ ਤੇ ਘੱਟ ਕੌੜੀ ਇੱਕ ਹਰੀ ਮਿਰਚ ਵੀ ਪਾ ਦਿਉ। ਚਾਹੋ ਤਾਂ ਇਕ ਚੁਟਕੀ ਹਲਦੀ ਵੀ ਪਾ ਸਕਦੇ ਹੋ।ਰਿੱਝਣ ਬਾਅਦ ਇਸਨੂੰ ਉਤਾਰੋ ਤੇ ਮਿਕਸੀ ਦੇ ਜੱਗ ਚ ਪਾਉ। ਨਾਲ ਹੀ ਰਾਤ ਭਰ ਭਿਉਂਤੇ ਤਿੰਨ ਕੁ ਅਖਰੋਟ ਵੀ ਪਾ ਦਿਉ। ਹੁਣ ਇਸ ਨੂੰ ਰਗੜ ਕੇ ਪਤਲਾ ਸੂਪ ਜਿਹਾ ਬਣਾ ਲਵੋ। ਇਸ ਚ ਕੋਈ ਥੋੜੇ ਗਰੀਨਜ਼ ਵੀ ਪਾ ਸਕਦੇ ਹੋ ਜਿਵੇਂ ਕਿ ਹਰਾ ਧਣੀਆ, ਹਰੀ ਮੇਥੀ, ਪਾਲਕ ਆਦਿ। ਇਸਨੂੰ ਕੋਸੇ ਕੋਸੇ ਨੂੰ ਸਵੇਰ ਦੀ ਚਾਹ ਦੁੱਧ ਦੀ ਥਾਂ ਪੀਉ। ਜਿੱਥੇ ਚਾਹ, ਕੌਫ਼ੀ ਆਦਿ ਸਿਰਫ਼ ਨਸ਼ਾ ਦਿੰਦੇ ਹਨ ਉਥੇ ਇਹ ਡਰਿੰਕ ਬਹੁਤ ਪੌਸ਼ਟਿਕ ਹੁੰਦਾ ਹੈ। ਅਜਿਹੇ ਡਰਿੰਕ ਤੁਸੀਂ ਰੋਜ਼ਾਨਾ ਬਦਲਕੇ ਬਣਾ ਸਕਦੇ ਹੋ। ਤੁਸੀਂ ਕੋਧਰਾ, ਕੰਗਣੀ, ਰਾਗੀ, ਅਰਹਰ, ਰਾਜਮਾਂਹ, ਛੋਲੇ ਆਦਿ ਵੀ ਉਬਾਲ ਕੇ ਡਰਿੰਕ ਬਣਾ ਸਕਦੇ ਹੋ।ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸਬੈਂਸ ਹੈਲਥ ਸੈਂਟਰ ਮੋਗਾ 9463038229, 9465412596 ਸਿਹਤ ਦਾ ਧਿਆਨ ਰੱਖੋ। ਬੱਚਿਆਂ ਦਾ ਤੇ ਪਰਿਵਾਰ ਦਾ ਵੀ ਖਾਸ ਧਿਆਨ ਰੱਖੋ।

Leave a Comment