ਮੁਫ਼ਤ ਵਿੱਚ ਮਿਲੀ ਚੀਜ਼ ਦੀ ਹਰ ਕੋਈ ਕਦਰ ਘੱਟ ਹੀ ਕਰਦਾ,ਪਰ ਕਈ ਵਾਰ ਬਹੁਤ ਕੰਮ ਦੀ ਵੀ ਗੁਆ ਬੈਠਦੇ ਆ

ਸਤਿ ਸ੍ਰੀ ਅਕਾਲ ਜੀ ਅੱਜ ਦੀ ਪੋਸਟ ਬਹੁਤ ਹੀ ਅਹਿਮ ਹੈ ਜੀ ਕਿਉਂਕਿ ਅੱਜ ਆਪਾਂ ਜਿਸ ਚੀਜ਼ ਦੇ ਬਾਰੇ ਗੱਲ ਕਰ ਰਹੇ ਹਾਂ,ਉਹ ਆਪਾਂ ਨੂੰ ਮੁਫ਼ਤ ਦੇ ਵਿੱਚ ਮਿਲਦੀ ਹੈ ਅਤੇ ਆਪਾਂ ਉਹ ਕੂੜੇ ਵਿੱਚ ਸੁੱਟ ਦਿੰਦੇ ਹਨ |ਆਪਾਂ ਅਕਸਰ ਹੀ ਜਦੋਂ ਕੋਈ ਨਵੀਂ ਚੀਜ਼ ਕਿਸੇ ਕੰਪਨੀ ਦੀ ਲੈ ਕੇ ਆਉਂਦੇ ਹਾਂ ਤਾਂ ਉਸ ਦੇ ਡੱਬੇ ਵਿਚੋਂ ਇਕ ਛੋਟੀ ਜਿਹੀ ਪੁੜੀ ਨਿਕਲਦੀ ਹੈ ਜਿਸ ਨੂੰ ਆਪਾਂ ਜ਼ਹਿਰ ਸਮਝ ਕੇ ਸੁੱਟ ਦਿੰਦੇ ਹਾਂ | ਕਈ ਵਾਰੀ ਆਪਾਂ ਉਸ ਨੂੰ ਹੱਥ ਵੀ ਨਹੀਂ ਲਗਾਉਂਦੇ ਕਿ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜ਼ਹਿਰ ਹੈ ਕਿਉਂਕਿ ਇਹ ਵੇਖਣ ਨੂੰ ਇਸ ਤਰਾਂ ਲਗਦਾ ਹੈ ਜਿਵੇ ਆਪਾਂ ਖੇਤਾਂ ਦੇ ਵਿੱਚ ਯੂਰੀਆ ਖਾਦ ਪਾਉਂਦੇ ਹਾਂ, ਉਸ ਤਰ੍ਹਾਂ ਬਰੀਕ ਬਰੀਕ ਦਾਣੇ ਹੁੰਦੇ ਹਨ ਅਸਲ ਵਿੱਚ ਇਹ ਕੋਈ ਯੂਰੀਆ ਜਾਂ ਕੋਈ ਜ਼ਹਿਰ ਨਹੀਂ ਹੁੰਦੀ ਇਸ ਦਾ ਨਾਮ ਹੁੰਦਾ ਹੈ ਜੀ ਸਿਲਿਕਾ ਜਲ |ਪਰ ਇਸ ਪੁੜੀ ਦੇ ਉੱਪਰ ਲਿਖਿਆ ਹੁੰਦਾ ਕਿ ਇਹਨੂੰ ਤੁਸੀਂ ਖਾਣੇ ਦੇ ਪਦਾਰਥ ਵਜੋਂ ਨਹੀਂ ਵਰਤ ਸਕਦੇ| ਪਰ ਤੁਸੀਂ ਇਸ ਦੇ ਫ਼ਾਇਦੇ ਸੁਣ ਕੇ ਹੈਰਾਨ ਹੋ ਜਾਓਗੇ ਕਿਉਂਕਿ ਇਸ ਨੂੰ ਆਪਾਂ ਆਪਣੇ ਘਰ ਦੇ ਵਿਚ ਆਪਣੀ ਰਸੋਈ ਦੇ ਵਿਚ ਜਾਂ ਹੋਰ ਕਾਫ਼ੀ ਜਗ੍ਹਾ ਦੇ ਉੱਪਰ ਵਰਤ ਸਕਦੇ ਹਾਂ | ਇਸ ਦਾ ਕੰਮ ਹੁੰਦਾ ਹੈ ਜੀ ਨਮੀ ਨੂੰ ਸੋਖਣਾ ਅਤੇ ਅਤੇ ਜਿਸ ਚੀਜ ਵਿੱਚ ਇਹ ਰੱਖੀ ਹੋਈ ਹੁੰਦੀ ਹੈ ਉਸਨੂੰ ਨੂੰ ਖੁਸ਼ਕ ਰੱਖਣਾ | ਕਿਉਂਕਿ ਅਕਸਰ ਹੀ ਜਦੋਂ ਆਪਾਂ ਕੋਈ ਇਹੋ ਜਿਹੀ ਲੈ ਕੇ ਆਉਣੇ ਹੁੰਦੇ ਹਨ ਖ਼ਾਸ ਕਰਕੇ ਦਵਾਈਆਂ ਜਾਂ ਫਿਰ ਜਾਂ ਕੋਈ ਬੂਟ ਜਾਂ ਕੋਈ ਇਲੈਕਟ੍ਰਾਨਿਕ ਦੀ ਚੀਜ਼ ਵਗੈਰਾ ਉਹਦੇ ਡੱਬੇ ਵਿੱਚ ਆਪਾਂ ਨੂੰ ਇਹ ਛੋਟੀਆਂ ਛੋਟੀਆਂ ਪੁੜੀਆਂ ਮਿਲਦੀਆਂ ਹਨ | ਇਸ ਦਾ ਕੰਮ ਇਹ ਕਿ ਜਿਹੜਾ ਡੱਬਾ ਆਪਾਂ ਨੂੰ ਦਿੱਤਾ ਗਿਆ ਹੈ ਜੋ ਉਸ ਵਿੱਚ ਸਮਾਨ ਹੈ ਉਹ ਨਮੀ ਦੇ ਨਾਲ ਖ਼ਰਾਬ ਨਾ ਹੋਵੇ ਤੇ ਇਸ ਲਈ ਇਹ ਪੁੜੀ ਉਸ ਡੱਬੇ ਦੇ ਵਿੱਚ ਪਾਈ ਜਾਂਦੀ ਹੈ | ਪਰ ਜਦੋਂ ਆਪਾ ਸਾਮਾਨ ਘਰੇ ਲਿਆ ਕੇ ਡੱਬਾ ਖੋਲ ਕੇ ਆਪਣਾ ਵਰਤਣ ਵਾਲਾ ਸਾਮਾਨ ਰੱਖ ਲਿਆ ਅਤੇ ਉਸ ਪੁੜੀ ਨੂੰ ਬਾਹਰ ਸੁੱਟ ਦਿੰਦੇ ਹਾਂ ਇਸ ਨੂੰ ਕਦੇ ਵੀ ਤੁਸੀਂ ਸੁੱਟੋ ਨਾ ਇਸ ਨੂੰ ਤੁਸੀਂ ਕੰਮ ਵਿੱਚ ਲਿਆਵੋ, ਖਾਸਕਰ ਰਸੋਈ ਦੇ ਵਿੱਚ ਜਿਵੇਂ ਕਿ ਕੋਈ ਡਰਾਈ ਫਰੂਟ ਜਾਂ ਬਿਸਕੁਟਾਂ ਦਾ ਡੱਬਾ ਜਾਂ ਕੋਈ ਇਹੋ ਜਿਹਾ ਮਸਾਲਾ ਮਿਰਚ ਕੋਈ ਵੀ ਇਹੋ ਜਿਹੀ ਚੀਜ਼ ਜੋ ਸਲ੍ਹਾਬ ਦੇ ਨਾਲ ਖ਼ਰਾਬ ਹੁੰਦੀ ਹੋਵੇ ਉਸ ਦੇ ਡੱਬੇ ਰੱਖ ਸਕਦੇ ਹੋ ਜਾਂਦੀ ਹੈ |ਇਸਨੂੰ ਤੁਸੀਂ ਆਪਣੀਆਂ ਪੁਰਾਣੀਆਂ ਕਿਤਾਬਾਂ ਦੇ ਵਿੱਚ ਵੀ ਇਹ ਰੱਖ ਸਕਦੇ ਹੋ ਸਲ੍ਹਾਬ ਦੇ ਨਾਲ ਖ਼ਰਾਬ ਨਾ ਹੋਣ, ਕੋਈ ਤੁਹਾਡਾ ਇਲੈਕਟ੍ਰੋਨਿਕ ਦਾ ਸਮਾਨ ਉਸ ਵਿੱਚ ਵੀ ਤੁਸੀਂ ਰੱਖ ਸਕਦੇ ਹੋ ਬਾਕੀ ਇਸ ਦਾ ਹੋਰ ਕਾਫ਼ੀ ਜਗ੍ਹਾ ਦੇ ਉੱਪਰ ਕੰਮ ਲਿਆ ਜਾ ਸਕਦਾ ਹੈ | ਖ਼ਾਸਕਰ ਜੋ ਲੋਕ ਲੋਹੇ ਦੇ ਸੰਦ ਵਰਤਦੇ ਹਨ ਜਿਸ ਵੀ ਡੱਬੇ ਦੇ ਵਿਚ ਸੰਦ ਸਾਂਭ ਕੇ ਰੱਖਦੇ ਹਨ, ਉਸ ਦੇ ਵਿਚ ਇਹ ਇਕ ਦੋ ਪੁੜੀਆਂ ਪਾ ਦੇਣੀਆਂ ਚਾਹੀਦੀਆਂ ਹਨ ,ਇਸ ਨਾਲ ਸੰਦਾਂ ਨੂੰ ਜੰਗਾਲ ਨਹੀਂ ਲੱਗੇਗਾ |ਜੇ ਤੁਸੀਂ ਪਹਿਲਾਂ ਨਾ ਪਤੇ ਵਿੱਚ ਇਹ ਪੁੜੀਆਂ ਸੁੱਟ ਵੀ ਦਿੱਤੀਆਂ ਹਨ ਕੋਈ ਗੱਲ ਨਹੀਂ ਤੁਹਾਨੂੰ ਇਹ ਆਨਲਾਈਨ ਵੀ ਮਿਲ ਜਾਂਦੀਆਂ ਹਨ ਇਨ੍ਹਾਂ ਦੀ ਕੀਮਤ ਵੀ ਕੋਈ ਜ਼ਿਆਦਾ ਨਹੀਂ ਹੁੰਦੀ ਤਕਰੀਬਨ ਤਿੱਨ ਰੁਪਏ ਦੀ ਇੱਕ ਪੰਜ ਗ੍ਰਾਮ ਦੀ ਪੁੜੀ ਮਿਲ ਜਾਂਦੀਆ,50 ਪੁੜੀਆਂ ਦਾ ਪੈਕਟ ਮਿਲਦਾ ਤਕਰੀਬਨ ਡੇਢ ਸੌ ਰੁਪਏ ਦਾ ਤੇ ਉਹ ਤੁਸੀਂ ਕਾਫ਼ੀ ਜਗ੍ਹਾ ਤੁਸੀਂ ਉਹ ਵਰਤ ਸਕਦੇ ਹੋ ਬਾਕੀ ਇਸ ਦੀ ਆਪਣੀ ਇਕ ਵੀਡੀਓ ਵੀ ਬਣਾਈ ਹੋਇਆ ਵੀਡੀਓ ਤੁਸੀਂ ਹੇਠਾਂ ਜਾ ਕੇ ਵੇਖ ਸਕਦੇ ਹੋ ਉਹਦੇ ਵਿਚ ਕਾਫੀ ਕੁੱਛ ਡਿਟੇਲ ਦੇ ਨਾਲ ਦੱਸਿਆ ਹੋਇਆ ਸੀ ਜੇਕਰ ਤੁਹਾਨੂੰ ਸਾਡੀਆਂ ਪੋਸਟਾਂ ਵਧੀਆ ਲੱਗਦੀਆਂ ਹਨ ਤਾਂ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ , ਕਿਉਂਕਿ ਆਪਾਂ ਜਾਣਕਾਰੀ ਵਾਲੀਆਂ ਹੀ ਪੋਸਟਾਂ ਆਪਣੇ ਪੇਜ ਦੇ ਉੱਪਰ ਅਪਲੋਡ ਕਰਦੇ ਹਾਂ ਤੁਹਾਡਾ ਬੜਾ ਤੁਹਾਡਾ ਬਹੁਤ ਧੰਨਵਾਦ ਜੀ

 

Leave a Comment