ਕੈਮੀਕਲ ਵਾਲਾ ਅਰਥ ਕੀ ਹੁੰਦਾ ਹੈ ਆਓ ਵਿਸਥਾਰ ਨਾਲ ਜਾਣਦੇ ਹਾਂ ,ਪੋਸਟ ਪੂਰੀ ਪੜ੍ਹਿਓ ਜੀ, ਫੇਸਬੁੱਕ ਤੇ ਪਹਿਲੀ ਵਾਰ

ਸਤਿ ਸ੍ਰੀ ਅਕਾਲ ਜੀ ਅੱਜ ਦੀ ਪੋਸਟ ਵਿੱਚ ਆਪਾਂ ਗੱਲ ਕਰ ਰਹੇਂ ਹਾਂ  ਕਿ ਕੈਮੀਕਲ ਵਾਲਾ ਅਰਥ ਕੀ ਹੁੰਦਾ ਕਿਉਂਕਿ ਅੱਜਕੱਲ੍ਹ ਮੇਰੀਆਂ ਵੀ ਕਾਫ਼ੀ ਵੀਡੀਓ ਇਸ  ਉਪਰ ਆ ਰਹੀਆਂ ਹਨ ਅਤੇ ਤੁਹਾਡੇ ਵੀ ਕਾਫੀ ਸਵਾਲ ਹਨ ਕਿ ਕੈਮੀਕਲ ਇਸ ਅਰਥ ਬਾਰੇ ਚੰਗੀ ਤਰ੍ਹਾਂ ਦੱਸਿਆ ਜਾਵੇ |ਸੋ ਮੈਂ  ਅੱਜ ਕੋਸ਼ਿਸ਼ ਕਰ ਰਿਹਾ ਹਾਂ ਕਿ ਤੁਹਾਨੂੰ ਇਸ ਦੇ ਬਾਰੇ ਥੋੜ੍ਹੀ ਡਿਟੇਲ ਦਿੱਤੀ ਜਾਵੇ ਕਿ ਕੈਮੀਕਲ ਵਾਲਾ ਅਰਥ ਕੀ ਹੈ, ਉਸ ਤੋਂ ਪਹਿਲਾਂ ਆਪਾਂ ਥੋੜਾ ਜਾਣ ਲਈਏ ਕਿ ਜੋ ਅੱਜ ਤੋਂ ਪਹਿਲਾਂ ਕੁਝ ਅਰਥ ਕਰਦੇ ਹੁੰਦੇ ਸੀ ਜਿਸ ਵਿੱਚ   ਕੋਇਲਾ ਅਤੇ ਲੂਣ ਪਾ ਕੇ ਅਰਥ ਕੀਤਾ ਜਾਂਦਾ ਸੀ ਅਤੇ ਉਸ ਨੂੰ ਧਰਤੀ ਦੇ ਵਿੱਚ ਪਾਣੀ ਦੇ ਲੈਵਲ ਤਕ ਬੋਰ ਕਰਕੇ ਉਹ ਕਰਨਾ ਪੈਂਦਾ ਸੀ ,ਤਾਂ ਕਿ ਉਸ ਚ ਨਮੀ ਬਣੀ ਰਹੇ ,ਜਦੋਂ ਤਕ ਨਮੀ ਬਣੀ ਰਹਿੰਦੀ ਸੀ ਉਦੋਂ ਤੱਕ ਉਹ ਸਹੀ ਕੰਮ ਕਰਦਾ ਸੀ |ਪਰ ਜਦੋਂ ਉਹ ਸੁੱਕ ਜਾਂਦਾ ਸੀ ਤਾਂ ਉਸ ਤੋਂ ਬਾਅਦ ਉਹ ਕੰਮ ਛੱਡ ਜਾਂਦਾ ਸੀ ਅਤੇ ਉਸ ਨੂੰ ਕਰਵਾਉਣ ਦਾ ਖਰਚਾ ਵੀ ਬਹੁਤ ਜ਼ਿਆਦਾ ਆ ਜਾਂਦਾ ਸੀ ਇਸ ਲਈ ਹਰ ਆਦਮੀ ਉਹ ਅਰਥ ਕਰਵਾਉਣ ਤੋਂ ਡਰਦਾ ਹੁੰਦਾ ਸੀ, ਕੋਈ ਕੋਈ ਆਦਮੀ ਮਜਬੂਰ ਜਿਸ ਦਾ ਉਸ ਬਿਨਾਂ ਨਹੀਂ ਸਰਦਾ ਸੀ  ਜਿਵੇਂ  ਕਿ  ਕੋਈ ਖ਼ਾਸ ਕਿਸਮ ਦੀ ਮਸ਼ੀਨ ਆਦਿ  ਲਈ ਉਸ ਨੂੰ ਉਹ ਕਰਵਾਉਣਾ ਹੀ ਪੈਂਦਾ ਸੀ | ਜਿਸ ਤਰ੍ਹਾਂ  ਧਰਤੀ  ਹੇਠਲਾ ਪਾਣੀ ਦਾ ਪੱਧਰ ਕਾਫ਼ੀ ਨੀਵਾਂ ਹੁੰਦਾ ਜਾ ਰਿਹਾ ਹੈ ਜਿਸ ਦੇ ਕਾਰਨ ਤਕਰੀਬਨ ਤਕਰੀਬਨ ਉਹ ਸਾਰੇ ਹੀ ਅਰਥ ਖ਼ਤਮ ਹੁੰਦੇ ਜਾ ਰਹੇ ਹਨ |ਇਸ ਦੀ ਜਗ੍ਹਾ ਹੁਣ ਆ ਚੁੱਕਿਆ ਹੈ ਜੀ ਕੈਮੀਕਲ ਵਾਲਾ ਅਰਥ ਜਿਸ ਨੂੰ ਰਸਾਇਣ ਅਰਥ ਵੀ ਕਿਹਾ ਜਾਂਦਾ ਹੈ ,ਆਖ਼ਰ ਇਹ ਅਰਥ ਕੀ ਹੈ ਕੈਮੀਕਲ ਕੀ ਹੈ ? ਇਹ ਇਕ ਤਰ੍ਹਾਂ ਦਾ ਪਾਊਡਰ ਹੁੰਦਾ ਹੈ ,ਜਿਸ ਵਿਚ ਧਾਤਾਂ ਦਾ ਚੂਰਾ ਹੁੰਦਾ ਹੈ ਜੀਹਦੇ ਵਿੱਚ ਤਾਂਬਾ, ਅਲਮੀਨੀਅਮ, ਲੋਹਾ ,ਜਿੰਕ ਜਾਂ ਕੋਈ ਵੀ ਉਹ ਧਾਤ ਜਿਸ ਵਿੱਚ ਕਰੰਟਪਾਸ  ਹੁੰਦਾ ਹੋਵੇ ਉਸ ਦਾ ਚੂਰਾ ਇਸ ਪਾਊਡਰ  ਦੇ ਵਿਚ ਮਿਕਸ ਕੀਤਾ ਜਾਂਦਾ ਹੈ |ਇਹ ਪਾਊਡਰ ਦੋ ਤਰ੍ਹਾਂ ਦਾ ਹੁੰਦਾ ਹੈ ਇਕ ਕਾਲੇ ਰੰਗ ਦਾ ਜਿਸ ਨੂੰ ਕਾਰਬਨ ਪਾਊਡਰ ਕਿਹਾ ਜਾਂਦਾ ਹੈ ਅਤੇ ਜੋ ਦੂਸਰਾ ਹੁੰਦਾ ਹੈ ਉਹ ਭੂਰੇ ਰੰਗ ਦਾ ਪਾਊਡਰ ਹੁੰਦਾ ਹੈ ਜਿਸ ਨੂੰ ਬੈਂਟੋ ਨਾਈਟ ਪਾਊਡਰ ਕਿਹਾ ਜਾਂਦਾ ਹੈ | ਜੋ ਕਾਰਬਨ ਪਾਊਡਰ ਹੁੰਦਾ ਹੈ ਇਹ ਆਮ ਜਗ੍ਹਾ ਤੇ ਇਸ ਦਾ ਅਰਥ ਕੀਤਾ ਜਾਂਦਾ ਹੈ ਜਿੱਥੇ ਧਰਤੀ ਵਿੱਚ ਥੋੜ੍ਹੀ ਬਹੁਤ ਨਮੀ ਹੋਵੇ, ਜਾਂ ਇਉਂ ਕਹਿ ਲਈਏ  ਧਰਤੀ ਥੋੜ੍ਹੀ ਗਿੱਲੀ ਹੋਵੇ ਉਸ ਜਗ੍ਹਾ ਤੇ ਕਾਲੇ ਰੰਗ ਦਾ ਪਾਊਡਰ ਪਾਇਆ ਜਾਂਦਾ ਹੈ, ਅਤੇ ਜੋ ਦੂਸਰਾ ਬੈਂਟੋਨਾਈਟ ਭੂਰੇ ਰੰਗ ਦਾ ਪਾਊਡਰ ਹੈ ਇਹ ਉਨ੍ਹਾਂ ਜਗ੍ਹਾ ਤੇ ਪਾਇਆ ਜਾਂਦਾ ਹੈ ਜਿੱਥੇ ਧਰਤੀ ਦੇ ਵਿੱਚ ਨਮੀ ਬਹੁਤ ਘੱਟ ਹੋਵੇ ਜਾਂ ਧਰਤੀ ਬਹੁਤ ਖੁਸ਼ਕ ਹੋਵੇ |ਇਹ ਜੋ ਕੈਮੀਕਲ ਜਾਂ ਰਸਾਇਣ ਵਾਲਾ ਅਰਥ ਇਸ ਨੂੰ ਅਰਥ ਕਰਨ ਤੇ ਬਹੁਤ ਹੀ ਘੱਟ ਸਮਾਂ ਲੱਗਦਾ ਹੈ ਇੱਕ ਬਾਂਸ  ਬੋਕੀ ਦੇ ਨਾਲ ਟੋਆ ਪੁੱਟ ਕੇ ਜਿਸ ਵਿੱਚ ਸਾਈਜ਼  ਦਾ ਇਲੈਕਟ੍ਰੋਡ ਹੈ ਜਿੰਨੀ ਉਸ ਦੀ ਲੰਬਾਈ ਹੈ, ਕਿਉਂਕਿ ਇਹ ਜੋ ਇਲੈਕਟਰੋਡ ਹਨ ਇਹ ਛੇ ਫੁੱਟ ਤੋਂ  ਪੰਦਰਾਂ ਫੁੱਟ ਤੱਕ ਮਿਲਦੇ ਹਨ |ਬਾਂਸ ਬੋਕੀ ਦੇ ਨਾਲ ਟੋਆ ਕੱਢਣ ਤੋਂ ਉਸ ਵਿੱਚ ਇਲੈਕਟ੍ਰੋਡ ਖੜ੍ਹਾ ਕਰਕੇ ਉਸ ਦੇ ਚਾਰ ਚੁਫੇਰੇ ਇਹ ਕੈਮੀਕਲ ਪਾ ਦਿੱਤਾ ਜਾਂਦਾ ਹੈ ਇਹ ਅਰਥ ਕਰਨ ਤੋਂ ਬਾਅਦ ਦੋ ਤੋਂ ਤਿੰਨ ਦਿਨ ਬਾਅਦ ਤੁਸੀਂ ਉਸ ਦੀ ਵਰਤੋਂ ਕਰ ਸਕਦੇ ਹੋ ਅਤੇ ਉਸ ਦਾ ਜੋ ਰਿਜ਼ਲਟ  ਹੈ ਉਹ ਬਹੁਤ ਵਧੀਆ ਹੈ ਕਿਉਂਕਿ ਇਸ ਦੀ ਜੋ ਰਜਿਸਟੈਂਸ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਤਿੰਨ ਓਮ ਤਕ ਜਾਂਦੀ ਹੈ  | ਜੋ ਕਿ ਪਹਿਲੇ ਅਰਥ ਹੁੰਦੇ ਸੀ ਲੂਣ ਅਤੇ ਕੋਇਲੇ ਵਾਲੇ ਉਨ੍ਹਾਂ ਦੀ ਰਜਿਸਟੈਂਸ ਤਕਰੀਬਨ ਤਕਰੀਬਨ ਪੰਜ ਓਹਮ  ਤੋਂ ਲੈ ਕੇ 150 ਓਹਮ ਤੱਕ ਵੀ ਵੇਖੀ ਗਈ ਹੈ ਜਿੰਨੀ ਅਰਥ  ਰਜਿਸਟੈਂਸ ਘੱਟ ਹੋਵੇਗੀ ਓਨਾ ਹੀ ਉਸ ਦਾ ਜੋ ਰਿਜ਼ਲਟ ਹੈ ਤੁਹਾਨੂੰ ਵਧੀਆ ਮਿਲੇਗਾ ਘੱਟੋ ਘੱਟ ਜੋ ਨਾਰਮਲ ਅਰਥ ਹੈ ਸਹੀ ਅਰਥ ਜਿਸ ਨੂੰ ਮੰਨਿਆ ਜਾਂਦਾ ਹੈ, ਉਹ ਅੱਧੀ ਅੱਧੀ ਓਹਮ ਤੋਂ ਲੈ ਕੇ 3 ਓਹਮ   ਰਜਿਸਟੈਂਸ ਵਾਲਾ ਜੋ ਅਰਥ ਹੈ ਉਹ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਤੇ ਇਹ ਜੋ ਕੈਮੀਕਲ ਵਾਲੇ ਅਰਥ ਹਨ ਇਨ੍ਹਾਂ ਦੀ ਰਜਿਸਟੈਂਸ ਇਸੇ ਤਰ੍ਹਾਂ ਹੀ ਹਨ| ਤਾਂ ਕਰਕੇ ਅੱਜਕੱਲ੍ਹ ਇਹ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਵਿਚ ਜਾਂ ਜਿੰਨੇ ਵੀ ਸਬ ਸਟੇਸ਼ਨ ਬਿਜਲੀ ਘਰ ਹਨ ਉਨ੍ਹਾਂ ਵਿੱਚ ਇਹ ਹੀ ਅਰਥ ਕੀਤਾ ਜਾਂਦਾ ਹੈ ਅਤੇ ਕਾਫੀ ਲੋਕ ਇਸ ਨੂੰ ਜੋ ਅਸਮਾਨੀ ਬਿਜਲੀ ਦੇ ਬਚਾਅ ਤੋਂ ਆਪਣੇ ਘਰ ਨੂੰ ਬਚਾਉਣ ਲਈ ਜਾਂ ਫੈਕਟਰੀ ਨੂੰ ਬਚਾਉਣ ਲਈ ਜਾਂ ਕਿਸੇ ਦੁਕਾਨ ਨੂੰ ਬਚਾਉਣ ਲਈ ਇਹ ਅਰਥ ਕਰਵਾਉਂਦੇ ਹਨ ਮੈਂ ਤੁਹਾਨੂੰ ਸੰਖੇਪ ਦੇ ਵਿਚ ਇਹ ਪੋਸਟ ਪਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਜੇ ਤੁਹਾਨੂੰ ਇਹ ਪੋਸਟ ਵਧੀਆ ਲੱਗੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ  ਲਾਜ਼ਮੀ ਕਰਿਉ ਜੀ ਕਿਉਂਕਿ ਇਹੋ ਜਿਹੀਆਂ ਪੋਸਟਾਂ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ ਆਪਣੇ ਪੇਜ ਤੋਂ ਇਲਾਵਾ ਤੇ ਇਸ  ਅਰਥ ਤੇ ਉੱਪਰ ਮੈਂ ਜਲਦੀ ਹੀ ਇੱਕ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਧੰਨਵਾਦ  ਜੀ ||

Leave a Comment