ਇੱਕ ਛੋਟੀ ਜਿਹੀ ਅਣਗਹਿਲੀ ਕਾਰਨ ਬਹੁਤ ਵੱਡਾ ਨੁਕਸਾਨ ਹੋ ਸਕਦਾ ,ਜੇ ਤੁਹਾਡੇ ਵੀ ਘਰ ਵਿੱਚ ਇਹ ਟਰਾਂਸਫਾਰਮਰ ਲਗਾ ਹੋਇਆ ਹੈ ਤਾਂ ਇਹ ਕੰਮ ਜਲਦੀ ਤੋਂ ਜਲਦੀ ਕਰਵਾਓ

ਸਤਿ ਸ੍ਰੀ ਅਕਾਲ ਜੀ ਅੱਜ ਦੀ ਪੋਸਟ ਵਿੱਚ ਆਪਾਂ ਗੱਲ ਕਰਨ ਲੱਗੇ ਹਾਂ , ਜੋ ਢਾਣੀਆਂ ਦੇ ਵਿੱਚ ਘਰ ਰਹਿੰਦੇ ਆਂ, ਉਨ੍ਹਾਂ ਵਾਸਤੇ ਜੋ ਚੌਵੀ ਘੰਟੇ ਬਿਜਲੀ ਦੀ ਸਪਲਾਈ ਵਾਸਤੇ ਟਰਾਂਸਫਰਮਰ ਲੱਗੇ ਹੁੰਦੇ ਉਨ੍ਹਾਂ ਵਿੱਚ ਅੱਜਕੱਲ੍ਹ ਇਕ ਬਹੁਤ ਵੱਡੀ ਪ੍ਰਾਬਲਮ ਆ ਰਹੀ ਹੈ ਜਿਸ ਦੇ ਕਾਰਨ ਤੁਹਾਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ | ਇਸੇ ਲਈ ਮੈਂ ਇਹ ਵੀਡਿਓ ਅਤੇ ਪੋਸਟ ਬਣਾ ਰਿਹਾ ਹਾਂ ਤੁਸੀਂ ਇਸ ਪੋਸਟ ਨੂੰ ਪੜ੍ਹ ਕੇ ਅੱਗੇ ਸ਼ੇਅਰ  ਵੀ ਕਰਿਓ ,  ਕਿਉਂਕਿ ਇਹ ਪੋਸਟ ਬਹੁਤ ਹੀ ਕੰਮ  ਦੀ ਹੈ  ਅਤੇ ਇਹੋ ਜਿਹੀਆਂ  ਪੋਸਟਾਂ ਤੁਹਾਨੂੰ ਸਾਡੇ ਪੇਜ ਤੋਂ ਬਿਨਾਂ ਹੋਰ ਕਿਤੇ ਵੇਖਣ ਨੂੰ ਨਹੀਂ ਮਿਲਣਗੀਆਂ | ਇਸ ਦੀ ਪੂਰੀ ਡਿਟੇਲ ਦੇ ਨਾਲ ਮੈਂ ਵੀਡੀਓ ਬਣਾ ਕੇ ਦਿੱਤੀ ਹੋਈ ਹੈ ਜੋ ਤੁਸੀਂ ਇਸ ਪੋਸਟ ਦੇ ਹੇਠਾਂ ਜਾ ਕੇ ਪੂਰੀ ਵੀਡੀਓ ਵੇਖ ਸਕਦੇ ਹੋ  ਜੋ ਇਸ ਵੀਡੀਓ ਵਿੱਚ ਇਹ ਦੱਸਿਆ ਗਿਆ ਹੈ ਕਿ ਜੋ ਆਪਣੇ ਬਾਹਰ ਢਾਣੀਆਂ ਦੇ ਵਿਚ ਇਹ ਸਿੰਗਲ ਤਾਰ ਵਾਲੇ ਟਰਾਂਸਫਾਰਮਰ ਲੱਗੇ ਹੁੰਦੇ ਹਨ ,ਇਹਨਾਂ ਦਾ ਤੁਹਾਨੂੰ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ ਜੇ ਤੁਸੀਂ ਇਸ ਦਾ ਅਰਥ ਚੈੱਕ ਨਹੀਂ ਕਰਦੇ ਜਿੱਥੇ ਤੁਹਾਡਾ ਟਰਾਂਸਫਾਰਮਰ ਲੱਗਾ ਹੁੰਦਾ ਹੈ ਉਥੇ ਜੋ ਗਿਆਰਾਂ ਹਜ਼ਾਰ ਵੋਲਟੇਜ ਆਉਂਦੇ ਹਨ ਉਸਦੇ ਕੁਆਏਲ  ਨੂੰ ਅਤੇ ਜੋ ਆਪਣੇ ਘਰ ਨੂੰ ਦੋ ਸੌ ਵੀਹ ਵੋਲਟ  ਏ ਸੀ ਸਪਲਾਈ ਮਿਲਦੀ ਹੈ ਉਸ ਨੂੰ ਇੱਕ ਹੀ ਅਰਥ ਕੀਤਾ ਜਾਂਦਾ ਹੈ , ਅਤੇ ਇਹ ਅਰਥ ਟੁੱਟਣ ਦੇ ਨਾਲ ਕਈ ਵਾਰ ਆਪਣਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਜੇ ਉਹ ਅਰਥ ਟੁੱਟ ਜਾਵੇ ਤਾਂ ਜਿੰਨੀ ਹਾਈਵੋਲਟ ਹੁੰਦੀ ਹੈ , ਉਹ ਆਪਣੇ ਘਰ ਦੇ ਵਿੱਚ ਆਉਣ ਲੱਗ ਪੈਂਦੀ ਹੈ ,ਉਸ ਤੋਂ ਬਾਅਦ  ਕਈ ਵਾਰ ਜਦੋਂ ਆਪਾਂ ਕਿਸੇ ਚੀਜ਼ ਨੂੰ ਹੱਥ ਲਗਾਉਣੇ ਹਾਂ ਤਾਂ ਆਪਾਂ ਨੂੰ ਬਹੁਤ ਜ਼ੋਰ ਦਾ ਬਿਜਲੀ ਦਾ  ਲਗਦਾ ਹੈ | ਜਿਸ ਕਾਰਨ ਝਟਕੇ ਲੱਗਣ ਵਾਲੇ ਦੀ ਮੌਤ ਵੀ ਹੋ ਸਕਦੀ ਹੈ , ਮੈਂ ਤੁਹਾਡੀ ਸੇਫਟੀ ਲਈ ਹੀ ਇਹ ਪੋਸਟ ਪਾਈ ਹੈ ਤੁਸੀਂ ਪੂਰੀ ਵੀਡੀਓ ਵੇਖਿਆ ਜੇਕਰ ਤੁਹਾਡੇ ਵੀ ਇਹੋ ਜਿਹਾ ਕੋਈ ਫਾਲਟ ਆਉਂਦਾ ਹੈ ਤਾਂ ਤੁਸੀਂ ਆਪਣੇ ਬਿਜਲੀ ਘਰ ਇਸ ਗੱਲ ਦੀ ਕੰਪਲੇਟ ਕਰੋ ਕਿ ਇਹ ਪ੍ਰਾਬਲਮ ਆ ਰਹੀ ਹੈ ਕਿਉਂਕਿ ਇਹ ਬਹੁਤ ਹੀ ਖਤਰਨਾਕ ਕੰਮ ਹੁੰਦਾ ਹੈ ਇਹ ਪੋਸਟ ਖ਼ਾਸ ਕਰਕੇ ਜੋ ਬਿਜਲੀ ਮੁਲਾਜ਼ਮ ਵੀਰ ਅਤੇ ਜੋ ਬਿਜਲੀ ਦਾ ਕੰਮ ਕਰਦੇ ਹਨ ਉਨ੍ਹਾਂ ਲਈ ਬਹੁਤ ਹੀ ਖਾਸ ਹੈ ਉਹ ਖ਼ਾਸ ਧਿਆਨ ਦੇਣ ਕਿਉਂਕਿ ਉਨ੍ਹਾਂ ਨੇ ਇਹ ਫਾਲਟ ਕੱਢਦੇ ਹੁੰਦੇ ਆਂ ਅਤੇ ਛੋਟੀ ਜਿਹੀ ਅਣਗਹਿਲੀ ਦੇ ਨਾਲ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ ਇਸ ਲਈ ਤੁਸੀਂ ਸਭ ਤੋਂ ਪਹਿਲਾਂ ਅਰਥ ਜਰੂਰੀ ਚੈੱਕ ਕਰੋ ਕਿਉਂਕਿ ਕੋਈ ਵੀ ਜਦੋਂ ਇਸ ਤਰ੍ਹਾਂ ਦੇ ਟਰਾਂਸਫਾਰਮਰਾਂ ਨੂੰ ਜਦੋਂ ਪੰਜ ਕੁ ਸਾਲ ਲੱਗੇ ਨੂੰ ਹੋ ਜਾਂਦੇ ਹਨ, ਉਸ ਤੋਂ ਬਾਅਦ ਜੋ ਉਸਦਾ ਨਿਊਟ੍ਰਲ  ਦਾ ਅਰਥ ਕੀਤਾ ਹੁੰਦਾ ਹੈ ਉਹ ਮਿੱਟੀ ਪਾਣੀ ਲੱਗਣ ਦੇ ਨਾਲ ਜੰਗਾਲ ਲੱਗਣ ਕਾਰਨ ਉਹ ਟੁੱਟ ਜਾਂਦਾ ਹੈ| ਜਿਸ ਦੇ ਕਾਰਨ ਇਸ  ਤਰਾਂ ਦੀਆਂ ਪ੍ਰੋਬਲਮਾਂ ਆ ਸਕਦੀਆਂ ਹਨ ਬਾਕੀ ਅੱਜਕੱਲ੍ਹ ਸਿਲੰਡਰ ਵਾਲੇ ਅਰਥ ਆਪਾਂ ਨੂੰ ਮਿਲ ਜਾਂਦੇ ਹਨ ਉਹ ਤਕਰੀਬਨ ਆਪਾ ਸੱਤ ਅੱਠ ਫੁੱਟ ਬਾਂਸ  ਬੋਕੀ ਦੇ ਨਾਲ ਟੋਆ ਕੱਢ ਕੇ ਉਹਦੇ ਵਿੱਚ ਕੈਮੀਕਲ ਪਾ ਕੇ ਉਹ ਅਰਥ ਹੋ ਜਾਂਦਾ ਹੈ | ਇਸ ਅਰਥ ਦਾ ਜੋ ਰਿਜ਼ਲਟ ਹੈ ਉਹ ਵੀ ਬਹੁਤ ਵਧੀਆ ਹੈ, ਜੇ ਤੁਹਾਡੇ ਟਰਾਂਸਫਾਰਮਰ ਦਾ ਅਰਥ ਟੁੱਟਿਆ  ਹੋਇਆ ਹੈ ਤਾਂ ਤੁਸੀਂ ਕੈਮੀਕਲ ਵਾਲਾ ਅਰਥ ਕਰਵਾਓ |ਇਸ ਵਿੱਚ ਸਾਨੂੰ ਵੀ ਕਾਫ਼ੀ ਪ੍ਰੋਬਲਮਾਂ ਆਇਆ ਸੀ ਤੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ ,ਤੁਸੀਂ ਇਹ ਪੂਰਾ ਫਾਲਟ ਇਸ ਵਿਚ ਜਾ ਕੇ ਵੇਖ ਸਕਦੇ ਹੋ ਵੀਡੀਓ ਹੇਠਾਂ ਹੈ

Leave a Comment