ਬੈਟਰੀ ਵਾਲੀਆਂ ਸਕੂਟਰੀਆਂ ਫੇਲ ਹੋਣ ਦੇ ਕੀ ਕਾਰਨ ਸਨ,ਆਓ ਜਾਣੀਏ

ਅੱਜਕਲ੍ਹ ਪੈਟਰੋਲ ਦੀਆਂ ਕੀਮਤਾਂ ਅਸਮਾਨ ਵਿੱਚ ਪਹੁੰਚ ਗਈਆਂ ਹਨ,ਅਤੇ ਜੇ ਇਸ ਤਰ੍ਹਾਂ ਹੀ ਇਹ ਮਹਿੰਗਾ ਹੁੰਦਾ ਰਿਹਾ ਤਾਂ ਜਲਦੀ ਹੀ ਇਹ 100 ₹ ਲੀਟਰ ਨੂੰ ਪਹੁੰਚ ਜਾਣਾ, ਅਤੇ ਜੇ ਆਪਾਂ ਆਪਣੇ ਮੋਟਰ ਸਾਈਕਲ ਦੀ ਗੱਲ ਕਰੀਏ ਤਾਂ ਇੱਕ 100 ਸੀ ਸੀ ਵਾਲਾ ਮੋਟਰ ਸਾਈਕਲ ਤਕਰੀਬਨ 2.5 ਰੁਪਏ ਪ੍ਰਤੀ ਕਿਲੋਮੀਟਰ ਦਾ ਖ਼ਰਚ ਪੈਂਦਾ ਹੈ,ਅੱਜ ਕੱਲ ਹਰ ਬੰਦਾ ਇਹ ਸੋਚਦਾ ਕਿ ਇਸ ਖ਼ਰਚੇ ਨੂੰ ਕਿਵੇਂ ਘੱਟ ਕਰੀਏ? ਜੇ ਸਾਈਕਲ ਦੀ ਗੱਲ ਕਰਦੇ ਹਾਂ ਤਾਂ ਇਨ੍ਹਾਂ ਸਮਾਂ ਕਿਸੇ ਕੋਲ ਨਹੀਂ,ਅਤੇ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਬਿਜ਼ਲੀ ਤੇ ਚੱਲਣ ਵਾਲੇ ਸਕੂਟਰ ਦੀ,ਇਹ ਸਕੂਟਰ ਅੱਜ ਤੋਂ ਕੋਈ 10 ਸਾਲ ਪਹਿਲਾਂ ਪੰਜਾਬ ਵਿੱਚ ਆਏ ਸਨ।ਪਰ ਇਹ ਸਾਰੇ ਫੇਲ ਹੋ ਗਏ ਅਤੇ ਜਿਨ੍ਹਾਂ ਨੇ ਉਸ ਸਮੇ 30 ਤੋ 40 ਹਜ਼ਾਰ ਇਸ ਉਪਰ ਖਰਚੇ ਸਨ ,ਬਾਅਦ ਵਿਚ ਉਹਨਾਂ ਨੇ 1500 ਦੇ ਹਿਸਾਬ ਨਾਲ ਕਬਾੜ ਵਾਲੇ ਨੂੰ ਦੇਣੇ ਪਏ।ਇਸ ਦਾ ਫੇਲ ਹੋਣ ਦਾ ਕਾਰਨ ਕੀ ਸੀ? ਇਹ ਫੇਲ ਹੋਏ ਬੈਟਰੀ ਤੋਂ ਕਿਉਂਕਿ ਇਹਨਾਂ ਵਿੱਚ ਲੈਡ ਐਸਿਡ ਬੈਟਰੀ ਵਰਤੀ ਗਈ ਸੀ,ਜੋ ਕੇ ਇਕ ਸਾਲ ਜਾ ਡੇਢ ਸਾਲ ਵਿਚ ਹੀ ਖ਼ਰਾਬ ਹੋ ਜਾਂਦੀ ਸੀ,ਇੱਕ ਸਕੂਟਰ ਵਿੱਚ 4 ਬੈਟਰੀਆਂ ਦਾ ਸੈੱਟ ਹੁੰਦਾ ਹੈ 12×4 =48 ਵੋਲਟ ਉੱਪਰ ਇਹ ਚਲਦੀ ਸੀ, ਅਤੇ ਜਦੋਂ ਇਸਦੀ ਬੈਟਰੀ ਖ਼ਰਾਬ ਹੁੰਦੀ ਸੀ ਤਾਂ ਇਹ 12 ਹਜ਼ਾਰ ਰੁਪਏ ਵਿੱਚ ਨਵਾਂ ਸੈੱਟ ਰਖਾਉਣਾ ਪੈਂਦਾ ਸੀ,ਇਸ ਦੇ ਮੁਕਾਬਲੇ ਮੋਟਰਸਾਈਕਲ ਨੇ ਤਾਂ ਸਾਲ ਵਿੱਚ ਦੀ ਇਨ੍ਹਾਂ ਤੇਲ ਵੀ ਨਹੀਂ ਖਾਣਾ ਸੀ,ਇਸ ਲਈ ਲੋਕਾਂ ਨੂੰ ਕਬਾੜ ਵਾਲੀ ਨੂੰ ਮੁਫ਼ਤ ਦੇ ਮੁੱਲ ਵੇਚਣੀਆਂ ਪੈ ਗਈਆਂ, ਪਰ ਅੱਜ ਕਲ ਤਕਨੀਕ ਬਦਲ ਗਈ ਹੈ।ਅੱਜਕਲ੍ਹ ਲੈਡ ਐਸਿਡ ਦੀ ਜਗਹ ਲੀਥੀਐਮ ਵਾਲੀ ਬੈਟਰੀ ਲੈ ਰਹੀ ਹੈ,ਅੱਜਕਲ੍ਹ ਜੋ ਸਕੂਟਰ ਆ ਰਹੇ ਨੇ ਉਹਨਾਂ ਵਿੱਚ ਜ਼ਿਆਦਾ ਇਹ ਹੀ ਬੈਟਰੀ ਆ ਰਹੀ ,ਕਿਉਂਕਿ ਇਕ ਤਾਂ ਇਸ ਦੀ ਲਾਈਫ ਜ਼ਿਆਦਾ ਹੁੰਦੀ ਹੈ ਅਤੇ ਦੂਸਰਾ ਇਹ ਵਜ਼ਨ ਵਿੱਚ ਕਾਫ਼ੀ ਘੱਟ ਹੁੰਦੀ ਹੈ,ਪਰ ਕੀਮਤ ਇਸ ਦੀ ਅਜੇ ਥੋੜੀ ਜਿਆਦਾ ਹੈ ,ਪਰ ਆਉਣ ਵਾਲੇ ਸਮੇਂ ਵਿੱਚ ਇਸ ਦੀ ਕੀਮਤ ਘੱਟ ਜਾਵੇਗੀ,ਜੇ ਇਹ ਤਕਨੀਕ ਵਾਲੀ ਬੈਟਰੀ ਕਾਮਯਾਬ ਹੁੰਦੀ ਹੈ ਤਾਂ ਲੋਕਾਂ ਦਾ ਪੈਟਰੋਲ ਦਾ ਖਰਚ ਕਾਫ਼ੀ ਘੱਟ ਜਾਵੇਗਾ, ਕਿਉਕਿ ਇਹ ਸਕੂਟਰ ਤਕਰੀਬਨ 10 ਰੁਪਏ ਵਿੱਚ 70 ਕਿਲੋਮੀਟਰ ਦੂਰ ਚੱਲ ਜਾਂਦੇ ਹਨ।ਜਿਆਦਾ ਜਾਣਕਾਰੀ ਇਸ ਵੀਡੀਓ ਵਿੱਚ ਵੇਖ ਸਕਦੇ ਹੋ।

ਕਿਰਪਾ ਕਰੇ ਸਾਡੇ ਪੇਜ਼ ਨੂੰ ਫਾਲੋ ਕਰ ਲਓ ਇਸ ਤਰ੍ਹਾਂ ਦੀ ਸਹੀ।ਜਾਣਕਾਰੀ ਲੈਣ।ਲਈ ਕਿਉਕਿ ਇਹੋ ਜਿਹੀ ਜਾਣਕਾਰੀ ਕੋਈ ਹੋਰ ਨਹੀਂ ਦੇਵੇਗਾ।

Leave a Comment