ਮਹਿੰਗੀ ਲਗਜ਼ਰੀ ਕਾਰ ਜਿੰਨੇ ਫ਼ੀਚਰ ਪਾ ਦਿੱਤੇ ਇਸ ਬੈਟਰੀ ਵਾਲੇ ਸਕੂਟਰ ਵਿੱਚ ,ਆਓ ਜਾਣੀਏ ਇਸ ਦੀ ਕੀਮਤ ,ਫ਼ੀਚਰ ਅਤੇ ਹੋਰ ਬਹੁਤ ਕੁੱਛ

ਸਤਿ ਸ੍ਰੀ ਅਕਾਲ ਜੀ ਅੱਜ ਦੀ ਪੋਸਟ ਹੈ ਖਾਸ ਕਰਕੇ ਬੈਟਰੀ ਤੇ ਚੱਲਣ ਵਾਲੇ ਓਲਾ ਸਕੂਟਰ ਦੇ ਬਾਰੇ ਵਿੱਚ।ਇਸ ਦੀ ਪੂਰੀ ਤਰਾਂ ਡਿਟੇਲ ਨਾਲ ਵੀਡੀਓ ਵੀ ਬਣੀ ਹੋਈ ਹੈ ਪੰਜਾਬੀ ਭਾਸ਼ਾ ਵਿਚ, ਤੁਸੀਂ ਵੀਡੀਓ ਇਸ ਪੋਸਟ ਦੇ ਹੇਠਾਂ ਜਾ ਕੇ ਵੇਖ ਸਕਦੇ ਹੋ।ਇਸ ਸਕੂਟਰ ਦੀ ਕੀਮਤ ਕੀਮਤ ਕਿੰਨੀ ਹੈ,ਕਿੰਨੇ ਇਸ ਵਿੱਚ ਫ਼ੀਚਰ ਹਨ,ਕਿੰਨੀ ਇਸ ਦੀ ਏਵਰੇਜ ਹੈ,ਕਿੰਨੀ ਸਪੀਡ ਹੈ,ਬੈਟਰੀ ਕਿੰਨੇ ਸਮੇਂ ਵਿੱਚ ਚਾਰਜ ਹੋ ਜਾਵੇਗੀ,ਕਿੰਨਾ ਵਜਨ ਖਿਚੇਗਾ,ਬਹੁਤ ਸਾਰੇ ਆਪਣੇ ਦਿਮਾਗ ਵਿੱਚ ਇਹੋ ਜਿਹੇ ਸਵਾਲ ਹੁੰਦੇ ਹਨ,ਕਿਸੇ ਵੀ ਇਹੋ ਜਿਹੀ ਚੀਜ ਬਾਰੇ ਜੋ ਨਵੀਂ ਨਵੀਂ ਬਜ਼ਾਰ ਵਿੱਚ ਆਉਂਦੀ ਹੈ।ਅੱਜ ਤੁਹਾਨੂੰ ਇਸ ਬਾਰੇ ਕਾਫੀ ਜਵਾਬ ਮਿਲ ਜਾਣਗੇ,ਬਾਕੀ ਕਿਸੇ ਵੀ ਚੀਜ਼ ਦੇ ਚੱਲਣ ਤੋਂ ਬਾਅਦ ਹੀ ਪਤਾ ਲਗਦਾ ਹੁੰਦਾ ਹੈ ਕਿ ਇਹ ਕਿੰਨਾ ਕੁ ਕਾਮਯਾਬ ਹੈ ,ਪਰ ਅੱਜ ਜੋ ਕੁਛ ਕੰਪਨੀ ਕਹਿ ਰਹੀ ਹੈ ਉਸ ਬਾਰੇ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਕਿਸੇ ਵੀ ਚੀਜ਼ ਦੀ ਆਪਾਂ ਪਹਿਲਾਂ ਕੀਮਤ ਜਾਨਣਾ ਚਾਉਂਦੇ ਹਾਂ ਕਿ ਇਹ ਆਪਣੀ ਜੇਬ ਦੇ ਮੁਤਾਬਿਕ ਹੈ ਜਾਂ ਨਹੀਂ,ਸੋ ਇਸ ਸਵਾਲ ਦਾ ਜਵਾਬ ਹੈ ਕਿ ਇਹ ਦੋ ਤਰ੍ਹਾਂ ਦਾ ਤੁਹਾਨੂੰ ਮਿਲੇਗਾ ਇੱਕ ਦੀ ਕੀਮਤ ਹੈ 100000 ਇੱਕ ਲੱਖ ਰੁਪਏ, ਅਤੇ ਦੂਸਰੇ ਦੀ ਕੀਮਤ ਹੈ ਇਕ ਲੱਖ ਤੀਹ ਹਜ਼ਾਰ ਰੁਪਏ,ਸ਼ੋ ਰੂਮ ਕੀਮਤ ਇਸ ਦੀ ਕਾਪੀ ਦਾ ਖਰਚ ਅਲੱਗ ਹੋਵੇਗਾ , ਇਸ ਦੀ ਬੁਕਿੰਗ ਕਰਨੀ ਪਵੇਗੀ ਉਸ ਤੋਂ ਬਾਅਦ ਵਿੱਚ ਤੁਹਾਡਾ ਨੰਬਰ ਆਵੇਗਾ,ਕੰਪਨੀ ਦਾ ਕਹਿਣਾ ਹੈ ਹੈ ਅਸੀਂ 2 ਸੈਕੰਡ ਵਿੱਚ ਇੱਕ ਸਕੂਟਰ ਤਿਆਰ ਕਰਾਂਗੇ । ਇੱਕ ਸਾਲ ਵਿੱਚ ਕੰਪਨੀ ਇੱਕ ਕਰੋੜ ਸਕੂਟਰ ਤਿਆਰ ਕਰੇਗੀ, ਵੈਸੇ ਇਹ ਚੀਨ ਦੇ ਸਕੂਟਰ ਹਨ ਪਰ ਹੁਣ ਇਹ ਤਿਆਰ ਭਾਰਤ ਵਿੱਚ ਹੋਣਗੇ। ਇਸ ਵਿਚ 8500 ਵਾਟ ਦੀ ਮੋਟਰ ਲੱਗੀ ਹੋਈ ਹੈ,ਅਤੇ 4000 ਵਾਟ ਦੀ ਲੀਥੀਐਮ ਬੈਟਰੀ ਲੱਗੀ ਹੋਈ ਹੈ, ਇਹ ਦੋਵੇਂ ਕੁੱਛ ਪਾਵਰ ਫੁਲ ਹੋਣ ਕਰਕੇ ਇਹ ਸਕੂਟਰ ਜ਼ੀਰੋ ਤੋਂ 40 ਕਿਲੋਮੀਟਰ ਦੀ ਸਪੀਡ ਸਿਰਫ਼ 3 ਸੈਕੰਡ ਵਿੱਚ ਫੜ ਲੈਂਦਾ, ਬੈਕ ਗੇਅਰ ਵੀ ਲੱਗਾ ਹੋਇਆ, ਇਸ ਵਿੱਚ ਕਰੂਜ਼ ਵੀ ਲਗਾਇਆ ਗਿਆ ਜੋ ਮਹਿੰਗੀ ਗੱਡੀ ਵਿੱਚ ਹੁੰਦਾ,ਸਪੀਡੋ ਮੀਟਰ ਦੀ ਜਗ੍ਹਾਂ ਤੇ 7 ਇੰਚ ਦੀ ਟੱਚ ਸਕਰੀਨ ਲਾਈ ਗਈ ਹੈ, ਜਿਸ ਵਿੱਚ ਇੰਨੇ ਫ਼ੀਚਰ ਹਨ ਇਥੇ ਲਿਖੇ ਨਹੀਂ ਜਾ ਸਕਦੇ ਇਹ ਫ਼ੀਚਰ ਕੀ ਹਨ ਹੇਠਾਂ ਵੀਡੀਓ ਵਿੱਚ ਜਰੂਰ ਵੇਖਿਓ,ਇੱਕ ਵਾਰ ਫੁੱਲ ਚਾਰਜ ਕਰਨ ਨਾਲ 180 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੇ ਹੋ, ਇਹ 6 ਘੰਟੇ ਵਿੱਚ ਫੁੱਲ ਚਾਰਜ ਹੁੰਦਾ ,ਇੰਨੇ ਸਮੇ ਵਿੱਚ ਇਹ 4 ਯੂਨਿਟਾਂ ਖਾ ਜਾਂਦਾ ,ਤਕਰੀਬਨ 40 ਰੁਪਏ ਦੀ ਬਿਜ਼ਲੀ ਖਾ ਜਾਂਦਾ। ਆਉਣ ਵਾਲੇ ਸਮੇਂ ਵਿਚ ਓਲਾ ਕੰਪਨੀ ਅਲੱਗ ਅਲੱਗ ਸ਼ਹਿਰਾਂ ਵਿੱਚ ਚਾਰਜਿੰਗ ਪੁਆਇੰਟ ਦੇਵੇਗੀ ਫਿਰ ਇਸ ਦੀ ਬੈਟਰੀ 30 ਮਿੰਟਾਂ ਵਿੱਚ ਫੁੱਲ ਹੋ ਜਾਵੇਗੀ,ਇਸ ਵਿੱਚ ਇੱਕ ਹੋਰ ਸਿਰਾ ਫ਼ੀਚਰ ਹੈ ਜੇ ਤੁਸੀਂ ਇਸਨੂੰ ਚੁੱਪ ਚਲਾਉਣਾ ਤਾਂ ਠੀਕ ਹੈ ਜੇ ਨਹੀਂ ਤਾਂ ਦੁਨੀਆਂ ਦੇ ਜਿਸ ਵੀ ਮੋਟਰਸਾਈਕਲ ਦੀ ਆਵਾਜ਼ ਤੁਹਾਨੂੰ ਪਸੰਦ ਹੈ ਉਹ ਆਵਾਜ਼ ਸੈੱਟ ਕਰਕੇ ਨਜਾਰੇ ਲੈ ਸਕਦੇ ਹੋ, ਤੁਸੀਂ ਸਾਰੇ ਫ਼ੀਚਰ ਜਾਨਣ ਲਈ ਪੂਰੀ ਵੀਡੀਓ ਵੇਖਿਓ, ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗ ਰਿਹਾ ਹੈ ਪੋਸਟ ਨੂੰ ਅੱਗੇ ਸ਼ੇਅਰ ਜਰੂਰ ਕਰੋ,ਸਾਨੂੰ ਫਾਲੋ ਵੀ ਕਰਿਓ,ਧੰਨਵਾਦ ਜੀ

Leave a Comment