ਹੁਣ ਆਉਣਗੇ ਨਜ਼ਾਰੇ ,ਢਾਈ ਕੁ ਰੁਪਏ ਖ਼ਰਚ ਕੇ ਇਹ ਸਾਇਕਲ ਚਲੇਗਾ 30 ਕਿਲੋਮੀਟਰ,ਕਸਰਤ ਅਤੇ ਪੈਸੇ ਦੀ ਬੱਚਤ ਇੱਕੋ ਸਮੇਂ

ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲਾਗ ਵਿੱਚ ਆਪਾਂ ਜੋ ਗੱਲ ਕਰ ਰਹੇ ਹਾਂ ਉਹ ਹੈ ਬਿਜ਼ਲੀ ਵਾਲੇ ਸਾਇਕਲ ਦੀ।ਮੈਂ ਇਸ ਦੀ ਵੀਡੀਓ ਆਪਣੇ ਫੇਸਬੁੱਕ ਪੇਜ਼ ਅਤੇ ਯੂ ਟਿਊਬ ਚੈੱਨਲ ਤੇ ਪਾਈ ਹੋਈ ਹੈ।ਜੇ ਤੁਸੀਂ ਵੀਡੀਓ ਵੇਖਣੀ ਹੈ ਤਾਂ ਇਸ ਪੋਸਟ ਦੇ ਹੇਠਾਂ ਇਹ ਵੀਡੀਓ ਵੇਖ ਸਕਦੇ ਹੋ।ਅੱਜ ਤੋਂ ਦੋ ਸਾਲ ਪਹਿਲਾਂ ਮੈਂ ਇੱਕ ਸਾਦੇ ਸਾਇਕਲ ਤੇ ਮੋਟਰ ਲਾਈ ਸੀ।ਜੋ ਕਿ ਬਹੁਤ ਵਧੀਆ ਚੱਲ ਰਿਹਾ ਹੈ,ਪਰ ਉਸ ਨੂੰ ਬਣਾਉਣ ਵਿੱਚ ਕਾਫ਼ੀ ਮੁਸ਼ਕਿਲ ਆਉਂਦੀ ਸੀ,ਬਣਾਉਣਾ ਅਉਖਾ ਨਹੀਂ ਸੀ ਪਰ ਬਣਾਉਣ ਵਾਲੇ ਮਿਸਤਰੀ ਨਹੀਂ ਮਿਲਦੇ ਸਨ,ਅਤੇ ਜੇ ਕੋਈ ਬਣਾ ਵੀ ਦਿੰਦਾ ਸੀ ਤਾਂ ਉਸਦਾ ਖ਼ਰਚ 15000 ਤੋਂ ਜਿਆਦਾ ਆ ਜਾਂਦਾ ਸੀ ਲੇਬਰ ਪਾ ਕੇ,ਇਹ ਖ਼ਰਚ ਚੈਨ ਡਰਾਈਵ ਮੋਟਰ ਅਤੇ ਸਾਦੀ ਬੈਟਰੀ ਨਾਲ ਆਉਂਦਾ ਸੀ,

ਜੇ ਕਿਸੇ ਨੇ ਹੱਬ ਮੋਟਰ ਅਤੇ ਲੀਥੀਐਮ ਬੈਟਰੀ ਲਗਾਈ ਹੈ ਤਾਂ ਉਸਨੂੰ ਇਹ 22000 ਤੋਂ ਜਿਆਦਾ ਪੈ ਰਿਹਾ ਹੈ। ਮੈਂ ਇੱਥੇ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰ ਰਿਹਾ ਮੈਂ ਜੋ ਅਸਲੀਅਤ ਹੈ ਇਹ ਦੱਸ ਰਿਹਾ,ਹੁਣ ਹੀਰੋ ਨੇ ਇਹ ਸਾਇਕਲ ਬਣਾਇਆ ਹੈ,ਜਿਸ ਵਿੱਚ ਹੱਬ ਮੋਟਰ ਅਤੇ 36 ਵੋਲਟ ਦੀ ਲੀਥੀਐਮ ਬੈਟਰੀ ਲਗਾਈ ਹੈ।ਇਹ ਵਾਲਾ ਸਾਇਕਲ ਤੁਹਾਨੂੰ 18000 ਦਾ ਮਿਲੇਗਾ,ਇਹ ਸਾਇਕਲ ਪੈਡਲ ਮਾਰਨ ਤੋਂ ਚੱਲਦਾ ਹੈ,ਪਰ ਪੈਡਲ ਤੇ ਬਿਲਕੁੱਲ ਜੋਰ ਨਹੀਂ ਲੱਗਦਾ, ਬਹੁਤ ਹੋਲੀ ਹੋਲੀ ਪੈਡਲ ਮਾਰਨੇ ਹਨ ਤੇ ਸਾਇਕਲ 20 km ਦੀ ਸਪੀਡ ਤੋਂ ਜਿਆਦਾ ਭੱਜਦਾ,ਇਸ ਵਿੱਚ ਤਿੰਨ ਮੋਡ ਹਨ ਲੋਅ ਇਸ ਤੇ ਇਹ 10km ਦੀ ਸਪੀਡ ਤੇ ਚਲਦਾ,ਉਸਤੋਂ ਬਾਅਦ ਮੀਡੀਅਮ ਇਸ ਤੇ ਇਹ ਤਕਰੀਬਨ 16 km ਦੀ ਸਪੀਡ ਤੇ ਚੱਲਦਾ,

ਅਤੇ ਇਕ ਹੈ ਹਾਈ ਜਿਸ ਵਿੱਚ ਇਸ ਦੀ ਸਪੀਡ 22 km ਤੱਕ ਜਾ ਸਕਦੀ ਹੈ।ਇੱਕ ਵਾਰ ਫੁੱਲ ਚਾਰਜ ਕਰਨ ਨਾਲ ਇਹ 30 ਕਿਲੋਮੀਟਰ ਦੀ ਦੂਰੀ ਤਕ ਜਾ ਸਕਦਾ,ਅਤੇ ਉਸ ਤੋਂ ਬਾਅਦ ਇਸ ਦੀ ਬੈਟਰੀ ਚਾਰਜ ਕਰਨੀ ਪਵੇਗੀ।ਜਿਸਨੂੰ 4 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ ,ਇੰਨੇ ਸਮੇਂ ਵਿੱਚ ਇਹ ਤਕਰੀਬਨ 3 ਕੁ ਰੁਪਏ ਦੀ ਬਿਜ਼ਲੀ ਖਾ ਜਾਵੇਗਾ।ਜੇ ਕਰ ਤੁਹਾਡੇ ਸਾਇਕਲ ਦੀ ਬੈਟਰੀ ਡਾਉਣ ਵੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਤੁਸੀਂ ਆਮ ਸਾਈਕਲ ਵਾਂਗ ਚਲਾ ਸਕਦੇ ਹੋ, ਇਸ ਬੈਟਰੀ ਦੀ ਲਾਈਫ ਤਕਰੀਬਨ 4 ਕੁ ਸਾਲ ਹੈ ਉਸਤੋਂ ਬਾਅਦ  ਬੈਟਰੀ ਬਦਲਣੀ ਪਵੇਗੀ ਜਿਸਦੀ ਕੀਮਤ ਅੰਦਾਜਨ 6 ਕੁ ਹਜ਼ਾਰ ਰੁਪਏ ਹੋ ਸਕਦੀ ਹੈ ,

ਇਸ ਵਿੱਚ ਕੁੱਛ ਕੁ ਕਮੀਆਂ ਵੀ ਹਨ ਸਭ ਤੋਂ ਪਹਿਲਾਂ ਇਸ ਦਾ ਸਟੈਂਡ ਬਹੁਤ ਹਲਕਾ ਹੈ,ਤੁਸੀਂ ਜਦੋਂ ਵੀ ਇਹ ਖਰੀਦੋ ਇਸ ਦਾ ਸਟੈਂਡ ਚੇਂਜ ਕਰਵਾਓ,ਇਸ ਦਾ ਪਿਛਲਾ ਟਾਇਰ ਵੀ ਚੇਂਜ ਕਰਵਾ ਦੇਣਾ ਉਹ ਵੀ ਬਹੁਤ ਹਲਕਾ ਹੈ,ਇਸ ਵਿੱਚ ਰਾਤ ਲਈ ਲਾਇਟ ਦਾ ਕੋਈ ਪ੍ਰਬੰਧ ਨਹੀਂ ਕੀਤਾ,ਇੱਕ ਇਸ ਵਿੱਚ ਮੋਬਾਇਲ ਚਾਰਜਰ ਦਾ ਵੀ ਪੋਂਇੰਟ ਲਗਾ ਦੇਣਾ ਚਾਹੀਦਾ ਸੀ,ਤੁਸੀਂ ਇਹ ਮੰਨ ਕੇ ਚਲੋ ਕੇ ਤੁਹਾਨੂੰ ਇਹ 19000 ਵਿੱਚ ਪਵੇਗਾ,ਟਾਇਰ ਅਤੇ ਸਟੈਂਡ ਬਦਲਾ ਕੇ,ਜੇ ਤੁਸੀਂ ਮੇਰੇ ਵਾਂਗ ਡੱਬਾ ਬੰਦ ਲਿਆ ਤਾਂ ਮਿਸਤਰੀ ਕੋਲੋ ਟਿਪ ਟਾਪ ਵੀ ਕਰਵਾਉਣਾ ਪਵੇਗਾ,ਕਿਉਂਕਿ ਇਸਦੇ ਸਾਰੇ ਨਟ ਬੋਲਟ ਢਿੱਲੇ ਹੀ ਮਿਲਣਗੇ,ਬਾਕੀ ਤੁਸੀਂ ਪੂਰੀ ਵੀਡੀਓ ਵੇਖੋ ਜੇ ਇਹ ਪੋਸਟ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਬਹੁਤ ਧੰਨਵਾਦ ਜੀ।

Leave a Comment