ਅੱਜ ਤੋਂ ਬਾਅਦ ਤੁਹਾਨੂੰ ਬਿਜਲੀ ਤੋਂ ਕਦੇ ਕਰੰਟ ਨਹੀਂ ਲੱਗੇਗਾ ਬਹੁਤ ਕੰਮ ਦੀਆਂ ਜੋ ਤੁਹਾਨੂੰ ਕੋਈ ਨਹੀਂ ਦੱਸੇਗਾ

ਦੋਸਤੋ ਕਿਸੇ ਵੀ ਘਰੇਲੂ ਜਿੰਦਗੀ ਅਤੇ ਇੰਡਸਟਰੀ ਦੇ ਚੱਲਣ ਲਈ ਲਈ ਬਿਜਲੀ ਸਭ ਤੋਂ ਅਹਿਮ ਵਿਸ਼ਾ ਹੈ। ਬਿਜਲੀ ਚੱਲਣ ਦੇ ਨਾਲ ਨਾਲ ਬਿਜਲੀ ਤੋਂ ਸੁਰੱਖਿਆ ਉਸ ਤੋਂ ਵੀ ਵੱਡਾ ਵਿਸ਼ਾ ਹੈ ਕਿਓਂਕਿ ਜਦੋਂ ਵੀ ਬਿਜਲੀ ਨਾਲ ਕੋਈ ਦੁਰਘਟਨਾ ਹੁੰਦੀ ਹੈ ਤਾਂ ਭਾਰੀ ਜਾਨ ਮਾਲ ਦੇ ਨੁਕਸਾਨ ਹੋ ਜਾਂਦਾ ਹੈ। ਇਸ ਸਭ ਕੁੱਝ ਤੋਂ ਬਚਣ ਦਾ ਸਭ ਤੋਂ ਨੇੜਲਾ ਤਰੀਕਾ ਹੈ *ਅਰਥ*ਅਰਥ ਵਾਰੇ ਕਿਹਾ ਜਾਂਦਾ ਹੈ ਇਕ ਅਰਥ,ਅਰਥ,ਅਰਥ ਵਰਨਾ ਅਨਰਥ, ਜਿਆਦਾਤਰ ਲੋਕ ਚਾਲੂ ਕਿਸਮ ਦੀਆਂ ਤੇ ਸਸਤੀਆਂ ਅਰਥਾਂ ਕਰਵਾਉਣ ਵਿਚ ਯਕੀਨ ਰੱਖਦੇ ਹਨ, ਜਿਆਦਾਤਰ ਘਰਾਂ ਕੋਠੀਆਂ ਵਿਚ ਅਰਥ ਕਰਵਾਉਣਾ ਦੂਰ ਦੀ ਗੱਲ ਫਿਟਿੰਗ ਵਿਚ ਅਰਥ ਦੀ ਤਾਰ ਵੀ ਨਹੀਂ ਪਾਈ ਹੁੰਦੀ ਜਾਂ ਬਾਅਦ ਵਿਚ ਇਨਵਰਟਰ ਵਗੈਰਾ ਲਈ ਵਰਤ ਲਈ ਜਾਂਦੀ ਹੈ ਜਦੋ ਕਿ ਇਹ ਸਾਡੀ ਲਾਈਫ ਲਾਈਨ ਤਾਰ ਹੁੰਦੀ ਹੈ, ਫਿਟਿੰਗ ਵਿੱਚ ਇਸ ਤਾਰ ਦਾ ਰੰਗ ਹਰਾ ਹੁੰਦਾ ਹੈ ਅਤੇ ਤਕਰੀਬਨ ਇਸ ਨੂੰ ਫਾਲਤੂ ਫਾਰਮੇਲਟੀ ਸਮਝ ਕੇ ਹੀ ਪਾਇਆ ਜਾਂਦਾ ਹੈ।ਜਦੋ ਕਿ ਅਰਥ ਦੀ ਮਹੱਤਤਾ ਏਨੀ ਕੁ ਹੈ ਕਿ ਛੋਟੀ ਤੋਂ ਛੋਟੀ ਮਸ਼ੀਨ ਲਈ ਵੀ ਘੱਟੋ ਘੱਟ ਦੋ ਅਰਥਾਂ ਜਰੂਰੀ ਹੁੰਦੀਆਂ ਹਨ ਤਾਂ ਕਿ ਇੱਕ ਅਰਥ ਪਹਿਲ ਹੋਣ ਦੀ ਸੂਰਤ ਵਿਚ ਦੂਜੀ ਅਰਥ ਕੰਮ ਸੰਭਾਲ ਲਵੇ , ਕਿਸੇ ਵੀ ਸਮੇ ਮਸ਼ੀਨ ਤੋਂ ਅਰਥ ਦੀ ਗੈਰਹਾਜਰੀ ਨਹੀਂ ਹੋਣੀ ਚਾਹੀਦੀ। ਅਰਥਾਂ ਨੂੰ ਸਮੇ ਸਮੇਂ ਸਿਰ (ਘੱਟੋ ਘੱਟ ਸਾਲ ਇੱਕ ਵਾਰ) ਵਿੱਚ ਅਰਥ ਟੈਸਟਰ ਨਾਲ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ, ਅਰਥ ਦੀ ਰੀਡਿੰਗ ਚਾਰ ਓਹਮ ਤੋਂ ਕਦੀ ਵੱਧ ਨਹੀਂ ਹੋਣੀ ਚਾਹੀਦੀ। ਹਰ ਮਹੀਨੇ ਅਰਥਾਂ ਨੂੰ ਪਾਣੀ ਨਾਲ ਰੀਚਾਰਜ ਕਰਦੇ ਰਹਿਣਾ ਚਾਹੀਦਾ ਹੈ।ਹਰ ਇੱਕ ਘਰੇਲੂ ਉਪਕਰਣ ( ਪ੍ਰੈਸ, ਪੱਖੇ , ਕੂਲਰ, ਮਿਕਸੀ,ਫਰਿੱਜ, ਏਸੀ ਤੇ ਹੋਰ ਸਾਰੀਆਂ ਵਸਤੂਆਂ ਜਿਨ੍ਹਾਂ ਵਿਚ ਬਾਡੀ ਲੋਹੇ, ਐਲਮੀਨੀਅਮ ਜਾਂ ਕਿਸੇ ਹੋਰ ਧਾਤ ਦੀ ਬਣੀ ਹੋਵੇ )ਵਿੱਚ ਤਿੰਨ ਤਾਰਾਂ ਦੀ ਸਪਲਾਈ ਹੁੰਦੀ ਜਿੰਨਾ ਵਿੱਚੋ ਇੱਕ ਹਰੇ ਰੰਗ ਦੀ ਤਾਰ ਅਰਥ ਲਈ ਹੁੰਦੀ ਹੈ , ਤਿੰਨ ਪਿੰਨ ਟਾਪ ਵਿੱਚੋ ਉਪਰਲੀ ਤੇ ਮੋਟੀ ਪਿੰਨ ਅਰਥ ਲਈ ਹੁੰਦੀ ਹੈ ,ਜੋ ਕਿ ਇਹ ਦਿਖਾਉਂਦੀ ਹੈ ਕਿ ਇਹ ਤਾਰ ਦੀ ਕਿੰਨੀ ਕੁ ਮਹੱਤਤਾ ਹੈ, ਜਿਸਨੂੰ ਕਿ ਅਸੀਂ ਅਕਸਰ ਹੀ ਕੱਟ ਕੇ ਦੋ ਪਿੰਨ ਵਾਲਾ ਟਾਪ ਲਗਾ ਦਿੰਦੇ ਹਾਂ, ਤੇ ਆਪਣੀ ਮੌਤ ਸਹੇੜਦੇ ਹਾਂ। ਦੋ ਪਿੰਨ ਵਾਲਾ ਟਾਪ ਸਿਰਫ ਓਥੇ ਲੱਗ ਸਕਦਾ ਹੈ, ਜਿਥੇ ਕਿ ਉਪਕਰਣ ਹੱਥ ਦੀ ਪਹੁੰਚ ਤੋਂ ਬਾਹਰ ਹੋਵੇ। ਜਿਵੇ ਕੰਧ ਤੇ ਲਟਕਦਾ ਬੱਲਬ। ਘਰ ਦੇ ਵਿੱਚ ਚੰਗੀ ਇੱਕ ਅਰਥ ਵੀ ਕਾਫੀ ਹੈ ਜੋ ਕਿ ਵੀਹ ਕੁ ਫੁੱਟ ਟੋਆ, ਬਾਂਸਬੋਕੀ (ਇਹ ਟੂਲ ਨਲਕੇ ਲਾਉਣ ਵਾਲਿਆਂ ਪਾਸ ਹੁੰਦਾ ਹੈ) ਨਾਲ ਕੱਢ ਕੇ, ਵਿਚਕਾਰ ਪੰਦਰਾਂ ਕੁ ਫੁੱਟ ਦਾ ਇਲੈੱਕਟ੍ਰੋਡ, ਜਿਸ ਉਪਰ ਕਾਪਰ ਜਾਂ ਜਿੰਕ ਕੋਟਿੰਗ ਹੋਈ ਹੁੰਦੀ ਹੈ। ਇਹ ਇਲੈਕਟ੍ਰੋਡ ਬਿਜਲੀ ਦੀਆਂ ਦੁਕਾਨਾਂ ਤੋਂ ਮਿਲ ਜਾਂਦਾ ਹੈ, ਟੋਏ ਵਿਚ ਰੱਖ ਕੇ ਆਲੇ ਦੁਆਲੇ 50 ਕਿਲੋ ਦੇ ਆਸ ਪਾਸ ਅਰਥ ਕੰਪਾਊਂਡ ( ਇਹ ਵੱਖ ਵੱਖ ਕੰਪਨੀਆਂ ਦੀ ਮਿਲਦੀ ਹੈ) ਪਾਣੀ ਨਾਲ ਗਾੜਾ ਘੋਲ ਬਣਾ ਕੇ ਪਾ ਦਿੱਤੀ ਜਾਵੇ। ਬਾਕੀ ਬਚਦੇ ਟੋਏ ਵਿਚ ਰੇਤਾ ਭਰ ਦਿੱਤਾ ਜਾਵੇ ।

ਇਲੈਕਟ੍ਰੋਡ ਦੇ ਨਾਲ ਹੀ ਇੱਕ ਅੱਧੀ ਕੁ ਇੰਚ ਦੀ ਪਾਈਪ ਦਸ ਫੁੱਟ ਡੂੰਘੀ ਰੱਖ ਕੇ ਉਪਰੋਂ ਢੱਕਣ (ਸੋਕਟ) ਲਗਾ ਦਿੱਤਾ ਜਾਵੇ। ਇਸ ਪਾਈਪ ਦੁਆਰਾ ਗਰਮੀਆਂ ਵਿਚ ਮਹੀਨੇ ਕੁ ਦੇ ਫੈਸਲੇ ਤੇ ਪਾਣੀ ਪਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਇਲੈਕਟ੍ਰੋਡ ਪਾਸ ਨਮੀ ਬਣੀ ਰਹਿ ਸਕੇ, ਤਾਂ ਕਿ ਅਰਥ ਆਪਣਾ ਕੰਮ ਬੇਹਤਰ ਕਰ ਸਕੇ।ਕਈ ਲੋਕ ਅਰਥ ਉਪਰ ਬਿਜਲੀ ਚੋਰੀ ਵਗੈਰਾ ਕਰਨ ਦੇ ਮਕਸਦ ਨਾਲ ਲੋਡ ਚਲਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਬਹੁਤ ਹੀ ਖਤਰਨਾਕ ਹੈ। ਇਸ ਨਾਲ ਅਰਥ ਦੀ ਨਮੀ ਵੀ ਬਹੁਤ ਤੇਜੀ ਨਾਲ ਘਟਦੀ ਹੈ ਤੇ ਅਰਥ ਕੰਮ ਕਰਨਾ ਬੰਦ ਕਰ ਸਕਦੀ ਹੈ। ਬੱਸ ਅਰਥ ਮਹਿਜ਼ ਬਿਨਾ ਗੋਲੀ ਦੀ ਬੰਦੂਕ ਬਣ ਕੇ ਰਹਿ ਜਾਂਦੀ ਹੈ ਜੋ ਮੌਕਾ ਪੈਣ ਤੇ ਨਹੀਂ ਚਲਦੀ।ਘਰੇਲੂ ਉਪਕਰਣਾਂ ਨੂੰ ਛੱਡ ਕੇ ਜਦੋ ਅਸੀਂ ਕਮਰਸ਼ੀਅਲ ( ਦੁਕਾਨਾਂ , ਫੈਕਟਰੀਆਂ, ਖੇਤੀਬਾੜੀ ਮੋਟਰਾਂ ) ਵੱਲ ਵਧਦੇ ਹਾਂ ਤਾਂ ਅਰਥ ਦੀਆਂ ਤਾਰਾਂ ਦਾ ਸਾਈਜ਼ ਮੋਟਾ ਵੀ ਹੋ ਜਾਂਦਾ ਹੈ ਅਤੇ ਇੱਕ ਮਸ਼ੀਨ ਨੂੰ ਘੱਟੋ ਘੱਟ ਦੋ ਅਰਥਾਂ ਨਾਲ ਜੁੜਿਆ ਹੋਣਾ ਵੀ ਜਰੂਰੀ ਹੁੰਦਾ ਹੈ. ਕਿਸੇ ਵੀ ਮੋਟਰ, ਸਟਾਰਟਰ, ਕੇਪੇਸਟਰ , ਬਕਸਾ (ਜਿਸ ਉੱਪਰ ਸਾਰੇ ਬਿਜਲੀ ਉਪਕਰਣ) ਫਿੱਟ ਹੁੰਦੇ ਹਨ ਨੂੰ ਲੱਗਣ ਵਾਲੀਆਂ ਦੋਨੋ ਅਰਥਾਂ ਦਾ ਰਸਤਾ ਵੀ ਅਲੱਗ ਅਲੱਗ ਹੋਣਾ ਚਾਹੀਦਾ ਹੈ ਤੇ ਇਹ ਮਸ਼ੀਨ ਉੱਪਰ ਦਿੱਤੇ ਵੱਖਰੇ ਵੱਖਰੇ ਪੁਆਇੰਟਾਂ ਨੂੰ ਲੱਗਿਆਂ ਹੋਣੀਆਂ ਚਾਹੀਦੀਆਂ ਹਨ. ਬਹੁਤ ਸਾਰੇ ਮਕੈਨਿਕ ਵੱਖਰੀਆਂ ਵੱਖਰੀਆਂ ਮਸ਼ੀਨਾਂ ਨੂੰ ਦੋਨੋ ਅਰਥਾਂ ਨਾਲ ਸੀਰੀਜ਼ ਵਿੱਚ ਜੋੜ ਦਿੰਦੇ ਹਨ ਜੋ ਕਿ ਬਹੁਤ ਹੀ ਖਤਰਨਾਕ ਹੈ. ਇਹ ਕੁਨੈਕਸ਼ਨ ਹਮੇਸ਼ਾਂ ਪੈਰਲਲ ਹੀ ਹੋਣੇ ਚਾਹੀਦੇ ਹਨ। ਵੱਡੀਆਂ ਸਥਾਪਤੀਆਂ ਵਿੱਚ ਅਰਥ ਇਲੈਕਟ੍ਰੋਡ ਦੀ ਮੋਟਾਈ (ਡਾਇਆ) ਜਾਂ ਗਿਣਤੀ ਵਧਾਉਣੀ ਪੈ ਸਕਦੀ ਹੈ. ਇੱਕ ਤੋਂ ਦੂਜੀ ਅਰਥ ਦਾ ਫੈਸਲਾ 10 ਫੁੱਟ ਤੋਂ ਹਰਗਿਜ਼ ਨਹੀਂ ਘਟਣਾ ਚਾਹੀਦਾ। ਜੇਕਰ ਬਿਜਲੀ ਵਰਤੋਂ ਏਰੀਏ ਵਿਚ ਟਰਾਂਸਫਾਰਮਰ ਵੀ ਲੱਗਾ ਹੋਵੇ ਤਾਂ ਟਰਾਂਸਫਾਰਮਰ ਲਈ ਚਾਰ ਅਰਥ ਅਲੱਗ ਤੋਂ ਹੋਣੇ ਚਾਹੀਦੇ ਹਨ। ਦੋ ਟਰਾਂਸਫਾਰਮਰ ਦੀ ਬਾਡੀ ਅਤੇ ਪੋਲਾਂ ਉੱਪਰ ਲੱਗੇ ਹੋਏ ਢਾਂਚੇ ਲਈ ਦੋ ਅਰਥ ਹੋਣੇ ਜਰੂਰੀ ਹਨ ਤੇ ਦੋ ਅਰਥ ਟ੍ਰਾੰਸਫਰਮਰ ਦੇ ਨਿਊਟਰਲ ਪੁਆਇੰਟ ਲਈ ਜਰੂਰਤ ਹੁੰਦੀ ਹੈ। ਮੋਟਰ ਸਟਾਰਟਰ ਅਤੇ ਹੋਰ ਸਿਸਟਮ ਲਈ ਦੋ ਅਰਥ ਵੱਖਰੇ ਚਾਹੀਦੇ ਹਨ ਇਹਨਾਂ ਨੂੰ ਕਦੀ ਵੀ ਟਰਾਂਸਫਾਰਮਰ ਦੀਆਂ ਅਰਥਾਂ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ। ਇਹ ਅਤਿਅੰਤ ਖਤਰਨਾਕ ਹੋ ਸਕਦਾ ਹੈ। ਮਤਲਬ ਤਿੰਨ ਹਾਰਸ ਪਾਵਰ ਤੋਂ ਉੱਪਰ ਮੋਟਰ ਅਤੇ ਉਸਦੇ ਟਰਾਂਸਫਾਰਮਰ ਲਈ ਕੁੱਲ ਛੇ ਅਰਥਾਂ ,ਦੋਸਤੋ ਕਿਓਂਕਿ ਗੱਲ ਅਰਥ ਦੀ ਚੱਲ ਰਹੀ ਹੈ ਸੋ ਬਹੁਤ ਸਾਰੇ ਲੋਕਾਂ ਦੇ ਸਵਾਲ ਵੀ ਆ ਰਹੇ ਹਨ, ਇੱਕ ਗੱਲ ਸਾਫ ਹੈ ਕਿ ਸਭ ਤੋਂ ਪਹਿਲਾਂ ਹਰ ਘਰ ਵਿੱਚ ਦੋ ਅਰਥਾਂ ਪਰ ਘੱਟੋ ਘੱਟ ਇੱਕ ਹਰ ਹਾਲ ਹੋਣੀ ਚਾਹੀਦੀ ਹੈ ਜੋ ਕਿ ਤੁਹਾਡੀ ਫਿਟਿੰਗ ਵਿਚ ਪਾਈ ਅਰਥ ਤਾਰ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ। ਸਾਰੇ ਪਲੱਗਾਂ ਵਿੱਚ ਅਰਥ ਚੈੱਕ ਕਰਵਾਉਣੀ ਚਾਹੀਦੀ ਹੈ, ਚੈੱਕ ਕਰਨ ਲਈ ਲਗਭਗ ਸੌ ਵਾਟ ਦਾ ਬਲਬ ਹਰ ਪਲੱਗ ਦੀ ਤੀਜੀ ਤੇ ਮੋਟੀ ਪਿੰਨ ਅਤੇ ਇੱਕ ਫੇਜ ਵਾਲੀ ਪਿੰਨ ਤੇ ਲਗਾ ਕੇ ਵੇਖਣਾ ਚਾਹੀਦਾ ਹੈ, ਅਗਰ ਅਰਥ ਠੀਕ ਹੈ ਤਾਂ ਇਹ ਪੂਰਾ ਜਗਣਾ ਚਾਹੀਦਾ ਹੈ, ਜੇਕਰ ਬੱਲਬ ਪੂਰਾ ਨਹੀਂ ਜਗਦਾ ਤਾਂ ਫਿਟਿੰਗ ਵਿੱਚ ਅਰਥ ਤਾਰ ਜਾ ਜਮੀਨੀ ਅਰਥ ਠੀਕ ਨਹੀਂ ਹੈ। ਸਾਰੇ ਸੋਕਟਾਂ ਦੇ ਫੇਜ ਵਾਲੀ ਤਾਰ ਜੋ ਕਿ ਸਵਿੱਚ ਵਿੱਚੋ ਹੋ ਕੇ ਜਾਂਦੀ ਹੈ ਹਮੇਸ਼ਾ ਸੱਜੇ ਪਾਸੇ ਹੋਣੀ ਚਾਹੀਦੀ ਹੈ , ਇਹ ਨਹੀਂ ਕਿ ਇੱਕ ਸੋਕਟ ਵਿੱਚ ਸੱਜੇ ਦੂਜੇ ਵਿਚ ਖੱਬੇ। ਇਹਨਾਂ ਛੋਟੀਆਂ ਛੋਟੀਆਂ ਅਣਗਹਿਲੀਆਂ ਨਾਲ ਹੀ ਵੱਡੇ ਵੱਡੇ ਹਾਦਸੇ ਵਾਪਰਦੇ ਹਨ। ਨਾਲ ਹੀ ਸਾਰੇ ਘਰੇਲੂ ਉਪਕਰਣਾਂ ( ਜਿਨ੍ਹਾਂ ਵਿਚ ਲੋਹੇ ਸਟੀਲ ਜਾ ਕਿਸੇ ਹੋਰ ਧਾਤ ਦਾ ਹਿੱਸਾ ਹੱਥ ਨੂੰ ਛੂਹ ਸਕਦਾ ਹੋਵੇ ) ਦੇ ਦੋ ਪਿੰਨ ਟਾਪ ਹਟਾ ਕੇ ਤਿੰਨ ਪਿੰਨ ਵਾਲੇ ਲਗਾਉਣੇ ਚਾਹੀਦੇ ਨੇ। ਉੱਚੀਆਂ ਬਿਲਡਿਗਾਂ ਵਿਚ ਅਸਮਾਨੀ ਬਿਜਲੀ ਲਈ ਤੜਿਤ ਚਾਲਕ ( ਲਾਈਟਨਿੰਗ ਅਰੇਸਟਰ ) ਲੱਗਾ ਹੁੰਦਾ ਹੈ। ਉਸਦੀ ਅਰਥ ਤਾਰ ਕਿਸੇ ਵੀ ਘਰੇਲੂ ਵਰਤੋਂ ਲਈ ਭੁੱਲ ਕੇ ਵੀ ਨਹੀਂ ਵਰਤਣੀ ਚਾਹੀਦੀ। ਇਹ ਲਾਈਟਨਿੰਗ ਅਰੇਸਟਰ ਬਿਲਡਿੰਗ ਨਾਲੋਂ ਘੱਟੋ ਘੱਟ 10 ਤੋਂ 15 ਫੁੱਟ ਉੱਚੀ ਹੋਣੀ ਚਾਹੀਦੀ ਹੈ ਅਤੇ ਹੇਠਾਂ ਆਉਣ ਵਾਲੀ ਅਰਥ ਪੱਤੀ ਕੰਧ ਤੋਂ ਦੋ ਇੰਚ ਦੂਰ ਰਹਿਣੀ ਚਾਹੀਦੀ ਹੈ। ਬਿਜਲੀ ਲਿਸ਼ਕਣ ਤੇ ਇਸ ਵਿੱਚੋ ਲੱਖਾਂ ਕਰੋੜਾਂ ਵੋਲਟੇਜ ਦਾ ਵਹਾਅ ਧਰਤੀ ਵੱਲ ਨੂੰ ਚਲਦਾ ਹੈ। ਇਸ ਅਰਥ ਦੇ ਕਮਜ਼ੋਰ ਹੋਣ ਨਾਲ ਕਈ ਵਾਰ ਜਦੋ ਬਿਜਲੀ ਲਿਸ਼ਕਾਰਾ ਮਾਰਦੀ ਹੈ ਤਾ ਆਮ ਤੌਰ ਤੇ ਵੇਖਿਆ ਜਾਂਦਾ ਹੈ ਇਲੈਕਟ੍ਰਾਨਿਕ ਤੇ ਜਿਆਦਾ ਸੇੰਸਟਿਵ ਉਪਕਰਨ ਸੜ ਜਾਂਦੇ ਹਨ। ਜਿਆਦਾਤਰ ਲੋਕ ਸੋਚਦੇ ਹਨ ਕਿ ਟ੍ਰਾੰਸਫਰਮਰ ਦੀਆਂ ਅਰਥਾਂ ਕਰਵਾਉਣੀਆਂ ਸਰਕਾਰ ਦੀ ਜਿੰਮੇਵਾਰੀ ਹੈ , ਬੇਸ਼ੱਕ ਇਹ ਠੀਕ ਹੈ ਕਿ ਸਰਕਾਰੀ ਕੰਮ ਠੀਕ ਵੀ ਹੈ ਜਾ ਨਹੀਂ ਵੇਖਣਾ ਪਬਲਿਕ ਦਾ ਕੰਮ ਹੈ ਕਿਓਂਕਿ ਜਾਨ ਮਾਲ ਤੁਹਾਡਾ ਹੈ ਨੁਕਸਾਨ ਹੋਣ ਤੇ ਕਿਸੇ ਨੇ ਜਿੰਮੇਵਾਰੀ ਨਹੀਂ ਲੈਣੀ। ਸਰਕਾਰੀ ਬਿਜਲੀ ਇੰਸਟਾਲੇਸ਼ਨ ਦੇ ਕੰਮ ਦਾ ਮਿਆਰ ਡਿੱਗਿਆ ਹੀ ਨਹੀਂ ਸਗੋਂ ਤਕਰੀਬਨ ਖਤਮ ਹੋ ਚੁੱਕਾ ਹੈ। ਸਿਰਫ ਅਰਥਾਂ ਸਹੀ ਨਾ ਹੋਣ ਦੇ ਮਾਮਲੇ ਵਿੱਚ ਦੇਸ਼ ਵਿਚ ਰੋਜਾਨਾ 28/29 ਯਾਨੀ ਸਾਲਾਨਾ ਲੱਗਭਗ ਦਸ ਹਜਾਰ ਦੇ ਕਰੀਬ ਜਾਨਾਂ ਅਜਾਈਂ ਜਾ ਰਹੀਆਂ ਹਨ ਜੋ ਕਿ ਸਰਕਾਰੀ ਰਿਕਾਰਡ ਵਿਚ ਹਨ ਅਸਲ ਦੇ ਵਿਚ ਇਹ ਅੰਕੜੇ ਹੋਰ ਵੀ ਭਿਆਨਕ ਹਨ ਤੇ ਜਿਆਦਾ ਵੀ ਹੋ ਸਕਦੇ ਹਨ| ਅੱਜ ਕੱਲ ਕਰੰਟ ਤੋਂ ਬਚਣ ਲਈ ਅਰਥ ਲੀਕੇਜ ਬ੍ਰੇਕਰ ਦੇ ਨਾਂ ਤੇ ਕੁਝ ਹੋਰ ਡਿਵਾਈਸ ਵੀ ਮਾਰਕੀਟ ਵਿੱਚ ਆ ਗਈਆਂ ਹਨ , ਪ੍ਰੰਤੂ ਮੈਂ ਇਹ ਸਪਸ਼ਟ ਦੱਸ ਦੇਵਾਂ ਕਿ ਅਰਥ ਦੇ ਮੁਕਾਬਲੇ ਕੋਈ ਵੀ ਡਿਵਾਈਸ 10 ਤੋਂ 15 ਪਰਸੈਂਟ ਕੰਮ ਹੀ ਕਰਦੀ ਹੈ, ਅਤੇ ਬਹੁਤ ਵਾਰੀ ਅਰਥ ਦੀ ਗੈਰਮੌਜੂਦਗੀ ਵਿੱਚ ਕੰਮ ਕਰਦੀ ਹੀ ਨਹੀਂ। ਮਸਲਨ ELCB , RCCB , RCBO ਵਗੈਰਾ। ਕੁੱਝ ਲੋਕਾਂ ਦਾ ਇਹ ਸਮਝਣਾ ਕਿ ਇਹਨਾਂ ਦੇ ਹੁੰਦੇ ਕਰੰਟ ਨਹੀਂ ਲੱਗੇਗਾ ਬਹੁਤ ਵੱਡੀ ਗਲਤਫਹਿਮੀ ਹੈ। ਇਹ ਡਿਵਾਈਸ 30, 50 ਤੇ 100 ma ਰੇਟਿੰਗ ਵਿਚ ਆਉਂਦੀਆਂ ਹਨ , ਘਰੇਲੂ ਸਪਲਾਈ ਲਈ 30ma ਹੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸਤੋਂ ਵੱਡੀਆਂ ਵਪਾਰਕ ਜਾ ਇੰਡਸਟਰੀ ਵਿਚ ਵਰਤੋਂ ਲਈਆਂ ਜਾਂਦੀਆਂ ਹਨ। ਪਹਿਲੀ ਗੱਲ ਇਹ ਕਿ ਇਹ ਡਿਵਾਈਸ ਝਟਕਾ ਲੱਗਣ ਸਮੇ 30ma ਕਰੰਟ ਤੋਂ ਜਿਆਦਾ ਲੰਘਣ ਤੇ ਹੀ ਟਰਿੱਪ ਕਰਦੀਆਂ ਹਨ। ਕਈਂ ਵਾਰੀ ਜਿਆਦਾ ਸੇੰਸਟਿਵ ਲੋਕਾਂ ਦੇ ਮਰਨ ਲਈ ਏਨਾ ਕੁ ਝਟਕਾ ਵੀ ਕਾਫੀ ਹੁੰਦਾ ਹੈ। ਮੰਨ ਲਵੋ ਕਿ ਬਿਜਲੀ ਯੰਤਰ (ਪੱਖਾਂ ਪ੍ਰੈਸ ਵਗੈਰਾ) ਕਿਸੇ ਲੱਕੜੀ , ਪਲਾਸਟਿਕ, ਸੁੱਕੇ ਕੱਪੜੇ ਜਾ ਹੋਰ ਕਿਸੇ ਇੰਸੂਲੇਟਿੰਗ ਮਟੀਰੀਅਲ ਤੇ ਪਿਆ ਚੱਲ ਰਿਹਾ , ਕਿਸੇ ਨੁਕਸ ਕਾਰਨ ਉਸ ਦੀ ਮੈਟਲ ਬਾਡੀ ਵਿੱਚ ਕਰੰਟ ਆ ਗਿਆ ਤਾਂ ਅਰਥ ਲੀਕੇਜ ਡਿਵਾਈਸ ਲੱਗੇ ਹੋਣ ਦੇ ਬਾਵਜੂਦ ਘੱਟੋ ਘੱਟ 30ma ਦਾ ਝਟਕਾ ਲੱਗੇਗਾ ਜਰੂਰ, ਵੈਸੇ ਵੀ ਵੇਖਿਆ ਜਾਂਦਾ ਹੈ ਕਿ ਜਿਹੜੇ ਘਰਾਂ ਵਿਚ ਇਹ ਡਿਵਾਈਸ ਲੱਗੀਆਂ ਹਨ ਜਿਆਦਾਤਰ ਬਾਈਪਾਸ ਹੀ ਰਹਿੰਦੀਆਂ ਹਨ , ਜਾਣਕਾਰੀ ਦੀ ਘਾਟ ਕਾਰਨ ਸਾਡੇ ਮਕੈਨਿਕ ਇਹਨਾਂ ਨੂੰ ਸਹੀ ਤਰੀਕੇ ਤੇ ਜਗਾਹ ਤੇ ਨਹੀਂ ਲਗਾ ਪਾਉਂਦੇ , ਇਸ ਦੇ ਨਾਲ ਹੀ ਇਹ ਜਾਣਕਾਰੀ ਦੇ ਦੇਵਾਂ ਕਿ ਜਿਸ ਤਰਾਂ ਇਹਨਾਂ ਦੀ ਇੰਸਟਾਲੇਸ਼ਨ ਹੋ ਰਹੀ ਹੈ ਇਹ ਡਿਵਾਈਸ ਜੈਨਰੇਟਰ ਅਤੇ ਇਨਵਰਟਰ ਤੋਂ ਲੱਗਣ ਵਾਲੇ ਕਰੰਟ ਤੋਂ ਬਚਾਅ ਨਹੀਂ ਕਰਦੀ , ਕੋਈ ਡਿਵਾਈਸ ਘਰ ਵਿਚ ਨਾ ਲੱਗੀ ਹੋਵੇ ਇਨਸਾਨ ਸੁਚੇਤ ਰਹਿੰਦਾ ਹੈ ਪਰ ਲੱਗੀ ਹੋਣ ਦੇ ਭਰੋਸੇ ਦੇ ਪਰ ਕੰਮ ਨਾ ਕਰਦੀ ਹੋਣ ਕਾਰਨ ਕਰੰਟ ਲੱਗ ਜਾਵੇ ਤੇ ਇਨਸਾਨ ਮਰੇਗਾ ਜਰੂਰ , ਇਨਸਾਨ ਤੋਂ ਇਲਾਵਾ ਕਰੰਟ ਸਾਡੇ ਪਾਲਤੂ ਤੇ ਅਵਾਰਾ ਜਾਨਵਰਾਂ ਲਈ ਮਨੁੱਖ ਤੋਂ ਵੀ ਵੱਧ ਖਤਰਨਾਕ ਹੈ। ਕਰੰਟ ਕਾਰਨ ਅੱਗ ਲੱਗਣ ਵਰਗੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਬਾਕੀ ਅਗਲੇ ਅੰਕ ਵਿਚ ਇਸ ਲੜੀ ਵਿਚ ਦਿੱਤੀ ਜਾਣਕਾਰੀ ਸਬੰਧੀ ਤੁਸੀਂ ਕੋਈ ਵੀ ਸਵਾਲ ਮੇਰੇ ਨਿੱਜੀ ਨੰਬਰ ਤੇ ਲਿਖ ਸਕਦੇ ਹੋ। ਤੁਹਾਡਾ ਸਵਾਲ ਗਰੁੱਪ ਵਿਚ ਪ੍ਰਕਾਸ਼ਤ ਕਰਕੇ ਉਸਦਾ ਜਵਾਬ ਵੀ ਸਾਰੇ ਦੋਸਤਾਂ ਨੂੰ ਜਵਾਬ ਦਿੱਤਾ ਜਾਵੇਗਾ ਤਾਂ ਕਿ ਸਭ ਨੂੰ ਫਾਇਦਾ ਹੋ ਸਕੇ। ਜੈਸਿੰਘ ਕੱਕੜਵਾਲ, ਕਾਲਿੰਗ ਅਤੇ ਵ੍ਹਟਸਐਪ ਨੰਬਰ 9815026985

Leave a Comment