ਪੰਜਾਬ ਘਰੇਲੂ ਬਿਜ਼ਲੀ ਸਸਤੀ ਕਰਨ ਦੀ ਤਿਆਰੀ

ਪੰਜਾਬ ਘਰੇਲੂ ਬਿਜ਼ਲੀ ਸਸਤੀ ਕਰਨ ਦੀ ਤਿਆਰੀ ਵਿੱਚ ਅਗਲੇ ਸਾਲ ਆ ਰਹੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਬਿਜ਼ਲੀ ਦਰਾਂ ਵਿੱਚ ਕੁੱਛ ਛੋਟ ਦੇਣ ਦੀ ਤਿਆਰੀ ਕੀਤੀ ਹੈ।ਇਸ ਵਿੱਚ ਘਰੇਲੂ ਖਪਤਕਾਰਾਂ ਨੂੰ ਇੱਕ ਰੁਪਏ ਤੋਂ ਡੇਢ ਰੁਪਏ ਤੱਕ ਪ੍ਰਤੀ ਯੂਨਿਟ ਸਸਤੀ ਕਰ ਰਹੇ ਹਨ।ਚੇਤੇ ਰਹੇ ਕਿ ਸਾਲ 2021-22 ਵਿੱਚ ਪਾਵਰਕੌਮ ਵਲੋਂ ਪਹਿਲਾਂ ਹੀ ਦਾਖ਼ਲ ਕੀਤੀ ਪਟੀਸ਼ਨ ਉੱਪਰ ਪੰਜਾਬ ਬਿਜ਼ਲੀ ਰੈਗੂਲਟਰੀ ਕਮਿਸ਼ਨ ਨੇ ਖਪਤਕਾਰ ਦੇ ਇਤਰਾਜ਼ ਸੁਣਨ ਦਾ ਕੰਮ ਸ਼ੁਰੂ ਕੀਤਾ ਸੀ।ਜਿਸ ਵਿੱਚ ਪਾਵਰਕੌਮ ਨੇ 8 ਫ਼ੀਸਦੀ ਬਿਜ਼ਲੀ ਮਹਿੰਗੀ ਕਰਨ ਦੀ ਸਿਫਾਰਸ਼ ਕੀਤੀ ਸੀ।ਪੰਜਾਬ ਵਿੱਚ ਬਿਜ਼ਲੀ ਮਹਿੰਗੀ ਹੋਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇੱਥੇ ਬਿਜ਼ਲੀ ਉੱਪਰ ਟੈਕਸ ਜਿਆਦਾ ਲਗਾਏ ਗਏ ਹਨ।ਜੇ ਆਪਾਂ ਵੇਖੀਏ ਤਾਂ ਬਿਜ਼ਲੀ ਡਿਊਟੀ 13 ਫ਼ੀਸਦੀ,ਇੰਸਟਰਾਫਰਾਕਚਰ ਟੈਕਸ 5 ਫ਼ੀਸਦੀ,ਮਿਉਂਸਪਲ ਟੈਕਸ 2 ਫੀਸਦੀ, ਗਊ ਟੈਕਸ 2 ਪੈਸੇ ਵਸੂਲ ਕੀਤੇ ਜਾਂਦੇ ਹਨ।ਇਸ ਤਰਾਂ ਇਹ ਟੈਕਸ ਇੱਕ ਯੂਨਿਟ ਉੱਪਰ 20 ਫ਼ੀਸਦੀ ਤੋਂ ਉੱਪਰ ਟੱਪ ਜਾਂਦੇ ਹਨ।ਇਸ ਤਰ੍ਹਾਂ ਇਹ ਖਪਤਕਾਰ ਨੂੰ 9 ਰੁਪਏ ਦੇ ਕਰੀਬ ਇਕ ਯੂਨਿਟ ਦਾ ਮੁੱਲ ਦੇਣਾ ਪੈਂਦਾ ਹੈ।ਜਿਸ ਕਾਰਨ ਪੰਜਾਬ ਦੀ ਸਾਰੀ ਜਨਤਾ ਪ੍ਰੇਸ਼ਾਨ ਹੈ ਇਸ ਮਹਿੰਗੀ ਬਿਜ਼ਲੀ ਤੋਂ,ਹੁਣ ਉਮੀਦ ਹੈ ਕਿ ਇੱਕ ਤੋਂ ਡੇਢ ਰੁਪਏ ਬਿਜ਼ਲੀ ਸਸਤੀ ਹੋਣ ਨਾਲ ਕੁੱਛ ਬਿੱਲ ਘੱਟ ਆਵੇਗਾ।ਇਸ ਤਰ੍ਹਾਂ ਦੀਆਂ ਨਵੀਆਂ ਅਪਡੇਟ ਲਈ ਸਾਡੇ ਪੇਜ਼ ਨਾਲ ਜੁੜੇ ਰਹੋ ਅਤੇ ਪੋਸਟ ਅੱਗੇ ਵੀ ਸ਼ੇਅਰ ਕਰ ਦਿਉ

Leave a Comment