ਸਰਕਾਰ ਵੱਲੋਂ ਬਿਜਲੀ ਸਪਲਾਈ ਕੱਟਣ ਤੋਂ ਬਾਅਦ ਕਿਸਾਨਾਂ ਨੇ ਲਭਿਆ ਤੋੜ

ਦਿੱਲੀ ਚ ਗਣਤੰਤਰ ਦਿਵਸ ਤੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਵੀਰਵਾਰ ਨੂੰ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਦੌਰਾਨ ਗਾਜ਼ੀਪੁਰ ਬਾਰਡਰ ਤੇ ਬਿਜਲੀ-ਪਾਣੀ ਦਾ ਕੁਨੈਕਸ਼ਟ ਕੱਟ ਦਿੱਤਾ ਸੀ | ਇਸ ਦੇ ਬਾਵਜੂਦ ਕਿਸਾਨ ਧਰਨੇ ਤੇ ਡਟੇ ਰਹੇ ਅਤੇ ਉਨ੍ਹਾਂ ਨੇ ਇਸ ਦਾ ਤੋੜ ਕੱਢਦੇ ਹੋਏ ਬਿਜਲੀ ਦੀ ਵਿਵਸਥਾ ਕਰਨ ਲਈ ਸੋਲਰ ਪੈਨਲ ਅਤੇ ਸੋਲਰ ਇਨਵਰਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ |50 ਵਾਟ ਤੋਂ 150 ਵਾਟ ਦਾ ਇੱਕ ਸੋਲਰ ਪੈਨਲ ਟਰੈਕਟਰ ਦੀ ਬੈਟਰੀ ਬਹੁਤ ਵਧੀਆ ਚਾਰਜ ਕਰ ਦਿੰਦਾ ਹੈ|ਜਦੋ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਸ ਸਮੇ ਜਦੋ ਟਰੈਕਟਰ ਦੀ ਬੈਟਰੀ ਉਪਰ ਜਦੋਂ ਮੋਬਾਈਲ ਚਾਰਜ ਕਰਦੇ ਸੀ ਤਾ ਬੈਟਰੀ ਡਾਊਨ ਹੋ ਜਾਂਦੀ ਹੈ |solarਫਿਰ ਉਸ ਬੈਟਰੀ ਨੂੰ ਚਾਰਜ਼ ਕਰਨ ਲਈ ਟਰੈਕਟਰ 4 ਤੋਂ 5 ਘੰਟੇ ਸਟਾਟ ਰੱਖਣਾ ਪੈਂਦਾ ਸੀ ਜੋ ਕਾਫੀ ਮਹਿੰਗਾ ਪੈਂਦਾ ਸੀ| ਫਿਰ ਕਿਸਾਨਾਂ ਨੇ ਸੋਲਰ ਵਾਲਾ ਜੁਗਾੜ ਲਾਇਆ ਜੋ ਕੇ ਬਹੁਤ ਕਾਮਯਾਬ ਰਿਹਾ ਅਤੇ ਸਿਰਫ ਇਕ ਵਾਰ ਪੈਸੇ ਲਾ ਮੁਫ਼ਤ ਦੀ ਬਿਜਲੀ ਪੈਦਾ ਕੀਤੀ ਜਾਂਦੀ ਹੈ | ਇੱਕ 50 ਵਾਟ ਦਾ ਪੈਨਲ ਤਕਰੀਬਨ 2500 ਰੁਪਏ ਦੇ ਆਸਪਾਸ ਮਿਲ ਜਾਂਦਾ ਹੈ |ਇਸ ਲਈ ਜੇ ਤੁਸੀਂ ਅੰਦੋਲਨ ਤੇ ਜਾ ਰਹੇ ਹੋ ਤਾ ਇਕ 50 ਤੋਂ 100 ਵਾਟ ਦਾ ਸੋਲਰ ਜਰੂਰ ਲੈ ਕੇ ਜਾਇਓ |ਇਸ ਨਾਲ ਹੋਰ ਕੁਛ ਵੀ ਨਹੀਂ ਲਗੇਗਾ ਦੋ ਤਾਰਾਂ ਜੋ ਸੋਲਰ ਵਿਚੋਂ ਨਿਲਦੀਆਂ ਹਨ ਉਹ ਸਿਧਿ ਬੈਟਰੀ ਨਾਲ, ਜੋੜ ਦੇਣੀਆਂ ਹਨ|ਮੇਰਾ ਪੋਸਟ ਪਾਉਣ ਦਾ ਇਹੀ ਮਕਸਦ ਸੀ ਕਿ ਅੰਦੋਂਲਨ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਉਣ|ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ | ਕਿਸਾਨਾਂ ਨੇ ਮੋਬਾਇਲ ਫੋਨ ਚਾਰਜ ਕਰਨ ਲਈ ਕਈ ਥਾਵਾਂ ਤੇ ਚਾਰਜਿੰਗ ਪੁਆਇੰਟ ਵੀ ਬਣਾਏ ਹਨ | ਭਾਰਤੀ ਕਿਸਾਨ ਯੂਨੀਅਨ ਨੇਤਾ ਰਾਕੇਸ਼ ਦੀ ਅਪੀਲ ਤੋਂ ਬਾਅਦ ਇੱਕ ਵਾਰ ਫਿਰ ਇੱਥੇ ਕਿਸਾਨਾਂ ਦੀ ਗਿਣਤੀ ਵਧਣ ਲੱਗੀ ਹੈ

Leave a Comment