ਕੌਣ ਹੈ ਰਾਕੇਸ਼ ਟਿਕੇਤ ਜਿਸ ਅੱਗੇ ਸਰਕਾਰ ਗੋਡਿਆਂ ਟੇਕ ਤੇ

ਵੀਡੀਓ ਹੇਠਾਂ ਜਾ ਕੇ ਵੇਖੋ,ਆਜ ਤੱਕ ਮੀਡਿਆ ਨੂੰ ਵੀ ਦੱਸਣਾ ਪਿਆ,ਦਿੱਲੀ ਪੁਲਿਸ ਦੀ ਨੌਕਰੀ ਛੱਡ ਕੇ ਬਣੇ ਕਿਸਾਨ ਨੇਤਾ ਰਾਕੇਸ਼ ਟਿਕੈਤ ਰਾਕੇਸ਼ ਟਿਕੈਤ ਪੂਰਨ ਰੂਪ ਨਾਲ ਸ਼ਾਕਾਹਾਰੀ ਹਨ। ਲਗਭਗ ਪੰਦਰਾਂ ਸਾਲਾਂ ਤੋਂ ਪੈਕਡ ਚੀਜ਼ਾਂ ਦਾ ਸੇਵਨ ਨਹੀਂ ਕਰਦੇ। ਘਰ ਵਿੱਚ ਵੀ ਸਭ ਨੂੰ ਇਨ੍ਹਾਂ ਚੀਜ਼ਾਂ ਤੋਂ ਬਚਣ ਲਈ ਕਹਿੰਦੇ ਰਹਿੰਦੇ ਹਨ।ਉਹ ਕਈ ਤਰ੍ਹਾਂ ਦੇ ਵਰਤ ਰੱਖਦੇ ਹਨ। ਬਿਨਾਂ ਪਾਣੀ ਪੀਤੇ 48 ਘੰਟੇ ਤੱਕ ਰਹਿ ਲੈਂਦੇ ਹਨ। ਉਨ੍ਹਾਂ ਨੇ ਪ੍ਰਣ ਕੀਤਾ ਹੈ ਕਿ ਉਹ 75 ਸਾਲ ਦੀ ਉਮਰ ਤੱਕ ਬਲੱਡ ਡੋਨੇਟ ਕਰਦੇ ਰਹਿਣਗੇ। ਅਜੇ ਉਹ ਸਾਲ ਵਿੱਚ ਚਾਰ ਵਾਰ ਤੱਕ ਬਲੱਡ ਡੋਨੇਟ ਕਰਦੇ ਹਨ ਅਤੇ ਉਹ ਬਹੁਤ ਇਮੋਸ਼ਨਲ ਹਨ।ਰਾਕੇਸ਼ ਟਿਕੈਤ ਸਾਲ 1985 ਵਿੱਚ ਦਿੱਲੀ ਪੁਲਿਸ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ। ਕੁਝ ਸਮੇਂ ਬਾਅਦ ਪ੍ਰਮੋਸ਼ਨ ਹੋਈ ਅਤੇ ਉਹ ਸਬ ਇੰਸਪੈਕਟਰ ਬਣ ਗਏ। ਪਰ ਉਸੀ ਦੌਰ ਵਿੱਚ ਬਾਬਾ ਟਿਕੈਤ ਦਾ ਅੰਦੋਲਨ ਆਪਣੇ ਸਿਖਰ ਤੇ ਸੀ। ਉਹ ਕਿਸਾਨਾਂ ਲਈ ਬਿਜਲੀ ਦੀਆਂ ਕੀਮਤਾਂ ਘੱਟਕਰਨ ਦੀ ਮੰਗ ਕਰ ਰਹੇ ਸਨ ਸਰਕਾਰ ਉਨ੍ਹਾਂ ਤੋਂ ਪਰੇਸ਼ਾਨ ਸੀ ਕਿਉਂਕਿ ਉਨ੍ਹਾਂ ਨੂੰ ਵੱਡਾ ਜਨ ਸਮਰਥਨ ਪ੍ਰਾਪਤ ਸੀ। ਉਸੀ ਸਮੇਂ ਰਾਕੇਸ਼ ਟਿਕੈਤ ‘ਤੇ ਆਪਣੇ ਪਿਤਾ ਦੇ ਅੰਦੋਲਨ ਨੂੰ ਖਤਮ ਕਰਾਉਣ ਦਾ ਦਬਾਅ ਬਣਾਇਆ ਗਿਆ, ਪਰ ਰਾਕੇਸ਼ ਟਿਕੈਤ ਨੇ ਨੌਕਰੀ ਛੱਡ ਕੇ ਪਿਤਾ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।

Leave a Comment